ਬਰਨਾਲਾ: ਅੱਜ ਜਦੋਂ ਦੇਸ਼ ਭਰ ਵਿੱਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਤਾਂ ਉਸ ਮੌਕੇ ਅੱਜ ਵੀ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਨੈਸ਼ਨਲ ਹਾਈਵੇ ਉਪਰ ਲਗਾਏ ਪੱਕੇ ਮੋਰਚੇ ਵਿੱਚ ਡਟੇੇ ਹੋਏ ਹਨ। ਬਰਨਾਲਾ ਦੇ ਪਿੰਡ ਚੀਮਾ ਨੇੜੇ ਬੀਕੇਯੂ ਡਕੌਂਦਾ ਦਾ ਪੱਕਾ ਮੋਰਚਾ ਟੌਲ ਪਲਾਜ਼ਾ ਨੂੰ Diwali of farmers on the roads in Barnala ਹਟਾਉਣ ਲਈ ਲਗਾਇਆ ਹੋਇਆ ਹੈ। ਜੋ ਦੋ ਮਹੀਨਿਆਂ ਤੋਂ ਜਾਰੀ ਹੈ। ਕਿਸਾਨ ਅੱਜ ਵੀ ਆਪਣੀ ਮੰਗ ਨੂੰ ਲੈ ਕੇ ਮੋਰਚੇ ਵਿੱਚ ਡਟੇ ਹੋਏ ਹਨ ਅਤੇ ਦੀਵਾਲੀ ਸੜਕ ਉਪਰ ਬੈਠ ਕੇ ਮਨਾ ਰਹੇ ਹਨ। ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੱਕੇ ਮੋਰਚੇ ਵਿੱਚ ਕਿਸਾਨਾਂ ਵਲੋਂ ਜਲੇਬੀਆਂ ਦੇ ਰੂਪ ਵਿੱਚ ਮਠਿਆਈ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਇਸ ਟੌਲ ਪਲਾਜ਼ਾ ਦੀ ਜਗ੍ਹਾ ਬਦਲਣ ਲਈ ਪੱਕਾ ਮੋਰਚਾ ਲਗਾਇਆ ਹੋਇਆ ਹੈ। ਪਰ ਇਸਦੇ ਬਾਵਜੂਦ ਸਰਕਾਰ, ਪ੍ਰਸ਼ਾਸਨ ਅਤੇ ਕੰਪਨੀ ਵਲੋਂ ਕੋਈ ਇਸ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਵਾਲੀ ਦਾ ਤਿਉਹਾਰ ਉਹ ਸੜਕਾਂ ਉਪਰ ਬੈਠ ਕੇ ਹੀ ਮਨਾ ਰਹੇ ਹਾਂ।
ਉਹਨਾਂ ਕਿਹਾ ਕਿ ਇਹ ਉਹਨਾਂ ਦੀ ਤੀਜੀ ਦੀਵਾਲੀ ਹੈ, ਜੋ ਉਹ ਸੜਕ ਉਪਰ ਬੈਠ ਕੇ ਮਨਾ ਰਹੇ ਹਨ। ਇਸਤੋਂ ਪਹਿਲਾਂ ਮਨਜੀਤ ਸਿੰਘ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਬਰਨਾਲਾ ਜੇਲ੍ਹ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਮੋਰਚੇ ਤੇ ਦੀਵਾਲੀ ਮਨਾਈ ਹੈ ਅਤੇ ਇਸ ਵਾਰ ਟੌਲ ਪਲਾਜ਼ਾ ਉਪਰ ਬੈਠੇ ਹਨ। ਉਹਨਾਂ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਜਲੇਬੀਆਂ ਦੇ ਲੰਗਰ ਚੱਲ ਰਹੇ ਹਨ ਅਤੇ ਸ਼ਾਮ ਨੂੰ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:- ਰੀਅਲ ਟਾਈਮ ਨਿਗਰਾਨੀ ਡਾਟਾ: ਪੰਜਾਬ 'ਚ ਇੱਕੋਂ ਦਿਨ ਪਰਾਲੀ ਸਾੜਨ ਦੇ ਮਾਮਲੇ 900 ਤੋਂ ਪਾਰ