ETV Bharat / state

ਬਰਨਾਲਾ ਵਿਖੇ ਚੋਥੇ ਦਿਨ ਭੁੱਖ ਹੜਤਾਲ 'ਤੇ ਬੈਠੀਆਂ 12 ਕਿਸਾਨ ਔਰਤਾਂ, 80 ਸਾਲਾ ਬਜ਼ੁਰਗ ਵੀ ਸ਼ਾਮਿਲ

ਖੇਤੀ ਕਾਨੂੰਨ ਸੰਘਰਸ਼ ਤਹਿਤ ਬਰਨਾਲਾ ਵਿਖੇ ਭੁੱਖ ਹੜਤਾਲ ਦੇ ਚੌਥੇ ਦਿਨ 12 ਕਿਸਾਨ ਔਰਤਾਂ ਭੁੱਖ ਹੜਤਾਾਲ 'ਤੇ ਬੈਠੀਆਂ ਹਨ ਜਿਨ੍ਹਾਂ 'ਚ ਲਗਭਗ 80 ਸਾਲਾ ਬਜ਼ੁਰਗ ਔਰਤ ਤੇ 17 ਸਾਲਾ ਲੜਕੀ ਵੀ ਸ਼ਾਮਿਲ ਹੈ।...

ਤਸਵੀਰ
ਤਸਵੀਰ
author img

By

Published : Dec 24, 2020, 6:47 PM IST

ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਲਗਾਤਾਰ 29 ਦਿਨਾਂ ਤੋਂ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ’ਤੇ ਡੇਰੇ ਲਗਾਏ ਹੋਏ ਹਨ। ਉਥੇ ਪੰਜਾਬ ਵਿੱਚ ਵੀ ਕਿਸਾਨਾਂ ਦੇ 85 ਦਿਨਾਂ ਤੋਂ ਪੱਕੇ ਮੋਰਚੇ ਜਾਰੀ ਹਨ। ਇਸੇ ਸੰਘਰਸ਼ ਤਹਿਤ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸੱਦੇ ਤਹਿਤ ਲਗਾਤਾਰ ਭੁੱਖ ਹੜਤਾਲ ਜਾਰੀ ਹੈ।

ਵੇਖੋ ਵਿਡੀਉ

ਜਿਸ ਤਹਿਤ ਅੱਜ ਬਰਨਾਲਾ ਦੇ ਰੇਲਵੇ ਸਟੇਸ਼ਟ ’ਤੇ ਲਗਾਤਾਰ ਚੌਥੇ ਦਿਨ ਦੀ ਹੜਤਾਲ ਉੱਤੇ 12 ਕਿਸਾਨ ਔਰਤਾਂ ਬੈਠੀਆਂ। ਭੁੱਖ ਹੜਤਾਲ ਰੱਖਣ ਵਾਲੀਆਂ ਔਰਤਾਂ ਵਿੱਚ 80 ਸਾਲਾ ਬਜ਼ੁਰਗ ਔਰਤ ਅਤੇ 17 ਸਾਲਾ ਨੌਜਵਾਨ ਲੜਕੀ ਵੀ ਸ਼ਾਮਲ ਹੈ।

ਇਸ ਮੌਕੇ ਭੁੱਖ ਹੜਤਾਲ ਕਰਨ ਵਾਲੀਆਂ ਕਿਸਾਨ ਔਰਤਾਂ ਨੇ ਕਿਹਾ ਕਿ ਸਾਡੀ ਉਮਰ ਭਾਂਵੇਂ ਭੁੱਖ ਹੜਤਾਲ ਕਰਨ ਦੀ ਨਹੀਂ ਹੈ ਪਰ ਅਸੀਂ ਭੁੱਖ ਹੜਤਾਲ ਕਰਕੇ ਆਪਣੇ ਬੱਚਿਆਂ ਦਾ ਭਵਿੱਚ ਬਚਾ ਰਹੇ ਹਾਂ।

ਕਿਉਂਕਿ ਲਗਾਤਾਰ ਉਨ੍ਹਾਂ ਦੇ ਕਿਸਾਨ ਭਰਾ, ਰਿਸ਼ਤੇਦਾਰ, ਭੈਣਾਂ ਤੇ ਪੁੱਤ-ਪੋਤੇ ਖੇਤੀ ਕਾਨੂੰਨਾਂ ਵਿਰੁੱਧ ਕੜਕਦੀ ਠੰਢ ਵਿੱਚ ਦਿੱਲੀ ਦੀਆਂ ਸੜਕਾਂ ’ਤੇ ਰਾਤਾਂ ਗੁਜ਼ਾਰ ਰਹੇ ਹਨ। ਪਰ ਕੇਂਦਰ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ।

ਸਰਕਾਰ ਲਗਾਤਾਰ ਇਹਨਾਂ ਕਾਨੂੰਨ ਨੂੰ ਕਿਸਾਨਾਂ ਦੇ ਪੱਖ ਵਿੱਚ ਦੱਸ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦਾ ਅੰਨਦਾਤਾ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦਾ ਹੈ, ਜਿਸ ਕਰ ਕੇ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਛੱਡ ਕੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.