ETV Bharat / state

ਇੱਕ ਬਾਂਹ ਨਾ ਹੋਣ ਦੇ ਬਾਵਜੂਦ ਲਖਵੀਰ ਸਿੰਘ ਦੇ ਬੁਲੰਦ ਹਨ ਹੌਂਸਲੇ - barnala news

ਬਰਨਾਲਾ ਦੇ ਪਿੰਡ ਮੀਨੀਆ ਦਾ ਵਾਸੀ ਲਖਵੀਰ ਸਿੰਘ, ਜੋ ਕਿ ਬਣ ਰਿਹਾ ਹੈ ਦੂਜਿਆਂ ਲਈ ਮਿਸਾਲ। ਜਾਂਬਾਜ਼ ਨੌਜਵਾਨ ਦੀ ਮਿਹਨਤ ਤੇ ਉਸ ਨਾਲ ਵਾਪਰੇ ਹਾਦਸੇ ਦੀ ਕਹਾਣੀ, ਪੜ੍ਹੋ ਪੂਰੀ ਖ਼ਬਰ।

handicapped lakhvir singh from barnala, disability in mechanic
ਫ਼ੋਟੋ
author img

By

Published : Dec 4, 2019, 3:14 PM IST

ਬਰਨਾਲਾ: ਇਕ ਹਾਦਸੇ ਵਿੱਚ ਆਪਣੀ ਇੱਕ ਬਾਂਹ ਖੋ ਜਾਣ ਤੋਂ ਬਾਅਦ ਵੀ ਸਖ਼ਤ ਤੇ ਹੱਡਤੋੜਵੀਂ ਮਿਹਨਤ ਕਰ ਰਿਹਾ ਹੈ ਲਖਵੀਰ ਸਿੰਘ। ਲਖਵੀਰ ਸਿੰਘ ਆਪਣੀ ਇੱਕ ਬਾਂਹ ਨਾਲ ਹੀ ਟਰੱਕਾਂ, ਟਰੈਕਟਰਾਂ ਦੇ ਟਾਇਰ ਖੋਲ ਦਿੰਦਾ ਹੈ ਅਤੇ ਪੈਂਚਰ ਲਗਾਉਂਦਾ ਹੈ। ਉਸ ਦੀ ਇੱਕ ਹਾਦਸੇ 'ਚ ਬਾਂਹ ਕੱਟਣੀ ਪਈ ਸੀ।

ਲਖਵੀਰ ਰੋਜ਼ਾਨਾ 90 ਕਿਲੋਮੀਟਰ ਖ਼ੁਦ ਮੋਟਰਸਾਈਕਲ ਚਲਾ ਕੇ ਆਪਣੇ ਪਿੰਡ ਤੋਂ ਬਰਨਾਲਾ ਤੱਕ ਦਾ ਆਉਣ ਜਾਣ ਦਾ ਸਫ਼ਰ ਕਰਦਾ ਹੈ। ਬਰਨਾਲਾ ਦੇ ਲੁਧਿਆਣਾ ਰੋਡ 'ਤੇ ਆਈਟੀਆਈ ਚੌਂਕ ਨੇੜੇ ਉਸ ਨੇ ਟਾਈਰਾਂ ਨੂੰ ਬਦਲਣ ਅਤੇ ਪੈਂਚਰ ਲਗਾਉਣ ਦੀ ਦੁਕਾਨ ਖੋਲੀ ਹੋਈ ਹੈ ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਹੈ।

