ਬਰਨਾਲਾ:ਕੋਰੋਨਾ ਵਾਇਰਸ (Corona virus) ਮਹਾਂਮਾਰੀ ਕਾਰਨ ਜਿੱਥੇ ਹਰ ਤਰ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ। ਉਥੇ ਕਰੀਬ ਪਿਛਲੇ ਡੇਢ ਸਾਲ ਤੋਂ ਸਕੂਲ ਅਤੇ ਕਾਲਜ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਹੋਏ ਹਨ ਪ੍ਰੰਤੂ ਹੁਣ ਪੰਜਾਬ ਸਰਕਾਰ ਵੱਲੋਂ ਸਕੂਲ ਅਤੇ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ।
ਜਾਣੋ ਸਕੂਲ ਖੋਲ੍ਹਣ ਦੇ ਫ਼ੈਸਲੇ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੇ ਕੀ ਕਿਹਾ ਸਕੂਲ ਅਤੇ ਕਾਲਜ ਖੋਲ੍ਹੇ ਜਾਣ ਦੇ ਮਾਮਲੇ 'ਤੇ ਵਿਦਿਆਰਥੀਆਂ (Students) ਅਤੇ ਮਾਪਿਆਂ ਵੱਲੋਂ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਬਹੁਗਿਣਤੀ ਮਾਪੇ ਅਤੇ ਵਿਦਿਆਰਥੀ ਸਕੂਲ ਖੋਲ੍ਹਣ ਦੇ ਹੱਕ ਵਿੱਚ ਹਨ ਕਿਉਂਕਿ ਘਰਾਂ ਵਿੱਚ ਬੈਠ ਕੇ ਆਨਲਾਈਨ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਹੁਣ ਸਕੂਲ ਸ਼ੁਰੂ ਹੋਣ ਨਾਲ ਬੱਚਿਆਂ ਦੀ ਪੜ੍ਹਾਈ ਮੁੜ ਚੰਗੇ ਮਾਹੌਲ ਵਿਚ ਸ਼ੁਰੂ ਹੋਵੇਗੀ। ਮਾਪਿਆਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵੀ ਕੁਝ ਖ਼ਦਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਯੋਗ ਪ੍ਰਬੰਧਾਂ ਕਾਰਨ ਕੋਰੋਨਾ ਤੋਂ ਬਚਾਅ ਵੀ ਹੋ ਸਕਦਾ ਹੈ।
ਇਸ ਮੌਕੇ ਬੱਚਿਆ ਦਾ ਕਹਿਣਾ ਹੈ ਕਿ ਆਨਲਾਈਨ ਪੜ੍ਹਾਈ ਵਿਚ ਕੁੱਝ ਸਮਝ ਨਹੀਂ ਲੱਗਦਾ ਹੈ।ਸਕੂਲ ਖੋਲ੍ਹਣ ਤੇ ਹੀ ਆਫਲਾਈਨ ਪੜ੍ਹਾਈ ਨਾਲ ਹੀ ਸਿਲੇਬਸ ਦੀ ਸਮਝ ਲੱਗਦੀ ਹੈ।
ਇਹ ਵੀ ਪੜੋ:ਬੱਚਿਆਂ ਦੇ ਮਾਪਿਆਂ ਨੇ ਸਰਕਾਰ ਨੂੰ ਕੀਤੀ ਅਪੀਲ