ETV Bharat / state

ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਕਿਸਾਨਾਂ ਨੇ ਬਰਨਾਲਾ ਜੇਲ੍ਹ ਮੂਹਰੇ ਲਾਇਆ ਧਰਨਾ - Farmer protest in fornt of Barnala jail

ਕਿਰਨਜੀਤ ਕੌਰ ਕਤਲ ਮਾਮਲੇ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਕਿਸਾਨਾਂ ਨੇ ਬਰਨਾਲਾ ਜੇਲ੍ਹ ਮੂਹਰੇ ਧਰਨਾ ਲਾਇਆ ਹੋਇਆ ਹੈ। ਬੀਤੀ ਸੋਮਵਾਰ ਨੂੰ ਮਨਜੀਤ ਸਿੰਘ ਧਨੇਰ ਨੇ ਖ਼ੁਦ ਬਰਨਾਲਾ ਅਦਾਲਤ ਵਿਖੇ ਆਤਮ ਸਮਰਪਣ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਕਿਸਾਨਾਂ ਨੇ ਬਰਨਾਲਾ ਜੇਲ੍ਹ ਮੂਹਰੇ ਲਾਇਆ ਧਰਨਾ
author img

By

Published : Oct 1, 2019, 8:17 PM IST

ਬਰਨਾਲਾ: ਕਿਸਾਨ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਐਕਸ਼ਨ ਕਮੇਟੀ ਦੀ ਅਗਵਾਈ 'ਚ ਲੋਕਾਂ ਵਲੋਂ ਬਰਨਾਲਾ ਦੀ ਜੇਲ੍ਹ ਅੱਗੇ ਨੈਸ਼ਨਲ ਹਾਈਵੇ ਉਪਰ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਸੁਪਰੀਮ ਕੋਰਟ ਵਲੋਂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੇ ਜਾਣ ਤੋਂ ਬਾਅਦ ਸੋਮਵਾਰ ਨੂੰ ਹਜ਼ਾਰਾਂ ਲੋਕਾਂ ਦੇ ਕਾਫ਼ਲੇ ਦੀ ਹਾਜ਼ਰੀ 'ਚ ਧਨੇਰ ਨੇ ਬਰਨਾਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ। ਉਸ ਨੂੰ ਜੱਜ ਵਲੋਂ ਬਰਨਾਲਾ ਜੇਲ੍ਹ ਭੇਜ ਦਿੱਤਾ ਸੀ। ਜਿਸ ਤੋਂ ਤੁਰੰਤ ਬਾਅਦ ਐਕਸ਼ਨ ਕਮੇਟੀ ਅਤੇ ਕਿਸਾਨ ਜੱਥੇਬੰਦੀਆਂ ਨੇ ਮਨਜੀਤ ਧਨੇਰ ਦੀ ਸਜ਼ਾ ਮੁਆਫ਼ੀ ਤੱਕ ਬਰਨਾਲਾ ਜੇਲ੍ਹ ਅੱਗੇ ਪੱਕਾ ਮੋਰਚਾ ਲਗਾ ਦਿੱਤਾ।

ਵੇਖੋ ਵੀਡੀਓ।

ਮੋਗਾ ਤੋਂ ਬਰਨਾਲਾ ਨੂੰ ਆਉਣ ਵਾਲੇ ਇੱਕ ਪਾਸੇ ਦੇ ਰਸਤੇ ਨੂੰ ਪੱਕੇ ਤੌਰ 'ਤੇ ਟੈਂਟ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ। ਧਨੇਰ ਦੇ ਜੇਲ੍ਹ ਜਾਣ ਤੋਂ ਬਾਅਦ ਕਿਸਾਨਾਂ ਨੇ ਰਾਤ ਦੀ ਰੋਟੀ ਵੀ ਜੇਲ੍ਹ ਅੱਗੇ ਮੋਰਚੇ 'ਚ ਖਾਧੀ। ਸਵੇਰ ਹੁੰਦਿਆਂ ਹੀ ਇੱਥੇ ਭੀੜ ਵੱਧਣ ਲੱਗੀ। ਔਰਤਾਂ ਵੀ ਵੱਡੀ ਗਿਣਤੀ ਵਿਚ ਮੌਜੂਦ ਹਨ। ਨੇੜਲੇ ਇਲਾਕੇ ਦੇ ਕਿਸਾਨਾਂ ਵਲੋਂ ਲੰਗਰ, ਚਾਹ ਦੇ ਪ੍ਰਬੰਧ ਵੀ ਮੋਰਚੇ 'ਤੇ ਹੀ ਕੀਤੇ ਜਾ ਰਹੇ ਹਨ। ਅਣਸੁਖਾਵੀਂ ਘਟਨਾ ਦੇ ਬਚਾਅ ਅਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ ਭਾਰੀ ਗਿਣਤੀ 'ਚ ਪੁਲਿਸ ਫ਼ੋਰਸ ਵੀ ਮੌਕੇ 'ਤੇ ਤੈਨਾਤ ਕੀਤੀ ਗਈ ਹੈ।

ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾ ਕੇ ਰਹਾਂਗੇ,
ਲੋਕ ਏਕਤਾ ਜਿੰਦਾਬਾਦ ਅਤੇ ਲੋਕ ਘੋਲ ਨਾ ਥੰਮਣਗੇ
ਘਰ ਘਰ ਯੋਧੇ ਜੰਮਣਗੇ'

ਕੌਣ ਹੈ ਮਨਜੀਤ ਧਨੇਰ
ਦੱਸਣਯੋਗ ਹੈ ਕਿ ਮਨਜੀਤ ਧਨੇਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਵੀ ਹਨ। ਧਨੇਰ ਦੀ ਸਜ਼ਾ ਮਾਫ਼ੀ ਲਈ ਡਕੌਂਦਾ ਯੂਨੀਅਨ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਮੇਤ ਹੋਰ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਜੱਥੇਬੰਦੀਆਂ ਇਕਜੁੱਟ ਹੋ ਕੇ ਸੰਘਰਸ਼ ਕਰ ਰਹੀਆਂ ਹਨ।

ਕੀ ਹੈ ਮਾਮਲਾ?
1997 'ਚ ਕਿਰਨਜੀਤ ਕੌਰ ਮਹਿਲ ਕਲਾਂ ਦਾ ਬਲਾਤਕਾਰ ਤੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਮਨਜੀਤ ਧਨੇਰ ਨੇ ਅੱਗੇ ਹੋ ਕੇ ਸਾਥੀਆਂ ਸਮੇਤ ਸੰਘਰਸ਼ ਲੜਿਆ ਸੀ। ਜਿਸਦੀ ਰੰਜਿਸ਼ ਤਹਿਤ ਕਿਰਨਜੀਤ ਦੀ ਦੋਸ਼ੀ ਧਿਰ ਦੇ ਇੱਕ ਵਿਅਕਤੀ ਦੀ ਕਿਸੇ ਝਗੜੇ 'ਚ ਹੋਈ ਮੌਤ ਦਾ ਕਤਲ ਕੇਸ ਐਕਸ਼ਨ ਕਮੇਟੀ ਦੇ ਧਨੇਰ ਸਮੇਤ ਤਿੰਨ ਆਗੂਆਂ 'ਤੇ ਪਾਇਆ ਗਿਆ ਅਤੇ ਅਦਾਲਤ ਨੇ ਇਸ ਮਾਮਲੇ 'ਚ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਦਿੱਤੀ ਸੀ। ਪਹਿਲਾਂ ਸੈਸ਼ਨ ਕੋਰਟ, ਹਾਈਕੋਰਟ ਅਤੇ ਹੁਣ ਸੁਪਰੀਮ ਕੋਰਟ ਨੇ ਮਨਜੀਤ ਧਨੇਰ ਨੂੰ ਉਮਰ ਕੈਦ ਦੀ ਸਜ਼ਾ ਬਹਾਲ ਰੱਖ ਦਿੱਤੀ।

ਸੰਘਰਸ਼ ਕਮੇਟੀ ਦਾ ਪੱਖ

ਐਕਸ਼ਨ ਕਮੇਟੀ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਜਿਨਾਂ ਸਮਾਂ ਧਨੇਰ ਦੀ ਸਜ਼ਾ ਰੱਦ ਨਹੀਂ ਕਰਦੀ ਅਤੇ ਇਨਸਾਫ਼ ਨਹੀਂ ਮਿਲਦਾ, ਉਨਾਂ ਸਮਾਂ ਇਹ ਮੋਰਚਾ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ। ਜੇਕਰ ਮਨਜੀਤ ਧਨੇਰ ਦੀ ਹੋਰ ਜੇਲ੍ਹ 'ਚ ਤਬਦੀਲੀ ਹੋਈ ਤਾਂ ਇਸਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਲੋਕ ਸੰਘਰਸ਼ ਹੋਰ ਤੇਜ਼ ਹੋਵੇਗਾ।
ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਹਜ਼ਾਰਾਂ ਕਿਸਾਨਾਂ ਨੇ ਕੱਢੀ ਰੋਸ ਰੈਲੀ

Intro:Body:

rajoana

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.