ਵੇਖੋ ਵੀਡੀਓ

ਕਰੀਬ 12 ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਲਖਵੀਰ ਉੱਤੇ ਆ ਗਈ। ਛੋਟੀ ਉਮਰ 'ਚ ਹੀ ਉਸ ਨੇ ਹਿੰਮਤ ਅਤੇ ਬੁਲੰਦ ਹੌਂਸਲੇ ਨਾਲ ਪਰਿਵਾਰ ਦੀ ਜਿੰਮੇਵਾਰੀ ਸੰਭਾਲਣੀ ਸ਼ੁਰੂ ਕਰ ਦਿੱਤੀ। ਪਰ, ਕੁਦਰਤ ਦੀ ਅਜਿਹੀ ਮਾਰ ਪਈ ਕਿ ਇੱਕ ਦਿਨ ਉਸ ਦੀ ਟਾਈਰਾਂ ਵਾਲੀ ਦੁਕਾਨ 'ਤੇ ਹਵਾ ਭਰਨ ਵਾਲੀ ਟੰਕੀ 'ਚ ਬਲਾਸਟ ਹੋ ਗਿਆ ਜਿਸ ਨਾਲ ਉਸ ਦੀ ਜਾਨ ਮੁਸ਼ਕਲ ਨਾਲ ਬਚੀ ਅਤੇ ਉਸ ਦੀ ਇੱਕ ਬਾਂਹ ਕੱਟਣੀ ਪਈ। ਇੰਨੀ ਵੱਡੀ ਮਾਰ ਦੇ ਬਾਵਜੂਦ ਲਖਵੀਰ ਨੇ ਹਿੰਮਤ ਨਹੀਂ ਹਾਰੀ। ਇੱਕ ਬਾਂਹ ਦੇ ਸਹਾਰੇ ਉਸ ਨੇ ਮੁੜ ਆਪਣੀ ਦੁਕਾਨ ਖੋਲ ਕੇ ਟਾਈਰਾਂ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਆਪਣੀ ਇੱਕ ਬਾਂਹ ਨਾਲ ਕਰੀਬ 20 ਟਰੱਕਾਂ ਦੇ ਟਾਇਰ ਖੋਲਦਾ, ਬਦਲਦਾ ਅਤੇ ਉਨ੍ਹਾਂ ਦੇ ਪੈਂਚਰ ਲਗਾਉਂਦਾ ਹੈ।

ਇਸ ਸਮੇਂ ਲਖਵੀਰ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੇ ਕਦੇ ਵੀ ਹਾਲਾਤਾਂ ਸਾਹਮਣੇ ਗੋਡੇ ਨਹੀਂ ਟੇਕੇ। ਹਮੇਸ਼ਾ ਆਪਣਾ ਧਿਆਨ ਕੰਮ ਵੱਲ ਹੀ ਦਿੱਤਾ ਹੈ। ਉਸ ਨੇ ਕਿਹਾ ਕਿ ਕੁੱਝ ਲੋਕ ਸਹੀ ਸਲਾਮਤ ਹੁੰਦੇ ਹੋਏ ਵੀ ਚੋਰੀ ਕਰਦੇ ਹਨ ਅਤੇ ਭੀਖ਼ ਮੰਗਦੇ ਹਨ, ਪਰ ਇਹ ਗ਼ਲਤ ਹੈ। ਆਪਣੀ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ। ਉਸ ਨੇ ਕਿਹਾ ਕਿ ਸਰਕਾਰ ਵਲੋਂ ਅਜੇ ਤੱਕ ਕੋਈ ਮੱਦਦ ਨਹੀਂ ਦਿੱਤੀ ਗਈ। ਸਰਕਾਰ ਹੋਰ ਨਹੀਂ ਤਾਂ ਪੈਨਸ਼ਨ ਤਾਂ ਲਗਾ ਹੀ ਸਕਦੀ ਹੈ ਜਿਸ ਨਾਲ ਉਸ ਨੂੰ ਕੁੱਝ ਮਾਲੀ ਮੱਦਦ ਮਿਲੇਗੀ।

