ETV Bharat / state

ਬਰਨਾਲਾ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਵਧੀਆਂ ਸਮੱਸਿਆਵਾਂ, ਸਰਕਾਰੀ ਪ੍ਰਬੰਧ ਨਿਗੁਣੇ - ਫ਼ਸਲ ਨਾ ਖ਼ਰੀਦੀ ਗਈ ਤਾਂ ਉਹ ਸੰਘਰਸ਼ ਕਰਨਗੇ

ਕਿਸਾਨਾਂ ਦੀ ਫਸਲ ਵੀ ਮੀਂਹ ਦੀ ਭੇਟ ਚੜ੍ਹ ਗਈ। ਕਿਸਾਨਾਂ ਵੱਲੋਂ ਆੜ੍ਹਤੀਆਂ ਦੀ ਮਦਦ ਨਾਲ ਆਪਣੇ ਪੱਧਰ ਤੇ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੇ ਪ੍ਰਬੰਧ ਕੀਤੇ ਗਿਆ। ਮੰਡੀ ਵਿੱਚ ਪਈਆਂ ਕਣਕ ਦੀਆਂ ਢੇਰੀਆਂ ਹੇਠਾਂ ਮੀਂਹ ਦਾ ਪਾਣੀ ਵੜ ਗਿਆ। ਜਿਸ ਕਰਕੇ ਕਿਸਾਨਾਂ ਨੂੰ ਹੁਣ ਆਪਣੀ ਫਸਲ ਵੇਚਣ ਲਈ ਕਈ ਦਿਨ ਮੰਡੀਆਂ ਵਿੱਚ ਹੋਰ ਬੈਠਣਾ ਪਵੇਗਾ।

ਬਰਨਾਲਾ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਵਧੀਆਂ ਸਮੱਸਿਆਵਾਂ, ਸਰਕਾਰੀ ਤੌਰ 'ਤੇ ਨਹੀਂ ਕੀਤੇ ਗਏ ਕੋਈ ਪ੍ਰਬੰਧ

author img

By

Published : Apr 21, 2021, 12:50 PM IST

ਬਰਨਾਲਾ: ਕਣਕ ਦਾ ਸੀਜ਼ਨ ਹੋਣ ਕਰਕੇ ਮੰਡੀਆਂ ਚ ਕਣਕ ਦੇ ਅੰਬਾਰ ਦੇਖਣ ਨੂੰ ਮਿਲ ਰਹੇ ਹਨ। ਇਸੇ ਦਰਮਿਆਨ ਬਰਨਾਲਾ ਵਿਖੇ ਮੀਂਹ ਪੈ ਗਿਆ। ਮੀਂਹ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਕਰ ਦਿੱਤਾ ਹੈ। ਬਰਨਾਲਾ ਦੀ ਦਾਣਾ ਮੰਡੀ ਵਿੱਚ ਮੀਂਹ ਤੋਂ ਕਣਕ ਦੀ ਫਸਲ ਨੂੰ ਬਚਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ। ਨੰਗੇ ਅਸਮਾਨ ਥੱਲੇ ਪਈਆਂ ਜਿੱਥੇ ਕਣਕ ਦੀਆਂ ਬੋਰੀਆਂ ਭਿੱਜ ਗਈਆਂ।

ਬਰਨਾਲਾ ਵਿੱਚ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਵਧੀਆਂ ਸਮੱਸਿਆਵਾਂ, ਸਰਕਾਰੀ ਤੌਰ 'ਤੇ ਨਹੀਂ ਕੀਤੇ ਗਏ ਕੋਈ ਪ੍ਰਬੰਧ

