ETV Bharat / state

Cyber Crime: ਰਹੋ ਸਾਵਧਾਨ, ਨੌਜਵਾਨ ਨਾਲ Google Pay ਦੀ KYC ਕਰਨ ਦੇ ਨਾਮ ਉੱਤੇ ਠੱਗੀ

author img

By

Published : Mar 7, 2023, 7:20 AM IST

ਭਦੌੜ ਦੇ ਮੁਹੱਲਾ ਜੰਗੀਕਾ ਦਾ ਰਹਿਣ ਵਾਲਾ ਨੌਜਵਾਨ ਹਰਪ੍ਰੀਤ ਸਿੰਘ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਿਆ ਹੈ। ਕੱਪੜੇ ਦੀ ਦੁਕਾਨ ਕਰਨ ਵਾਲੇ ਨੌਜਵਾਨ ਨਾਲ Google Pay ਦੀ KYC ਸੀ ਕਰਨ ਨੂੰ ਲੈ ਉਸਦੇ ਖਾਤੇ ਵਿੱਚੋਂ 49 ਹਜ਼ਾਰ ਉਡਾ ਲਏ ਗਏ ਹਨ।

Fraud in the name of doing Google Pay KYC with the youth in Bhadaur
ਨੌਜਵਾਨ ਨਾਲ Google Pay ਦੀ KYC ਕਰਨ ਦੇ ਨਾਮ ਉੱਤੇ ਠੱਗੀ

ਭਦੌੜ (ਬਰਨਾਲਾ): ਪੰਜਾਬ ਵਿੱਚ ਰੋਜ਼ਾਨਾ ਹੀ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲ ਆਨਲਾਈਨ ਠੱਗੀਆਂ ਹੋ ਰਹੀਆਂ ਹਨ ਅਤੇ ਸਾਈਬਰ ਕ੍ਰਾਈਮ ਨੂੰ ਅੰਜਾਮ ਦੇ ਰਹੇ ਠੱਗ ਨਿੱਤ ਨਵੀਆਂ-ਨਵੀਆਂ ਸਕੀਮਾਂ ਲਗਾ ਕੇ ਰੋਜਾਨਾ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ਼ ਕਮਾਏ ਹੋਏ ਰੁਪਏ ਉਹਨਾਂ ਦੇ ਖਾਤਿਆਂ ਵਿੱਚੋਂ ਉਡਾ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਇੱਕ ਭਦੌੜ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਆਨਲਾਈਨ ਠੱਗਾਂ ਨੇ ਇੱਕ ਕੱਪੜੇ ਦੀ ਦੁਕਾਨ ਕਰਨ ਵਾਲੇ ਨੌਜਵਾਨ ਨਾਲ Google Pay ਦੀ KYC ਸੀ ਕਰਨ ਨੂੰ ਲੈ ਉਸਦੇ ਖਾਤੇ ਵਿੱਚੋਂ 49 ਹਜ਼ਾਰ ਉਡਾ ਲਏ ਹਨ।

