ETV Bharat / state

ਡਿਪੂ ਤੋਂ ਕਣਕ ਨਾ ਮਿਲਣ ਦੇ ਚੱਲਦੇ ਲੋਕਾਂ ਦਾ ਸਰਕਾਰ ਤੇ ਪ੍ਰਸ਼ਾਸਨ ’ਤੇ ਫੁੱਟਿਆ ਗੁੱਸਾ

author img

By

Published : Jul 16, 2022, 9:01 PM IST

ਭਦੌੜ ਵਿਖੇ ਡਿੱਪੂ ਤੇ ਕਣਕ ਨਾ ਮਿਲਣ ਦੇ ਚੱਲਦੇ ਲੋਕਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਕਿ ਕਣਕ ਲੈਣ ਦੇ ਲਈ ਉਨ੍ਹਾਂ ਨੂੰ ਕਈ-ਕਈ ਦਿਨ੍ਹਾਂ ਤੋਂ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮਸਲੇ ਦੇ ਹੱਲ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਡਿੱਪੂ ਹੋਲਡਰ ਖ਼ਿਲਾਫ਼ ਵੀ ਜੰਮਕੇ ਭੜਾਸ ਕੱਢੀ।

ਡਿਪੂ ਤੋਂ ਕਣਕ ਨਾ ਮਿਲਣ ਦੇ ਚੱਲਦੇ ਲੋਕਾਂ ਦਾ ਸਰਕਾਰ ਤੇ ਪ੍ਰਸ਼ਾਸਨ ’ਤੇ ਫੁੱਟਿਆ ਗੁੱਸਾ
ਡਿਪੂ ਤੋਂ ਕਣਕ ਨਾ ਮਿਲਣ ਦੇ ਚੱਲਦੇ ਲੋਕਾਂ ਦਾ ਸਰਕਾਰ ਤੇ ਪ੍ਰਸ਼ਾਸਨ ’ਤੇ ਫੁੱਟਿਆ ਗੁੱਸਾ

ਬਰਨਾਲਾ: ਕਸਬਾ ਭਦੌੜ ਦੇ ਵੱਡਾ ਚੌਕ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸੈਂਕੜਿਆਂ ਦੀ ਗਿਣਤੀ ਚ ਡਿਪੂ ਤੇ ਕਣਕ ਲੈਣ ਪੁੱਜੇ ਲੋਕਾਂ ਨੂੰ ਕਣਕ ਨਾ ਮਿਲੀ। ਇਸ ਦੌਰਾਨ ਰੋਹ ਚ ਆਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਮਹਿਕਮੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਲੋਕਾਂ ਦੇ ਵੱਡੇ ਇਕੱਠ ਅਤੇ ਹਜੂਮ ਨੂੰ ਦੇਖਦਿਆਂ ਹਾਲਾਤ ਵਿਗੜਨ ਦੇ ਡਰੋਂ ਡਿੱਪੂ ਹੋਲਡਰ ਦੁਕਾਨ ਨੂੰ ਤਾਲਾ ਲਾ ਕੇ ਘਰ ਭੱਜ ਗਿਆ।

ਇਸ ਮੌਕੇ ਪਰਮਜੀਤ ਸਿੰਘ ਸੇਖੋਂ, ਸਾਧਾ ਸਿੰਘ, ਹੁਕਮ ਸਿੰਘ, ਸੁਖਦੇਵ ਸਿੰਘ, ਸੁਖਦੇਵ ਕੌਰ ਅਤੇ ਬਲਜੀਤ ਕੌਰ ਆਦਿ ਦੇ ਕਾਰਡ ਧਾਰਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਕਣਕ ਲੈਣ ਲਈ ਡਿੱਪੂ ਤੇ ਆ ਰਹੇ ਹਾਂ ਪ੍ਰੰਤੂ ਕਣਕ ਨਹੀਂ ਮਿਲ ਰਹੀ ਅਤੇ ਖੱਜਲ ਖੁਆਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਵੀ ਸਵੇਰ ਦੇ ਅਸੀਂ ਇਸ ਡਿੱਪੂ ਅੱਗੇ ਆ ਕੇ ਬੈਠੇ ਹਾਂ ