ETV Bharat / state

ਜੱਟਾ ਤੇਰੀ ਕਾਹਦੀ ਦੀਵਾਲੀ ਤੂੂੰ ਤਾਂ ਬੱਸ... - ਕਿਸਾਨਾਂ ਨੇ ਮੰਡੀਆਂ ਵਿੱਚ ਮਨਾਈ ਦੀਵਾਲੀ

ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਕਿਸਾਨਾਂ ਦੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਕਿਸਾਨ ਖੁਸ਼ੀ ਭਰੇ ਪੱਲ ਅਤੇ ਤਿਉਹਾਰ ਵੀ ਆਪਣੇ ਪਰਿਵਾਰਾਂ ਵਿੱਚ ਨਹੀਂ ਮਨਾ ਸਕਦੇ। ਝੋਨੇ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਦੀਵਾਲੀ ਦੀ ਰਾਤ ਵੀ ਮੰਡੀਆਂ 'ਚ ਹੀ ਗੁਜ਼ਾਰਨੀ ਪਈ।

ਫ਼ੋਟੋ
author img

By

Published : Oct 28, 2019, 6:52 PM IST

ਬਰਨਾਲਾ: 'ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ',ਇਹ ਸਤਰਾਂ ਅਜੋਕੀ ਕਿਸਾਨੀ 'ਤੇ ਪੂਰੀ ਤਰ੍ਹਾਂ ਢੁਕਵੀਆਂ ਹਨ। ਸਰਕਾਰਾਂ ਦੀਆਂ ਨੀਤੀਆਂ ਨੇ ਕਿਸਾਨਾਂ ਦੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਕਿਸਾਨ ਖੁਸ਼ੀ ਭਰੇ ਪੱਲ ਅਤੇ ਤਿਉਹਾਰ ਵੀ ਆਪਣੇ ਪਰਿਵਾਰਾਂ ਵਿੱਚ ਨਹੀਂ ਮਨਾ ਸਕਦੇ। ਝੋਨੇ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਦੀਵਾਲੀ ਦੀ ਰਾਤ ਵੀ ਮੰਡੀਆਂ 'ਚ ਹੀ ਗੁਜ਼ਾਰਨੀ ਪਈ। ਦੀਵਾਲੀ ਮੌਕੇ ਲਗਾਤਾਰ ਤਿੰਨ ਛੁੱਟੀਆਂ ਹੋਣ ਕਾਰਨ ਅਫ਼ਸਰਸ਼ਾਹੀ ਮੰਡੀਆਂ ਚ ਫਸਲ ਦੀ ਖਰੀਦ ਕਰਨ ਨਾ ਪਹੁੰਚੀ।

ਵੀਡੀਓ

ਕਿਸਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ 24 ਘੰਟੇ ਵਿੱਚ ਫ਼ਸਲ ਖਰੀਦਣ ਦੇ ਦਾਅਵੇ ਬਿਲਕੁਲ ਝੂਠੇ ਹਨ। ਕਿਉਂਕਿ ਉਹ ਪਿਛਲੇ 4-5 ਦਿਨਾਂ ਤੋਂ ਫ਼ਸਲਾਂ ਲੈ ਕੇ ਮੰਡੀਆਂ ਵਿੱਚ ਬੈਠੇ ਹਨ, ਪਰ ਵੱਧ ਨਮੀ ਦਾ ਬਹਾਨਾ ਲਾ ਕੇ ਉਨ੍ਹਾਂ ਦੀ ਫ਼ਸਲ ਨਹੀਂ ਖ਼ਰੀਦੀ ਗਈ। ਨਮੀ ਦੇ ਨਾਮ 'ਤੇ ਕਿਸਾਨਾਂ ਨੂੰ ਬੇਵਜਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਸਰਕਾਰ ਅਤੇ ਅਫਸਰਸ਼ਾਹੀ ਦੀਵਾਲੀ ਦੇ ਤਿਉਹਾਰ ਆਪਣੇ ਪਰਿਵਾਰਾਂ ਨਾਲ ਮਨਾ ਰਹੇ ਹਨ, ਪਰ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ।

