ਬਰਨਾਲਾ: ਕੌਮਾਂਤਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਬਰਨਾਲਾ ਵੱਲੋਂ ਯੂਕਰੇਨ ਤੋਂ ਪਰਤੀਆਂ ਜ਼ਿਲ੍ਹਾ ਬਰਨਾਲਾ ਦੀਆਂ ਲੜਕੀਆਂ ਦਾ ਸਨਮਾਨ (students returning from Ukraine) ਕੀਤਾ ਗਿਆ। ਇਸ ਮੌਕੇ ਜਯੋਤੀ ਸਿੰਘ ਰਾਜ ਨੇ ਕਿਹਾ ਕਿ ਮਹਿਲਾ ਦਿਵਸ ਔਰਤਾਂ ਦੀ ਆਪਣੇ ਹੱਕਾਂ ਪ੍ਰਤੀ ਜਾਗਰੂਕਤਾ, ਦਿਰੜ ਇਰਾਦੇ ਤੇ ਆਤਮ ਨਿਰਭਰਤਾ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਵਿਦਿਆਰਥੀ ਦਿਰੜ ਇਰਾਦਾ ਰੱਖਦੇ ਹੋਏ ਤੇ ਸੰਘਰਸ਼ ’ਚੋਂ ਨਿਕਲ ਕੇ ਆਪਣੇ ਦੇਸ਼ ਪਰਤੇ ਹਨ। ਉਨਾਂ ਵਿਦਿਆਰਥਣਾਂ ਦੇ ਜਜ਼ਬੇ ਨੂੰ ਸਲਾਮ ਕੀਤਾ।
ਇਹ ਵੀ ਪੜੋ: 72 ਸਾਲਾ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ
ਇਸ ਮੌਕੇ ਸਹਿਜਪ੍ਰੀਤ ਕੌਰ ਵਾਸੀ ਰਾਏਸਰ ਨੇ ਦੱਸਿਆ ਕਿ ਉਹ ਖਾਰਕੀਵ ਤੋਂ ਪਰਤੀ ਹੈ। ਉਨਾਂ ਯੂਕਰੇਨ ਅੰਦਰਲੇ ਯੁੱਧ ਦੇ ਮਾਹੌਲ ਦੌਰਾਨ ਆਪਣੀ ਵਾਪਸੀ ਦੇ ਸੰਘਰਸ਼ ਦੀ ਕਹਾਣੀ ਬਿਆਨ ਕੀਤੀ। ਇਸ ਮੌਕੇ ਕਰਮਜੀਤ ਕੌਰ ਵਾਸੀ ਗੰਗਹਰ ਨੇ ਵੀ ਆਪਣੇ ਸੰਘਰਸ਼ ਦੀ ਗਾਥਾ ਸਾਂਝੀ ਕੀਤੀ। ਇਸ ਮੌਕੇ ਵਿਦਿਆਰਥਣਾਂ ਦੇ ਮਾਪਿਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਇਹ ਵੀ ਪੜੋ: Women Day: ਇਹ ਹਨ ਭਾਰਤ ਦੀਆਂ ਮਹਿਲਾਵਾਂ, ਜਿੰਨ੍ਹਾਂ ਦੇ ਕਾਰਨਾਮਿਆਂ ਨਾਲ ਵੱਜਦਾ ਹੈ ਦੁਨੀਆ 'ਚ ਡੰਕਾ
ਇਸ ਮੌਕੇ ਸ੍ਰੀਮਤੀ ਜਯੋਤੀ ਸਿੰਘ ਰਾਜ ਵੱਲੋਂ ਵੱਖ ਵੱਖ ਵਿਭਾਗਾਂ ਦੇ ਮਹਿਲਾ ਅਧਿਕਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜਵਿੰਦਰ ਕੌਰ, ਜ਼ਿਲਾ ਸਮਾਜਿਕ ਸੁਰੱੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਜ਼ਿਲਾ ਲੋਕ ਸੰਪਰਕ ਅਫਸਰ ਮੇਘਾ ਮਾਨ, ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ, ਰੈੱਡ ਕ੍ਰਾਸ ਸੁਸਾਇਟੀ ਮੈਂਬਰ ਸੰਦੀਪ ਕੌਰ, ਪੀਏ ਟੂ ਡਿਪਟੀ ਕਮਿਸ਼ਨਰ ਚੰਚਲ ਕੌਸ਼ਲ, ਸਕੱਤਰ ਰੈੱਡ ਕ੍ਰਾਸ ਸੁਸਾਇਟੀ ਸਰਵਣ ਸਿੰਘ, ਮੁਕੇਸ਼ ਕੁਮਾਰ ਤੇ ਵਿਦਿਆਰਥਣਾਂ ਦੇ ਮਾਪੇ ਹਾਜ਼ਰ ਸਨ।