ਇਹ ਵੀ ਪੜੋ: Today Hukamnama 7 March, 2023 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਇਸ ਤਰ੍ਹਾਂ ਵਾਪਰੀ ਘਟਨਾ: ਜਾਣਕਾਰੀ ਦਿੰਦਿਆ ਪੀੜਤ ਹਰਪ੍ਰੀਤ ਸਿੰਘ ਨਿਵਾਸੀ ਮੁਹੱਲਾ ਜੰਗੀਕਾ ਭਦੌੜ ਨੇ ਦੱਸਿਆ ਕਿ ਉਹ ਜੰਗੀਕੇ ਮੁਹੱਲੇ ਵਿੱਚ ਕੱਪੜਿਆਂ ਦੀ ਦੁਕਾਨ ਕਰਦਾ ਹੈ ਅਤੇ ਬੀਤੀ ਸ਼ਾਮ ਨੂੰ ਉਸਨੂੰ ਇੱਕ ਮੋਬਾਇਲ ਨੰਬਰ 8910625307 ਤੋਂ ਫੋਨ ਆਇਆ ਕਿ ਅਸੀਂ ਗੂਗਲ ਪੇ ਦੇ ਕੇਅਰ ਸੈਂਟਰ ਵਿੱਚੋਂ ਬੋਲਦੇ ਹਾਂ ਅਤੇ ਤੁਹਾਡੀ Google Pay ਦੀ ਕੇਵਾਈਸੀ ਰਹਿੰਦੀ ਹੈ ਜਿਸਤੇ ਇਸ ਨੰਬਰ ਤੋਂ ਬੋਲਣ ਵਾਲੇ ਆਦਮੀ ਨੇ ਉਸ ਨੂੰ Anny Desk ਨਾਮ ਦੀ ਮੋਬਾਇਲ ਐਪ ਇੰਸਟਾਲ ਕਰਨ ਲਈ ਕਿਹਾ ਅਤੇ ਐਪ ਖੋਲਣ ਤੋਂ ਬਾਅਦ ਉਸਦੀ ਸਕ੍ਰੀਨ ਤੇ ਆਉਂਦੇ ਨੰਬਰ ਦੱਸਣ ਲਈ ਕਿਹਾ ਜੋ ਉਸਦੇ ਦੱਸਣ ਤੇ ਮੋਬਾਇਲ ਦਾ ਸਾਰਾ ਕੰਟਰੋਲ ਫੋਨ ਲਗਾਉਣ ਵਾਲੇ ਦੇ ਹੱਥਾਂ ਵਿੱਚ ਚਲਾ ਗਿਆ, ਜਿਸਤੋਂ ਬਾਅਦ ਮੋਬਾਇਲ ਆਪਣੇ ਆਪ ਹੀ ਚੱਲਣ ਲੱਗਾ ਅਤੇ ਮੋਬਾਇਲ ਚਲਦੇ ਚਲਦੇ ਹੀ ਉਸਨੂੰ ਉਸਦੀ ਬੈਂਕ IndusInd Bank ਦੇ ਖਾਤੇ ਵਿੱਚੋਂ 49 ਹਜ਼ਾਰ ਰੁਪਏ ਨਿਕਲਨ ਦਾ ਮੈਸੇਜ ਆਇਆ।

ਇਸ ਘਟਨਾ ਦੌਰਾਨ ਹੀ ਪੀੜਤ ਨੇ ਫੋਨ ਬੰਦ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪ੍ਰੰਤੂ ਉਸਦੇ ਫੋਨ ਦੀ ਕਮਾਂਡ ਠੱਗ ਦੇ ਹੱਥਾਂ ਵਿੱਚ ਹੋਣ ਕਾਰਨ ਉਸ ਦਾ ਫੋਨ ਨਾ ਤਾਂ ਬੰਦ ਹੋ ਰਿਹਾ ਸੀ ਅਤੇ ਨਾ ਹੀ ਉਹ ਐਪ ਕੱਟਿਆ ਜਾ ਰਿਹਾ ਸੀ ਜਿਸ ਤੋਂ ਤੁਰੰਤ ਬਾਅਦ ਉਹ ਆਪਣੇ ਦੋਸਤ IndusInd Bank ਦੇ ਅਧਿਕਾਰੀ ਕੋਲ ਗਿਆ ਅਤੇ ਉਸਦੇ ਬੈਂਕ ਅਧਿਕਾਰੀ ਦੋਸਤ ਨੇ ਤੁਰੰਤ ਉਸਦੇ ਬੈਂਕ ਖਾਤੇ ਨੂੰ ਬਲਾਕ ਕਰ ਦਿੱਤਾ। ਜਿਸਤੋਂ ਬਾਅਦ ਠੱਗ ਦੇ ਬਾਰ ਬਾਰ ਉਸ ਦੇ ਖਾਤੇ ਵਿੱਚੋਂ ਰੁਪੈ ਕੱਢਣ ਦੀ ਕੋਸ਼ਿਸ਼ ਨਾਕਾਮ ਹੋ ਗਈ। ਜਿਸਤੋਂ ਬਾਅਦ ਉਸਦੇ ਖਾਤੇ ਵਿੱਚ ਪਏ ਰੁਪਏ ਸੁਰੱਖਿਅਤ ਬਚ ਗਏ ਅਤੇ ਉਸਨੇ ਅਪਣਾ ਫੋਨ ਬੰਦ ਕਰ ਦਿੱਤਾ। ਹਰਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਹੁਣ ਵੀ ਉਸ ਠੱਗ ਦੇ ਫੋਨ ਉਸਨੂੰ ਉਸਦੀ ਧੋਖੇ ਨਾਲ ਕੱਟੀ ਹੋਈ ਰਕਮ ਵਾਪਿਸ ਕਰਨ ਦੇ ਬਹਾਨੇ ਨਾਲ ਆ ਰਹੇ ਹਨ ਅਤੇ ਬਾਰ ਬਾਰ ਉਸਦੇ ਫੋਨ ਵਿੱਚ ਇੰਸਟਾਲ ਕਰਵਾਈ ਐਪ ਦਾ ਕੋਡ ਮੰਗਿਆ ਜਾ ਰਿਹਾ ਹੈ।