ਇਹ ਵੀ ਪੜ੍ਹੋ: ਛੱਤੀਸਗੜ੍ਹ: ITBP ਕੈਂਪ ਵਿੱਚ ਜਵਾਨ ਨੇ ਚਲਾਈਆਂ ਗੋਲੀਆਂ, 6 ਦੀ ਮੌਤ

Intro:ਬਰਨਾਲਾ।
ਜਿਹਨਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ, ਉਹ ਜਿੰਦਗੀ ਦੀ ਹਰ ਜੰਗ ਜਿੱਤ ਲੈਂਦੇ ਹਨ। ਅਜਿਹੇ ਜਾਂਬਾਜ਼ ਬੰਦੇ ਹਾਲਾਤਾਂ ਤੋਂ ਨਹੀਂ ਡਰਦੇ ਅਤੇ ਹਰ ਮਾੜੇ ਚੰਗੇ ਹਾਲਾਤਾਂ ਦਾ ਡਟ ਕੇ ਸਾਹਮਣਾ ਕਰਦੇ ਹਨ। ਲਖਵੀਰ ਸਿੰਘ ਦਾ ਜਜ਼ਬਾ ਵੀ ਇੱਕ ਅਜਿਹੀ ਹੀ ਮਿਸ਼ਾਲ ਹੈ। ਜੋ ਇੱਕ ਬਾਂਹ ਨਾ ਹੋਣ ਦੇ ਬਾਵਜੂਦ ਸਖ਼ਤ ਹੱਡਤੋੜਵੀਂ ਮਿਹਨਤ ਕਰ ਰਿਹਾ ਹੈ। ਲਖਵੀਰ ਸਿੰਘ ਆਪਣੀ ਇੱਕ ਬਾਂਹ ਨਾਲ ਹੀ ਟਰੱਕਾਂ, ਟਰੈਕਟਰਾਂ ਦੇ ਟਾਇਰ ਖੋਲ•ਦਾ ਹੈ ਅਤੇ ਪੈਂਚਰ ਲਗਾਉਂਦਾ ਹੈ। ਉਸਦੀ ਇੱਕ ਹਾਦਸੇ 'ਚ ਬਾਂਹ ਕੱਟਣੀ ਪਈ ਸੀ। ਜਿਸਤੋਂ ਬਾਅਦ ਵੀ ਉਸਨੇ ਹਾਰ ਨਹੀਂ ਮੰਨੀ ਅਤੇ ਮਾੜੇ ਹਾਲਾਤਾਂ ਦਾ ਡਟ ਕੇ ਸਾਹਮਣਾ ਕੀਤਾ। ਆਪਣੀ ਇੱਕ ਬਾਂਹ ਦੇ ਸਹਾਰੇ ਜਿੰਦਗੀ ਜਿਉਣ ਲਈ ਕਦਮ ਪੁੱਟੇ ਅਤੇ ਮਿਹਨਤ ਕਰਕੇ ਆਪਣੇ ਅਤੇ ਪਰਿਵਾਰ ਦਾ ਢਿੱਡ ਭਰ ਰਿਹਾ ਹੈ।
ਲਖਵੀਰ ਰੋਜ਼ਾਨਾ 90 ਕਿਲੋਮੀਟਰ ਖ਼ੁਦ ਮੋਟਰਸਾਈਕਲ ਚਲਾ ਕੇ ਆਪਣੇ ਪਿੰਡ ਤੋਂ ਬਰਨਾਲਾ ਤੱਕ ਦਾ ਆਉਣ ਜਾਣ ਦਾ ਸਫ਼ਰ ਕਰਦਾ ਹੈ। ਬਰਨਾਲਾ ਦੇ ਲੁਧਿਆਣਾ ਰੋਡ 'ਤੇ ਆਈਟੀਆਈ ਚੌਂਕ ਨੇੜੇ ਉਸਨੇ ਟਾਈਰਾਂ ਨੂੰ ਬਦਲਣ ਅਤੇ ਪੈਂਚਰ ਲਗਾਉਣ ਦੀ ਦੁਕਾਨ ਖੋਲ•ੀ ਹੋਈ ਹੈ। ਜਿਸ ਨਾਲ ਉਹ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਹੈ। Body:ਲਖਵੀਰ ਦੀ ਕਰੀਬ 12 ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਸਾਰੇ ਘਰ ਦੀ ਜਿੰਮਵਾਰੀ ਆ ਗਈ। ਛੋਟੀ ਉਮਰ 'ਚ ਹੀ ਉਸਨੇ ਹਿੰਮਤ ਅਤੇ ਬੁਲੰਦ ਹੌਂਸਲੇ ਨਾਲ ਪਰਿਵਾਰ ਦੀ ਜਿੰਮੇਵਾਰੀ ਸੰਭਾਲਣੀ ਸ਼ੁਰੂ ਕਰ ਦਿੱਤੀ। ਪਰ ਕੁਦਰਤ ਦੀ ਅਜਿਹੀ ਮਾਰ ਪਈ ਕਿ ਇੱਕ ਦਿਨ ਉਸਦੀ ਟਾਈਰਾਂ ਵਾਲੀ ਦੁਕਾਨ 'ਤੇ ਹਵਾ ਭਰਨ ਵਾਲੀ ਟੰਕੀ 'ਚ ਬਲਾਸਟ ਹੋ ਗਿਆ। ਜਿਸ ਨਾਲ ਉਸਦੀ ਜਾਨ ਮੁਸ਼ਕਲ ਨਾਲ ਬਚੀ ਅਤੇ ਉਸਦੀ ਇੱਕ ਬਾਂਹ ਕੱਟਣੀ ਪਈ। ਏਨੀ ਵੱਡੀ ਮਾਰ ਦੇ ਬਾਵਜੂਦ ਲਖਵੀਰ ਨੇ ਹਿੰਮਤ ਨਹੀਂ ਹਾਰੀ। ਇੱਕ ਬਾਂਹ ਦੇ ਸਹਾਰੇ ਉਸਨੇ ਮੁੜ ਆਪਣੀ ਦੁਕਾਨ ਖੋਲ• ਕੇ ਟਾਈਰਾਂ ਦਾ ਕੰਮ ਸ਼ੁਰੂ ਕਰ ਦਿੱਤਾ। ਜਿਸਤੋਂ ਬਾਅਦ ਉਹ ਆਪਣੇ ਪਿੰਡ ਮੀਨੀਆ ਤੋਂ ਰੋਜ਼ਾਨਾ ਮੋਟਰਸਾਈਕਲ 'ਤੇ 90 ਕਿਲੋਮੀਟਰ ਦਾ ਆਉਣ ਜਾਣ ਕਰਦਾ ਹੈ। ਰੋਜ਼ਾਨਾ ਆਪਣੀ ਇੱਕ ਬਾਂਹ ਨਾਲ ਕਰੀਬ 20 ਟਰੱਕਾਂ ਦੇ ਟਾਇਰ ਖੋਲ•ਦਾ, ਬਦਲਦਾ ਅਤੇ ਉਹਨਾਂ ਦੇ ਪੈਂਚਰ ਲਗਾਉਂਦਾ ਹੈ।
ਇਸ ਸਮੇਂ ਲਖਵੀਰ ਸਿੰਘ ਨੇ ਗੱਲਬਾਤ ਕਰਦੇਹੋਏ ਕਿਹਾ ਕਿ ਉਸਨੇ ਕਦੇ ਵੀ ਹਾਲਾਤਾਂ ਸਾਹਮਣੇ ਗੋਡੇ ਨਹੀਂ ਟੇਕੇ। ਹਮੇਸ਼ਾ ਆਪਣਾ ਧਿਆਨ ਕੰਮ ਵੱਲ ਹੀ ਦਿੱਤਾ ਹੈ। ਉਸਨੇ ਕਿਹਾ ਕਿ ਕੁੱਝ ਲੋਕ ਸਹੀ ਸਲਾਮਤ ਹੁੰਦੇ ਹੋਏ ਵੀ ਚੋਰੀ ਕਰਦੇ ਹਨ ਅਤੇ ਭੀਖ਼ ਮੰਦੇ ਹਨ, ਪਰ ਆਪਣੀ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ। ਉਸਨੇ ਕਿਹਾ ਕਿ ਉਸਨੂੰ ਮੁਸ਼ਕਲਾਂ ਦਾ ਸਾਮਹਣਾ ਤਾਂ ਕਰਨਾ ਪੈਂਦਾ ਹੈ, ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਉਸਨੇ ਕਿਹਾ ਕਿ ਸਰਕਾਰ ਵਲੋਂ ਅਜੇ ਤੱਕ ਕੋਈ ਮੱਦਦ ਨਹੀਂ ਦਿੱਤੀ ਗਈ। ਸਰਕਾਰ ਹੋਰ ਨਹੀਂ ਤਾਂ ਪੈਨਸ਼ਨ ਤਾਂ ਲਗਾ ਹੀ ਸਕਦੀ ਹੈ, ਜਿਸ ਨਾਲ ਉਸਨੂੰ ਕੁੱਝ ਮਾਲੀ ਮੱਦਦ ਮਿਲੇਗੀ।
ਬਾਈਟ – ਲਖਵੀਰ ਸਿੰਘ