ਕਿਸਾਨਾ ਦਾ ਕਹਿਣਾ ਹੈ ਕਿ ਚਾਹੇ ਅਕਾਲੀ ਸਰਕਾਰ ਹੋਵੇ ਜਾਂ ਕਾਂਗਰਸ, ਮਾੜੀਆਂ ਨੀਤੀਆਂ ਕਾਰਨ ਕਿਸਾਨ ਮੰਡੀਆਂ ਵਿੱਚ ਕਈ-ਕਈ ਦਿਨਾਂ ਤੋਂ ਫ਼ਸਲ ਲੈ ਕੇ ਬੈਠੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਨਮੀ ਦੇ ਬਹਾਨੇ ਖੱਜਲ ਖੁਆਰ ਕੀਤਾ ਜਾਂਦਾ ਹੈ ਅਤੇ ਨਮੀ ਚੈੱਕ ਕਰਨ ਵਾਲੀ ਮਸ਼ੀਨ ਵਿੱਚ ਕੋਈ ਹੇਰ ਫੇਰ ਹੋ ਰਹੀ ਹੈ।

ਕਿਸਾਨਾਂ ਦੀ ਮੰਡੀਆਂ ਵਿਚ ਹੋ ਰਹੀ ਖੱਜਲ ਖੁਆਰੀ 'ਤੇ ਪ੍ਰਤੀਕਰਮ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਕਿਸਾਨਾਂ ਨੂੰ ਨਮੀ ਦੇ ਬਹਾਨੇ ਇਸੇ ਤਰ੍ਹਾਂ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਤਾਂ ਉਹ ਇਸ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਸੜਕਾਂ ਤੇ ਜਾਮ ਲਗਾ ਕੇ ਧਰਨੇ ਲਗਾਉਣਗੇ।

ਜਦ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪੱਖ ਜਾਨਣਾ ਚਾਹਿਆ ਤਾਂ ਸਰਕਾਰੀ ਛੁੱਟੀ ਕਾਰਨ ਡੀਸੀ ਐਸਡੀਐਮ ਸਮੇਤ ਸਾਰੇ ਅਧਿਕਾਰੀਆਂ ਦੇ ਦਫ਼ਤਰ ਬੰਦ ਰਹੇ ਅਤੇ ਕਿਸਾਨਾਂ ਦੀ ਸਾਰ ਲੈਣ ਕੋਈ ਵੀ ਮੰਡੀਆਂ ਵਿੱਚ ਨਾ ਪੁੱਜਿਆ।

