ETV Bharat / state

ਪਸ਼ੂ ਮੰਡੀ ਲੱਗਣ ਕਾਰਨ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਲਿਆ ਵੱਡਾ ਐਕਸ਼ਨ !

ਗਊਆਂ ਵਿੱਚ ਫੈਲ ਰਹੀ ਲੰਪੀ ਸਕਿਨ ਬਿਮਾਰੀ ਨੂੂੰ ਲੈਕੇ ਸਰਕਾਰੀ ਆਦੇਸ਼ਾਂ ਦੇ ਬਾਵਜੂਦ ਵੀ ਬਰਨਾਲਾ ਦੇ ਧਨੌਲਾ ਵਿੱਚ ਪਸ਼ੂ ਮੰਡੀ ਲੱਗੀ ਹੈ। ਇਸ ਲੱਗੀ ਮੰਡੀ ਨੂੰ ਲੈਕੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਮੰਡੀ ਨੂੰ ਬੰਦ ਕਰਵਾ ਦਿੱਤਾ ਜਦਕਿ ਮੰਡੀ ਵਿੱਚ ਪਹੁੰਚੇ ਵਪਾਰੀ ਆਪਣੇ ਵੱਖਰੇ ਤਰਕ ਦਿੰਦੇ ਵਿਖਾਈ ਦਿੱਤੇ।

ਲੰਪੀ ਸਕਿਨ ਬਿਮਾਰੀ ਦੌਰਾਨ ਲੱਗੀ ਪਸ਼ੂਆਂ ਦੀ ਮੰਡੀ

author img

By

Published : Aug 11, 2022, 3:36 PM IST

ਬਰਨਾਲਾ: ਪੰਜਾਬ ਵਿੱਚ ਪਸ਼ੂਆਂ ਵਿੱਚ ਲੰਪੀ ਸਕਿਨ ਨਾਮ ਦੀ ਬੀਮਾਰੀ ਵੱਡੇ ਪੱਧਰ ’ਤੇ ਫੈਲੀ ਹੋਈ ਹੈ। ਇਸ ਬੀਮਾਰੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਪਸ਼ੂ ਮੰਡੀਆਂ ਲਗਾਉਣ ’ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ ਪਰ ਇਸਦੇ ਬਾਵਜੂਦ ਬਰਨਾਲਾ ਦੇ ਕਸਬਾ ਧਨੌਲਾ ਵਿਖੇ ਪਸ਼ੂ ਮੰਡੀ ਲਗਾਈ ਗਈ। ਇਸ ਪਸ਼ੂ ਮੰਡੀ ਵਿੱਚ ਸੂਬੇ ਭਰ ਤੋਂ ਪਸ਼ੂ ਪਾਲਕ ਅਤੇ ਵਪਾਰੀ ਸੈਂਕੜੇ ਮੱਝਾਂ ਲੈ ਕੇ ਪਹੁੰਚੇ।

ਲੰਪੀ ਸਕਿਨ ਬਿਮਾਰੀ ਦੌਰਾਨ ਲੱਗੀ ਪਸ਼ੂਆਂ ਦੀ ਮੰਡੀ
ਲੰਪੀ ਸਕਿਨ ਬਿਮਾਰੀ ਦੌਰਾਨ ਲੱਗੀ ਪਸ਼ੂਆਂ ਦੀ ਮੰਡੀ

ਲੰਪੀ ਸਕਿੱਨ ਨਾਲ ਵੱਡੇ ਪੱਧਰ ’ਤੇ ਪਸ਼ੂਆਂ ਦੀ ਹੋ ਰਹੀ ਮੌਤ ਦੌਰਾਨ ਪਸ਼ੂ ਲੈ ਕੇ ਪਹੁੰਚੇ ਲੋਕਾਂ ਵਿੱਚ ਕੋਈ ਡਰ ਭੈਅ ਹੀ ਨਹੀਂ ਨਜ਼ਰ ਆਇਆ ਬਲਕਿ ਪਸ਼ੂ ਪਾਲਕ ਤੇ ਵਪਾਰੀ ਇਹ ਤਰਕ ਦਿੰਦੇ ਨਜ਼ਰ ਆਏ ਕਿ ਲੰਪੀ ਸਕਿਨ ਦੀ ਬੀਮਾਰੀ ਸਿਰਫ਼ ਗਾਵਾਂ ਵਿੱਚ ਹੈ ਅਤੇ ਮੱਝਾਂ ’ਤੇ ਇਸਦਾ ਕੋਈ ਅਸਰ ਹੀ ਨਹੀਂ ਹੈ। ਇਸ ਪਸ਼ੂ ਮੰਡੀ ਦਾ ਜਿਵੇਂ ਹੀ ਬਰਨਾਲਾ ਦੇ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਪਸ਼ੂ ਮੰਡੀ ਨੂੰ ਤੁਰੰਤ ਬੰਦ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ।

ਇਸ ਮੌਕੇ ਪਸ਼ੂ ਮੰਡੀ 'ਚ ਪਸ਼ੂ ਵੇਚਣ ਆਏ ਵਿਅਕਤੀਆਂ ਨੇ ਕਿਹਾ ਕਿ ਗਊਆਂ 'ਚ ਗੰਦੀ ਚਮੜੀ ਦੀ ਬਿਮਾਰੀ ਪਾਈ ਜਾ ਰਹੀ ਹੈ ਅਤੇ ਇਹ ਬਿਮਾਰੀ ਮੱਝਾਂ 'ਚ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਸਬੰਧੀ ਜ਼ਮੀਨੀ ਪੱਧਰ 'ਤੇ ਚੈਕਿੰਗ ਕਰਵਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ 'ਚ ਲੱਖਾਂ ਰੁਪਏ ਦੇ ਪਸ਼ੂ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਸਿਰਫ਼ ਗਾਵਾਂ ਵਿੱਚ ਹੈ ਅਤੇ ਹੁਣ ਤੱਕ ਇੱਕ ਵੀ ਮੱਝ ਵਿੱਚ ਇਹ ਬਿਮਾਰੀ ਨਹੀਂ ਪਾਈ ਗਈ।

ਇਸ ਸਬੰਧੀ ਮੰਡੀ ਨੂੰ ਬੰਦ ਕਰਵਾਉਣ ਲਈ ਪਹੁੰਚੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ.ਲਖਬੀਰ ਸਿੰਘ ਨੇ ਦੱਸਿਆ ਕਿ ਲੰਪੀ ਸਕਿਨ ਬਿਮਾਰੀ ਸਬੰਧੀ ਪਿੰਡਾਂ ਵਿੱਚ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਨਾਲ ਕਿਸੇ ਵੀ ਪਸ਼ੂ ਦੀ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਬਿਮਾਰੀ ਪਹਿਲੀ ਵਾਰ ਪਸ਼ੂਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਅਤੇ ਇਸ ਦੇ ਗੰਭੀਰ ਸਿੱਟੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਪੰਜਾਬ ਸਰਕਾਰ ਨੇ ਪਸ਼ੂਆਂ ਦੇ ਘੁੰਮਣ-ਫਿਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਜਦੋਂ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਗਾਵਾਂ ਵਿੱਚ ਹੀ ਹੋਣ ਵਾਲੀ ਇਸ ਬਿਮਾਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਇੱਕ ਛੂਤ ਦੀ ਬਿਮਾਰੀ ਹੈ ਅਤੇ ਇੱਕ ਪਸ਼ੂ ਤੋਂ ਦੂਜੇ ਪਸ਼ੂ ਵਿੱਚ ਫੈਲ ਸਕਦੀ ਹੈ। ਜਿਸ ਕਾਰਨ ਅੱਜ ਸਾਵਧਾਨੀ ਵਜੋਂ ਇਸ ਪਸ਼ੂ ਮੰਡੀ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਗੰਦੇ ਨਾਲੇ 'ਚ ਡਿੱਗੇ ਬੱਚੇ ਨੂੰ ਕੱਢਣ ਲਈ 24 ਘੰਟਿਆਂ ਤੋਂ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.