ਬਰਨਾਲਾ: ਪੰਜਾਬ ਵਿੱਚ ਨਾਜਾਇਜ਼ ਬਿਜਲੀ ਦੇ ਬਿੱਲਾਂ ਅਤੇ ਮਹਿੰਗੀ ਬਿਜਲੀ ਦਰ ਨੂੰ ਲੈ ਕੇ ਅਤੇ ਪ੍ਰਾਈਵੇਟ ਹੱਥਾਂ ’ਚੋਂ ਬਿਜਲੀ ਨੂੰ ਆਜ਼ਾਦ ਕਰਵਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਚਲਾਈ ਗਈ ਮੁਹਿੰਮ ਦੀ ਬਰਨਾਲਾ ਵਿੱਚ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤੀ ਗਈ। ਵਿਧਾਇਕ ਮੀਤ ਹੇਅਰ ਨੇ ਅੱਜ ਬਰਨਾਲਾ ਵਿੱਚ ਪਾਰਟੀ ਵਰਕਰਾਂ ਅਤੇ ਲੀਡਰਸ਼ਿਪ ਦੇ ਨਾਲ ਇਸ ਮੁਹਿੰਮ ਦੀ ਸ਼ੁਰੁਆਤ ਕਰਦੇ ਹੋਏ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਪਰਚੇ ਵੰਡਣ ਦੀ ਸ਼ੁਰੁਆਤ ਕੀਤੀ। ਇਸ ਮੌਕੇ ਬਰਨਾਲਾ ਸ਼ਹਿਰ ਦੇ 31 ਵਾਰਡਾਂ ਦੀਆਂ ਕਮੇਟੀਆਂ ਦੇ ਮੈਂਬਰਾਂ ਨੂੰ ਮਹਿੰਗੀ ਬਿਜਲੀ ਦੇ ਖਿਲਾਫ਼ ਆਵਾਜ਼ ਚੁੱਕਣ ਦੇ ਲਈ ਜਾਗਰੂਕ ਕੀਤਾ।
ਇਸ ਮੌਕੇ ਆਮ ਆਦਮੀ ਪਾਰਟੀ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜੇਕਰ ਦਿੱਲੀ ਵਿੱਚ ਬਿਜਲੀ ਸਸਤੀ ਦਿੱਤੀ ਜਾ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀ। ਮਹਿੰਗੀ ਬਿਜਲੀ ਨੂੰ ਲੈ ਕੇ ਅੱਜ ਪੰਜਾਬ ਦਾ ਹਰ ਪਰਿਵਾਰ ਅਤੇ ਹਰ ਵਰਗ ਦੁੱਖੀ ਹੈ। ਜਿਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਇਸਦੇ ਵਿਰੁੱਧ ਇੱਕ ਮੁਹਿੰਮ ਛੇੜੀ ਗਈ ਹੈ। ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਮਿਲ ਕੇ ਲੋਕਾਂ ਨੂੰ ਮਹਿੰਗੀ ਦਿੱਤੀ ਜਾ ਰਹੀ ਹੈ। ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਮਹਿੰਗੀ ਬਿਜਲੀ ਦੇ ਸੌਦਿਆਂ ਤੇ ਉਹਨਾਂ ਦੀ ਪਾਰਟੀ ਵੱਲੋਂ ਪਰਦਾਫ਼ਾਸ ਕਰਦਿਆਂ ਇਹ ਮੁਹਿੰਮ ਹਰ ਤੱਕ ਲਿਜਾਈ ਜਾਵੇਗੀ।