ਸਰਕਾਰ ਤੋਂ ਮੰਗੀ ਮਦਦ: ਪੀੜਤ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੇਰੇ ਵਾਂਗ ਸੈਂਕੜੇ ਪੰਜਾਬੀ ਅਜਿਹੇ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਹਜਾਰਾਂ ਕੇਸ ਪੰਜਾਬ ਦੇ ਸਾਈਬਰ ਸੈੱਲ ਵਿੱਚ ਪੈਂਡਿੰਗ ਪਏ ਹਨ ਜਿਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਤੇ ਨਾ ਹੀ ਪੰਜਾਬ ਸਰਕਾਰ ਇਸ ਪ੍ਰਤੀ ਗੰਭੀਰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਸਵੇਰ ਤੋਂ ਸਾਈਬਰ ਸੈੱਲ ਪੰਜਾਬ ਦੇ ਨੰਬਰ 1930 ਤੇ ਘੱਟੋ ਘੱਟ 15-20 ਵਾਰ ਫੋਨ ਕਰ ਚੁੱਕਿਆ ਹਾਂ, ਪ੍ਰੰਤੂ ਕੋਈ ਵੀ ਜਵਾਬ ਨਹੀਂ ਹੈ ਆ ਰਿਹਾ ਅਤੇ ਨਾ ਹੀ ਕੋਈ ਫੋਨ ਚੁੱਕ ਰਿਹਾ ਹੈ।

ਉਸ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਹੈ ਸਾਈਬਰ ਸੈੱਲ ਦੇ ਇੱਕ ਹੋਰ ਨੰਬਰ 155230 ਤੇ ਵੀ ਵਾਰ-ਵਾਰ ਫੋਨ ਕਰਨ ਉੱਤੇ ਵੀ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪੀੜਤ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਤੁਰੰਤ ਅਜਿਹੀਆਂ ਹੋ ਰਹੀਆਂ ਆਨਲਾਇਨ ਠੱਗੀਆਂ ਤੇ ਸ਼ਿਕੰਜਾ ਕਸਕੇ ਰੋਕਿਆ ਜਾਣਾ ਚਾਹੀਦਾ ਹੈ ਅਤੇ ਪੰਜਾਬ ਦੇ ਲੋਕਾਂ ਨਾਲ ਹੋਈਆਂ ਆਨਲਾਈਨ ਠੱਗੀਆਂ ਦਾ ਇਨਸਾਫ ਦਿੱਤਾ ਜਾਵੇ ਅਤੇ ਆਨਲਾਇਨ ਠੱਗੀ ਮਾਰਨ ਵਾਲੇ ਠੱਗਾਂ ਨੂੰ ਗ੍ਰਿਫਤਾਰ ਕਰ ਸਖ਼ਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਹੋਰ ਕੋਈ ਇਸ ਠੱਗੀ ਦੇ ਸ਼ਿਕਾਰ ਹੋਣ ਤੋਂ ਬਚ ਸਕੇ।

ਇਹ ਵੀ ਪੜੋ: DAILY HOROSCOPE IN PUNJABI : ਅੱਜ ਦੇ ਰਾਸ਼ੀਫਲ ਵਿੱਚ ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਦਿਨ ਕੀ ਅਧੂਰੀ ਇੱਛਾ ਹੋਵੇਗੀ ਪੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.