ਬਰਨਾਲਾ: ਰਾਏਕੋਟ ਸ਼ਹਿਰ ਦੇ ਬਾਹਰ ਰਾਏਕੋਟ-ਬਰਨਾਲਾ ਰੋਡ ‘ਤੇ ਸਥਿਤ ਬਡਿੰਗ ਬਰੇਨਜ਼ ਇੰਟਰਨੈਸ਼ਨਲ ਸਕੂਲ ਦੇ ਨਜਦੀਕ ਇੱਕ ਵਰਨਾ ਕਾਰ ਸਵਾਰ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਮੋਟਰਸਾਇਕਲ ਸਵਾਰ ਰਾਏਕੋਟ ਵਾਸੀ ਚਾਚੇ-ਭਤੀਜੇ ਟੱਕਰ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਦੋ ਵਰਨਾ ਕਾਰਾਂ 'ਚ ਸਵਾਰ ਨੌਜਵਾਨ ਆਪਸ 'ਚ ਕਾਰਾਂ ਦੀ ਰੇਸ ਲਗਾ ਰਹੇ ਸਨ ਜਿਸ ਕਾਰਨ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਾਰ ਕਾਫੀ ਉੱਚੀ ਉੱਡਦੀ ਹੋਈ ਸੜਕ ਲਾਗਲੇ ਝੋਨੇ ਦੇ ਖੇਤਾਂ ਵਿੱਚ ਜਾ ਡਿੱਗੀ।
ਇਸ ਮੌਕੇ ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਬਰਨਾਲਾ ਸਾਈਡ ਤੋਂ ਆ ਰਹੀਆਂ ਚਿੱਟੇ ਅਤੇ ਕਾਲੇ ਰੰਗ ਦੀਆਂ 2 ਵਰਨਾ ਕਾਰਾਂ ਆਪਸ ਵਿੱਚ ਰੇਸ ਲਗਾਉਂਦੀਆਂ ਤੇਜ਼ ਰਫਤਾਰ ਨਾਲ ਰਾਏਕੋਟ ਵੱਲ ਨੂੰ ਆ ਰਹੀਆਂ ਸਨ ਪਰ ਜਦੋਂ ਇਹ ਕਾਰ ਰਾਏਕੋਟ ਸ਼ਹਿਰ ਦੇ ਬਾਹਰ ਬਰਨਾਲਾ ਰੋਡ ‘ਤੇ ਸਥਿਤ ਬਡਿੰਗ ਬਰੇਨਜ ਸਕੂਲ ਨਜਦੀਕ ਪੁੱਜੀਆਂ ਤਾਂ ਕਾਲੇ ਰੰਗ ਦੀ ਤੇਜ਼ ਰਫਤਾਰ ਵਰਨਾ ਕਾਰ ਨੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਜਿਸ ਦੌਰਾਨ ਕਾਰ ਹਵਾ ਵਿੱਚ ਤੇਜ਼ ਉੱਡਦੀ ਹੋਈ ਸੜਕ ਲਾਗਲੇ ਖੇਤ ਝੋਨੇ ਦੇ ਹਿੱਤਾਂ ਵਿੱਚ ਜਾ ਡਿੱਗੀ।
ਹਾਦਸੇ ਕਾਰਨ ਰਾਏਕੋਟ ਵਾਸੀ 18 ਸਾਲਾ ਨੌਜਵਾਨ ਤਰੁਣ ਭੰਡਾਰੀ ਦੀ ਮੌਕੇ ‘ਤੇ ਮੌਤ ਹੋ ਗਈ, ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਦਕਿ ਉਸ ਦਾ ਚਾਚਾ ਰਾਜਕੁਮਾਰ ਉਰਫ ਟੀਨਾ ਭੰਡਾਰੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਜਿਸ ਨੂੰ ਰਾਹਗੀਰ ਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ-ਕੁਰੜ ਨੇ ਮਨੁੱਖਤਾ ਦੁਹਰਾਉਂਦਿਆਂ ਆਪਣੀ ਪਤਨੀ ਤੇ ਬੱਚੇ ਨੂੰ ਕਾਰ ਵਿੱਚੋਂ ਘਟਨਾ ਸਥਾਨ ‘ਤੇ ਉਤਾਰ ਕੇ ਜ਼ਖ਼ਮੀ ਨੂੰ ਆਪਣੀ ਕਾਰ ਰਾਹੀਂ ਲਾਈਫ ਕੇਅਰ ਹਸਪਤਾਲ ਰਾਏਕੋਟ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਘੋਸ਼ਿਤ ਕਰ ਦਿੱਤਾ।ਓਧਰ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਨਹਿਰ 'ਚ ਦੋ ਗੱਡੀਆਂ ਡਿੱਗਣ ਨਾਲ ਦੋ ਨੌਜਵਾਨਾਂ ਦੀ ਹੋਈ ਮੌਤ