ਕਿਸਾਨਾਂ ਦੀ ਫਸਲ ਵੀ ਮੀਂਹ ਦੀ ਭੇਟ ਚੜ੍ਹ ਗਈ। ਕਿਸਾਨਾਂ ਵੱਲੋਂ ਆੜ੍ਹਤੀਆਂ ਦੀ ਮਦਦ ਨਾਲ ਆਪਣੇ ਪੱਧਰ ਤੇ ਫਸਲ ਨੂੰ ਮੀਂਹ ਤੋਂ ਬਚਾਉਣ ਲਈ ਤਰਪਾਲਾਂ ਦੇ ਪ੍ਰਬੰਧ ਕੀਤੇ ਗਿਆ। ਮੰਡੀ ਵਿੱਚ ਪਈਆਂ ਕਣਕ ਦੀਆਂ ਢੇਰੀਆਂ ਹੇਠਾਂ ਮੀਂਹ ਦਾ ਪਾਣੀ ਵੜ ਗਿਆ। ਜਿਸ ਕਰਕੇ ਕਿਸਾਨਾਂ ਨੂੰ ਹੁਣ ਆਪਣੀ ਫਸਲ ਵੇਚਣ ਲਈ ਕਈ ਦਿਨ ਮੰਡੀਆਂ ਵਿੱਚ ਹੋਰ ਬੈਠਣਾ ਪਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਉਹ ਪਿਛਲੇ ਦਸ ਦਿਨਾਂ ਤੋਂ ਬਰਨਾਲਾ ਦੀ ਦਾਣਾ ਮੰਡੀ ਵਿਚ ਕਣਕ ਦੀ ਫਸਲ ਲੈ ਕੇ ਬੈਠੇ ਹਨ। ਪਰ ਬਾਰਦਾਨੇ ਦੀ ਘਾਟ ਕਾਰਨ ਉਨ੍ਹਾਂ ਦੀ ਫਸਲ ਨਹੀਂ ਖਰੀਦੀ ਜਾ ਰਹੀ। ਪਹਿਲਾਂ ਸਰਕਾਰ ਨੇ ਦਸ ਦਿਨ ਖ਼ਰੀਦ ਵਿੱਚ ਦੇਰੀ ਕੀਤੀ ਹੈ। ਇਸ ਉਪਰੰਤ ਲੇਬਰ ਦੀ ਘਾਟ ਅਤੇ ਹੁਣ ਬਾਰਦਾਨੇ ਦੀ ਘਾਟ ਕਾਰਨ ਫ਼ਸਲ ਨਹੀਂ ਖਰੀਦੀ ਜਾ ਰਹੀ। ਕਿਸਾਨਾਂ ਨੇ ਕਿਹਾ ਕਿ ਕੋਈ ਵੀ ਅਧਿਕਾਰੀ ਕਿਸਾਨਾਂ ਦੀ ਮੀਂਹ ਦੌਰਾਨ ਸਾਰ ਲੈਣ ਨਹੀਂ ਪੁੱਜਿਆ।

ਉਨ੍ਹਾਂ ਵੱਲੋਂ ਆਪਣੇ ਪੱਧਰ 'ਤੇ ਆੜ੍ਹਤੀਆਂ ਦੀ ਮਦਦ ਨਾਲ ਤਰਪਾਲਾਂ ਦਾ ਪ੍ਰਬੰਧ ਕਰਕੇ ਫਸਲ ਨੂੰ ਮੀਂਹ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਫਿਰ ਵੀ ਮੀਂਹ ਦਾ ਪਾਣੀ ਕਣਕ ਦੀਆਂ ਢੇਰੀਆਂ ਦੇ ਵਿੱਚ ਵੜ ਗਿਆ ਹੈ।ਕਿਸਾਨਾਂ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਖੱਜਲ ਖੁਆਰੀ ਲਈ ਸਰਕਾਰ ਜ਼ਿੰਮੇਵਾਰ ਹੈ। ਜੋ ਉਨ੍ਹਾਂ ਦੀ ਫਸਲ ਖਰੀਦਣ ਵਿੱਚ ਦੇਰੀ ਕਰ ਰਹੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਫ਼ਸਲ ਨਾ ਖ਼ਰੀਦੀ ਗਈ ਤਾਂ ਉਹ ਸੰਘਰਸ਼ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.