Intro:'ਜੱਟ ਦੀ ਜੂਨ ਬੁਰੀ ਤੜਫ ਤੜਪ ਮਰ ਜਾਣਾ'। ਇਹ ਸਤਰਾਂ ਅਜੋਕੀ ਕਿਸਾਨੀ ਤੇ ਪੂਰੀ ਤਰ੍ਹਾਂ ਢੁਕ ਰਹੀਆਂ ਹਨ। ਸਰਕਾਰਾਂ ਦੀਆਂ ਨੀਤੀਆਂ ਨੇ ਕਿਸਾਨਾਂ ਦੇ ਹਾਲਾਤ ਇਹ ਬਣਾ ਦਿੱਤੇ ਹਨ ਕਿ ਕਿਸਾਨ ਖੁਸ਼ੀ ਭਰੇ ਪਲ ਅਤੇ ਤਿਉਹਾਰ ਵੀ ਆਪਣੇ ਪਰਿਵਾਰਾਂ ਵਿੱਚ ਨਹੀਂ ਮਨਾ ਸਕਦੇ। ਦੀਵਾਲੀ ਦੇ ਤਿਉਹਾਰ ਮੌਕੇ ਵੀ ਕਿਸਾਨਾਂ ਨਾਲ ਅਜਿਹਾ ਕੁਝ ਵਾਪਰਿਆ। ਝੋਨੇ ਦੀ ਫ਼ਸਲ ਵੇਚਣ ਲਈ ਕਿਸਾਨਾਂ ਨੂੰ ਦੀਵਾਲੀ ਦੀ ਰਾਤ ਵੀ ਮੰਡੀਆਂ ਚ ਹੀ ਗੁਜ਼ਾਰਨੀ ਪਈ। ਦੀਵਾਲੀ ਮੌਕੇ ਲਗਾਤਾਰ ਤਿੰਨ ਛੁੱਟੀਆਂ ਹੋਣ ਕਾਰਨ ਅਫ਼ਸਰਸ਼ਾਹੀ ਮੰਡੀਆਂ ਚ ਫਸਲ ਦੀ ਖਰੀਦ ਕਰਨ ਨਾ ਪਹੁੰਚੀ। ਜਿਸ ਕਰਕੇ ਕਿਸਾਨਾਂ ਨੇ ਦੀਵਾਲੀ ਦੀਆਂ ਖੁਸ਼ੀਆਂ ਪਰਿਵਾਰਾਂ ਨਾਲ ਸਾਂਝੀਆਂ ਕਰਨ ਦੀ ਥਾਂ ਫਸਲ ਦੀ ਰਾਖੀ 'ਚ ਦੀਵਾਲੀ ਮੰਡੀਆਂ ਚ ਹੀ ਲਗਾ ਦਿੱਤੀ। ਮੰਡੀਆਂ ਵਿੱਚ ਕਿਸਾਨ ਕਈ ਕਈ ਦਿਨਾਂ ਤੋਂ ਤੋਂ ਨੇ ਦੀ ਫ਼ਸਲ ਲੈ ਕੇ ਬੈਠੇ ਹਨ, ਪਰ ਨਮੀ ਦੀ ਸਮੱਸਿਆ ਕਾਰਨ ਫ਼ਸਲ ਵੇਚਣ ਤੇ ਖੱਜਲ ਖੁਆਰ ਹੋ ਰਹੇ ਹਨ। ਇੱਕ ਪਾਸੇ ਪੂਰੀ ਦੁਨੀਆਂ ਦੀਵਾਲੀ ਦੇ ਜਸ਼ਨਾਂ ਪਟਾਕਿਆਂ ਦੀ ਗੂੰਜ ਚ ਮਣਾ ਰਹੀ ਸੀ, ਪਰ ਦੂਜੇ ਪਾਸੇ ਕਿਸਾਨ ਨੂੰ ਆਪਣੀ ਫਸਲ ਵਿਕਣ ਦੇ ਫ਼ਿਕਰਾਂ ਚ ਮੰਡੀਆਂ ਚ ਪੈਣਾ ਪਿਆ।