ਲਖਵੀਰ ਦੀ ਦੁਕਾਨ 'ਤੇ ਕੰਮ ਕਰਵਾਉਣ ਆਉਂਦੇ ਲੋਕ ਵੀ ਉਸ ਵਲੋਂ ਇੱਕ ਬਾਂਹ ਨਾਲ ਕੀਤੇ ਜਾਂਦੇ ਕੰਮ ਤੋਂ ਕਾਫ਼ੀ ਪ੍ਰਭਾਵਿਤ ਹੁੰਦੇ ਹਨ ਅਤੇ ਉਸਦੀ ਖ਼ੂਬ ਪ੍ਰਸ਼ੰਸ਼ਾ ਕਰਦੇ ਹਨ। ਲੋਕਾਂ ਨੇ ਕਿਹਾ ਕਿ ਨਸ਼ੇ, ਲੁੱਟਖੋਹ ਕਰਨ ਵਾਲੇ ਲੋਕਾਂ ਨੂੰ ਲਖਵੀਰ ਤੋਂ ਸੇਧ ਲੈਣ ਦੀ ਲੋੜ ਹੈ।
ਬਾਈਟ – ਭੀਮ ਗਰਗ
ਬਾਈਟ - ਅਵਤਾਰ ਸਿੰਘ ਗੁਆਂਢੀ ਦੁਕਾਨਦਾਰConclusion:ਅੱਜ ਜਦੋਂ ਲੋਕ ਪੂਰੇ ਤੰਦਰੁਸਤ ਹੁੰਦੇ ਹੋਏ ਵੀ ਚੋਰੀ, ਲੁੱਟਖੋਹ ਅਤੇ ਭੀਖ਼ ਮੰਗਦੇ ਹਨ ਤਾਂ ਉਹਨਾਂ ਲੋਕਾਂ ਲਈ ਲਖਵੀਰ ਇੱਕ ਮਿਸ਼ਾਲ ਹੈ। ਜੋ ਇੱਕ ਬਾਂਹ ਨਾ ਹੋਣ ਦੇ ਬਾਵਜੂਦ ਵੀ ਮਿਹਨਤ ਮਜ਼ਦੂਰੀ ਕਰ ਰਿਹਾ ਹੈ। ਅੱਜ ਜਿੱਥੇ ਸਮਾਜ ਨੂੰ ਲਖਵੀਰ ਵਰਗੇ ਜ਼ਾਂਬਾਜ਼ਾਂ ਤੋਂ ਸੇਧ ਲੈਣ ਦੀ ਲੋੜ ਹੈ, ਉਥੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਹਿੰਮਤੀ ਨੌਜਵਾਨ ਦੀ ਮੱਦਦ ਕਰੇ।
ਬਰਨਾਲਾ ਤੋਂ ਲਖਵੀਰ ਚੀਮਾ ਦੀ ਰਿਪੋਰਟ ਈਟੀਵੀ ਭਾਰਤ
ETV Bharat Logo

Copyright © 2025 Ushodaya Enterprises Pvt. Ltd., All Rights Reserved.