ETV Bharat / state

IELTS ਸੈਂਟਰ ਮਾਲਕ ਨੇ ਹੋਟਲ ਦੇ ਕਮਰੇ 'ਚ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ - ਭਗਵੰਤ ਰਾਜ

ਬਰਨਾਲੇ ਦੇ ਇੱਕ ਨਿੱਜੀ ਹੋਟਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ IELTS ਸੈਂਟਰ ਮਾਲਕ ਨੇ ਆਤਮ ਹੱਤਿਆ ਕਰ ਲਈ। ਹੋਟਲ ਮਾਲਿਕ ਦੇ ਪੁਲਿਸ ਨੂੰ ਸੂਚਿਤ ਕਰਨ ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪੁੱਜ ਗਈ।

IELTS center owner commits suicide by shooting in hotel room

author img

By

Published : Jul 9, 2021, 2:31 PM IST

ਬਰਨਾਲਾ: ਬਰਨਾਲੇ ਦੇ ਇੱਕ ਨਿੱਜੀ ਹੋਟਲ ਵਿੱਚ ਸ਼ੱਕੀ ਹਾਲਾਤਾਂ ਵਿੱਚ ਇੱਕ IELTS ਸੈਂਟਰ ਮਾਲਕ ਨੇ ਆਤਮ ਹੱਤਿਆ ਕਰ ਲਈ। ਹੋਟਲ ਮਾਲਿਕ ਦੇ ਪੁਲਿਸ ਨੂੰ ਸੂਚਿਤ ਕਰਨ ਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਪੁੱਜ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਪਤਾ ਲੱਗਿਆ ਹੈ ਕਿ ਮ੍ਰਿਤਕ ਵਿਅਕਤੀ ਦਾ ਨਾਮ ਭਗਵੰਤ ਰਾਜ ਹੈ, ਜੋ ਜ਼ਿਲਾ ਮੋਗਾ ਦਾ ਰਹਿਣ ਵਾਲਾ ਹੈ। ਉਹ 'GREY MATTERS IELTS" ਸੈਂਟਰ ਦਾ ਮਾਲਿਕ ਸੀ ਅਤੇ ਕੰਮ ਦੇ ਸਿਲਸਿਲੇ ਵਿੱਚ ਇੱਥੇ ਆਇਆ ਸੀ।

IELTS center owner commits suicide by shooting in hotel room

ਇਸਦੀ ਮੌਤ ਸਿਰ ਵਿੱਚ ਗੋਲੀ ਲੱਗਣ ਨਾਲ ਹੋਈ ਹੈ। ਇਸਦੀ ਜਾਂਚ ਲਈ ਸਪੈਸ਼ਲ ਫੋਰੈਂਸਿਕ ਟੀਮ ਬੁਲਾਈ ਗਈ ਹੈ। ਪੁਲਿਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ।

ਇਸ ਸੰਬੰਧੀ ਹੋਟਲ ਦੇ ਮੈਨੇਜਰ ਓਮ ਪ੍ਰਕਾਸ਼ ਨੇ ਦੱਸਿਆ ਕਿ ਭਗਵੰਤ ਰਾਜ ਨੇ 2:30 ਵਜੇ ਦੇ ਕਰੀਬ ਹੋਟਲ ਵਿੱਚ ਕਮਰਾ ਲਿਆ ਸੀ ਅਤੇ ਉਸਦਾ ਡਰਾਇਵਰ ਉਸ ਨੂੰ ਹੋਟਲ ਵਿੱਚ ਛੱਡਕੇ ਬਾਹਰ ਚਲਾ ਗਿਆ। ਉਸਦੇ ਵਾਪਿਸ ਆਉਣ ਤੇ ਦਰਵਾਜਾ ਅੰਦਰੋਂ ਹੋਣ ਕਾਰਨ ਉਸਨੇ ਹੋਟਲ ਦੀ ਦੂਜੀ ਕੁੰਜੀ ਮੰਗੀ। ਜਦੋਂ ਕਮਰੇ ਦਾ ਦਰਵਾਜਾ ਖੋਲਿਆ ਗਿਆ ਤਾਂ ਅੰਦਰ ਖੂਨ ਨਾਲ ਲੱਥਪੱਥ ਲਾਸ਼ ਪਈ ਸੀ।

ਇਹ ਵੀ ਪੜੋ: ਲਾਹਣਤੀ ਪੁੱਤ ਨੇ ਜ਼ਾਇਦਾਦ ਖਾਤਰ ਪਿਓ ਨੂੰ ਘਰੋ ਮਾਰੇ ਧੱਕੇ, ਦੇਖੋ ਵੀਡੀਓ

ETV Bharat Logo

Copyright © 2025 Ushodaya Enterprises Pvt. Ltd., All Rights Reserved.