ਬਰਨਾਲਾ: ਯੂਨਾਈਟਿਡ ਫੁੱਟਬਾਲ ਕਲੱਬ ਬਰਨਾਲਾ ਅਤੇ ਬਾਬਾ ਕਾਲਾ ਮਹਿਰ ਫੁੱਟਬਾਲ ਕਲੱਬ ਬਰਨਾਲਾ ਵਲੋਂ ਬਰਨਾਲਾ ਵਿਖੇ ਚਾਰ ਦਿਨ ਦਾ ਫ਼ੁੱਟਬਾਲ ਕੱਪ ਕਰਵਾਇਆ ਗਿਆ। ਫੁੱਟਬਾਲ ਕੱਪ ਵਿੱਚ ਪੰਜਾਬ ਭਰ ਤੋਂ 32 ਟੀਮਾਂ ਪਹੁੰਚੀਆਂ, ਐਨਆਰਆਈਜ਼ ਅਤੇ ਟ੍ਰਾਈਡੈਂਟ ਗਰੁੱਪ ਦੇ ਸਹਿਯੋਗ ਨਾਲ ਫ਼ੁੱਟਬਾਲ ਕੱਪ ਕਰਵਾਇਆ ਗਿਆ।barnala latest news in punjabi.
ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ: ਪ੍ਰਬੰਧਕਾਂ ਅਤੇ ਸਾਬਕਾ ਖਿਡਾਰੀਆਂ ਨੇ ਸਰਕਾਰ ਵਲੋਂ ਫ਼ੁੱਟਬਾਲ ਲਈ ਸਾਥ ਨਾ ਦਿੱਤੇ ਜਾਣ ਤੇ ਰੋਸ ਵੀ ਜ਼ਾਹਿਰ ਕੀਤਾ, ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਸਰਕਾਰ ਤੋਂ ਫ਼ੁੱਟਬਾਲ ਖੇਡ ਲਈ ਖੇਡ ਮੈਦਾਨ ਅਤੇ ਹੋਰ ਲੋੜੀਂਦਾ ਧਿਆਨ ਦੇਣ ਦੀ ਮੰਗ ਕੀਤੀ।
ਇਸ ਮੌਕੇ ਪ੍ਰਬੰਧਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ੁੱਟਬਾਲ ਕੱਪ ਯੂਨਾਈਟਿਡ ਫੁੱਟਬਾਲ ਕਲੱਬ ਬਰਨਾਲਾ ਅਤੇ ਬਾਬਾ ਕਾਲਾ ਮਹਿਰ ਫ਼ੁੱਟਬਾਲ ਕਲੱਬ ਬਰਨਾਲਾ ਵਲੋਂ ਕਰਵਾਇਆ ਜਾ ਰਿਹਾ ਹੈ। ਬਰਨਾਲਾ ਵਿੱਚ ਫ਼ੁੱਟਬਾਲ ਦਾ ਕੋਈ ਖੇਡ ਮੈਦਾਨ ਨਾ ਹੋਣ ਦੇ ਬਾਵਜੂਦ ਇਸ ਲਈ ਟ੍ਰਾਈਡੈਂਟ ਗਰੁੱਪ ਵਲੋਂ ਆਪਣਾ ਕੰਪਲੈਕਸ ਫ਼ੁੱਟਬਾਲ ਕੱਪ ਕਰਵਾਉਣ ਲਈ ਸਹਿਯੋਗ ਵਜੋਂ ਦਿੱਤਾ ਹੈ।
ਫ਼ੁੱਟਬਾਲ ਕੱਪ ਵਿੱਚ ਪੰਜਾਬ ਭਰ ਤੋਂ ਪੁੱਜੀਆਂ 41 ਟੀਮਾਂ: ਉਹਨਾਂ ਕਿਹਾ ਕਿ ਇਸ ਫ਼ੁੱਟਬਾਲ ਕੱਪ ਵਿੱਚ ਪੰਜਾਬ ਭਰ ਤੋਂ 41 ਟੀਮਾਂ ਪੁੱਜੀਆਂ ਸਨ, ਜਿਹਨਾਂ ਵਿੱਚੋਂ 32 ਟੀਮਾਂ ਸਹੀ ਹੋਣ ਤੇ ਟੂਰਨਾਮੈਂਟ ਵਿੱਚ ਭਾਗ ਲੈ ਸਕੀਆਂ ਹਨ। ਉਹਨਾਂ ਕਿਹਾ ਕਿ ਫ਼ਾਈਨਲ ਮੁਕਾਬਲਾ ਧਨੌਲਾ ਅਤੇ ਬਰਨਾਲਾ ਦੀਆਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ। ਉਥੇ ਪ੍ਰਬੰਧਕਾਂ ਨੇ ਸਰਕਾਰ ਖਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਫ਼ੁੱਟਬਾਲ ਵਰਗੀ ਅੰਤਰਰਾਸ਼ਟਰੀ ਖੇਡ ਵੱਲ ਧਿਆਨ ਨਹੀਂ ਦਿੱਤਾ।
ਇੱਥੋਂ ਤੱਕ ਕਿ ਬਰਨਾਲਾ ਵਿੱਚ ਇਸ ਦਾ ਕੋਈ ਖੇਡ ਮੈਦਾਨ ਵੀ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਫ਼ੁੱਟਬਾਲ ਖੇਡ ਨੂੰ ਪ੍ਰਫ਼ੁੱਲਿਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਜਿਸ ਲਈ ਖੇਡ ਮੈਦਾਨ ਬਣਾਏ ਅਤੇ ਲੋੜੀਂਦੇ ਹੋਰ ਸਿਸਟਮ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਇਸ ਟੂਰਨਾਮੈਂਟ ਲਈ ਸਹਿਯੋਗ ਦੇਣ ਵਾਲੇ ਐਨਆਰਆਈਜ਼ ਦਾ ਵੀ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਪਤੀ ਨੇ ਤਵਾ ਮਾਰ ਪਤਨੀ ਦਾ ਕੀਤਾ ਕਤਲ, ਫਿਰ ਥਾਣੇ ਜਾ ਕੇ ਖੁਦ ਕੀਤਾ ਸਰੰਡਰ !