ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਅਧੀਨ ਪੱਖੋ ਕੈਂਚੀਆਂ ਤੇ ਟੋਲ ਪਲਾਜ਼ਾ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਧਰਨਾ ਲਾ ਕੇ ਨੇੜਲੇ ਪਿੰਡਾਂ ਨੂੰ ਟੋਲ ਟੈਕਸ ਤੋਂ ਛੋਟ ਦੇਣ ਦੀ ਮੰਗ ਰੱਖੀ ਸੀ। ਇਨ੍ਹਾਂ ਧਰਨਿਆਂ ਦੌਰਾਨ ਕਈ ਤਰ੍ਹਾਂ ਦੀਆਂ ਮੰਗਾਂ ਟੋਲ ਟੈਕਸ ਵਾਲਿਆਂ ਨੇ ਨਹੀਂ ਮੰਨੀਆਂ ਸਨ। ਜਿਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਭਦੌੜ ਇਕਾਈ ਨੇ ਲਗਾਤਾਰ 12 ਦਿਨ ਧਰਨਾ ਲਾ ਕੇ ਭਦੌੜ ਨੇੜਲੇ ਤਕਰੀਬਨ 30-35 ਪਿੰਡਾਂ ਨੂੰ ਟੋਲ ਦੀ ਕੋਈ ਵੀ ਪਰੂਫ਼ ਦਿਖਾਉਣ ਉੱਤੇ ਛੋਟ ਦਿੱਤੀ ਸੀ ਅਤੇ ਹੁਣ ਟੌਲ ਕੱਟਣ ਵਾਲੀ ਕੰਪਨੀ ਬਦਲਣ ਕਾਰਨ ਨੇੜਲੇ ਪਿੰਡਾਂ ਦੇ ਰਾਹਗੀਰਾਂ ਨੂੰ ਟੋਲ ਅਧਿਕਾਰੀਆਂ ਵੱਲੋਂ ਪਾਸ ਬਣਵਾਉਣ ਕਿਹਾ ਜਾ ਰਿਹਾ ਸੀ।
ਜਿਸ ਦੀ ਖ਼ਬਰ ਕਿਸਾਨ ਯੂਨੀਅਨ ਦੇ ਆਗੂਆਂ ਕੋਲ ਪਹੁੰਚਦਿਆਂ ਹੀ ਨਵੀਂ ਕੰਪਨੀ ਦੇ ਮੈਨੇਜਰ ਨਾਲ ਮੀਟਿੰਗ ਰੱਖੀ ਗਈ ਜਿਸ ਵਿਚ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਰਪੰਚ ਮੱਖਣ ਸਿੰਘ ਯੂਥ ਆਗੂ ਅਤੇ ਗੁਰਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ ਬਲਾਕ ਸ਼ਹਿਣਾ ਨੇ ਟੌਲ ਪਲਾਜ਼ੇ ਦੇ ਮੈਨੇਜਰ ਨੂੰ ਪਹਿਲਾਂ ਦੀ ਤਰ੍ਹਾਂ ਹੀ ਨੇੜਲੇ ਪਿੰਡਾਂ ਨੂੰ ਛੋਟ ਦੇਣ ਲਈ ਕਿਹਾ ਜਿਸ ਨੂੰ ਟੋਲ ਮੈਨੇਜਰ ਵੱਲੋਂ ਪਹਿਲਾਂ ਦੀ ਤਰ੍ਹਾਂ ਹੀ ਨੇੜਲੇ ਪਿੰਡਾਂ ਨੂੰ ਛੋਟ ਦੇਣ ਦੀ ਗੱਲ ਮੰਨੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਟੋਲ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਤੋਂ ਟੋਲ ਦੀ ਪਰਚੀ ਮੰਗਦੇ ਹਨ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਪਿੰਡਾਂ ਦੀ ਲਿਸਟ ਜਿਨ੍ਹਾਂ ਨੂੰ ਟੋਲ ਟੈਕਸ ਤੋਂ ਛੋਟ ਦਿੱਤੀ ਗਈ....
ਇਹ ਵੀ ਪੜ੍ਹੋ : ਵੱਡਾ ਖੁਲਾਸਾ ! ਚੋਣਾਂ ਲੜਨ ਲਈ ਕੈਪਟਨ ਨੇ ਸ਼ਰਾਬ ਠੇਕੇਦਾਰ ਤੋਂ ਉਧਾਰ ਲਏ ਸੀ ਪੈਸੇ