Body:ਮੰਡੀਆਂ ਵਿੱਚ ਝੋਨੇ ਦੀ ਫਸਲ ਦੇ ਅੰਬਾਰ ਲੱਗ ਚੁੱਕੇ ਹਨ। ਪਿਛਲੇ ਦੋ ਦਿਨ ਸਰਕਾਰੀ ਛੁੱਟੀ ਰਹਿਣ ਕਾਰਨ ਮੰਡੀਆਂ ਵਿੱਚ ਸਰਕਾਰੀ ਖਰੀਦ ਨਹੀਂ ਹੋਈ, ਜਿਸ ਕਰਕੇ ਕਿਸਾਨ ਆਪਣੀਆਂ ਫ਼ਸਲਾਂ ਲੈ ਕੇ ਮੰਡੀਆਂ ਵਿੱਚ ਹੀ ਬੈਠੇ ਰਹੇ ਅਤੇ ਦੀਵਾਲੀ ਵਰਗੇ ਖੁਸ਼ੀ ਦੇ ਤਿਉਹਾਰ ਮੌਕੇ ਵੀ ਆਪਣੇ ਘਰਾਂ ਵਿੱਚ ਨਹੀਂ ਜਾ ਸਕੇ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਚੌਵੀ ਘੰਟੇ ਵਿੱਚ ਫ਼ਸਲ ਖਰੀਦਣ ਦੇ ਦਾਅਵੇ ਬਿਲਕੁਲ ਝੂਠੇ ਹਨ। ਉਹ ਪਿਛਲੇ ਚਾਰ ਪੰਜ ਦਿਨਾਂ ਤੋਂ ਆਪਣੀਆਂ ਫ਼ਸਲਾਂ ਲੈ ਕੇ ਮੰਡੀਆਂ ਵਿੱਚ ਬੈਠੇ ਹਨ, ਪਰ ਵੱਧ ਨਮੀ ਦਾ ਬਹਾਨਾ ਲਾ ਕੇ ਉਨ੍ਹਾਂ ਦੀ ਫ਼ਸਲ ਨਹੀਂ ਖ਼ਰੀਦੀ ਗਈ। ਨਮੀ ਦੇ ਨਾਮ ਤੇ ਕਿਸਾਨਾਂ ਨੂੰ ਬੇਵਜਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਸਰਕਾਰ ਅਤੇ ਅਫਸਰਸ਼ਾਹੀ ਦੀਵਾਲੀ ਦੇ ਤਿਉਹਾਰ ਆਪਣੇ ਪਰਿਵਾਰਾਂ ਨਾਲ ਮਨਾ ਰਹੇ ਹਨ, ਪਰ ਕਿਸਾਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਸਾਡੇ ਲਈ ਇਹ ਤਿਉਹਾਰ ਕੋਈ ਮਾਇਨੇ ਰੱਖਦੇ। ਭਾਵੇਂ ਵਿਸਾਖੀ ਹੋਵੇ ਚਾਹੇ ਦੀਵਾਲੀ, ਸਾਨੂੰ ਤਾਂ ਇਹ ਤਿਉਹਾਰ ਮੰਡੀਆਂ ਵਿੱਚ ਫਸਲਾਂ ਦੀ ਰਾਖੀ ਬੈਠ ਕੇ ਹੀ ਮਨਾਉਣੇ ਪੈਂਦੇ ਹੈ।

BYTE - 1 - ਕਿਸਾਨ
BYTE - 2 - ਕਿਸਾਨ
BYTE - 3 - ਕਿਸਾਨ

Conclusion:ਕਿਸਾਨਾਂ ਦੀ ਮੰਡੀਆਂ ਵਿਚ ਹੋ ਰਹੀ ਖੱਜਲ ਖੁਆਰੀ 'ਤੇ ਪ੍ਰਤੀਕਰਮ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਕਿਸਾਨਾਂ ਨੂੰ ਨਮੀ ਦੇ ਬਹਾਨੇ ਇਸੇ ਤਰ੍ਹਾਂ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਤਾਂ ਉਹ ਇਸ ਦੇ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਅਤੇ ਸੜਕਾਂ ਤੇ ਜਾਮ ਲਗਾ ਕੇ ਧਰਨੇ ਲਗਾਉਣਗੇ।

ਜਦ ਕਿਸਾਨਾਂ ਦੀ ਹੋ ਰਹੀ ਖੱਜਲ ਖੁਆਰੀ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪੱਖ ਜਾਨਣਾ ਚਾਹਿਆ ਤਾਂ ਅਧਿਕਾਰੀ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਆਪਣੇ ਦੀਵਾਲੀ ਜਸ਼ਨਾਂ ਵਿੱਚ ਹੀ ਰੁੱਝੇ ਹੋਏ ਸਨ । ਡੀਸੀ ਐਸਡੀਐਮ ਸਮੇਤ ਸਾਰੇ ਅਧਿਕਾਰੀਆਂ ਦੇ ਦਫ਼ਤਰ ਬੰਦ ਰਹੇ ਅਤੇ ਕਿਸਾਨਾਂ ਦੀ ਸਾਰ ਲੈਣ ਕੋਈ ਵੀ ਮੰਡੀਆਂ ਵਿੱਚ ਨਾ ਪੁੱਜਿਆ।

BYTE - 3 - ਕਿਸਾਨ ਆਗੂ

(ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ)
ETV Bharat Logo

Copyright © 2025 Ushodaya Enterprises Pvt. Ltd., All Rights Reserved.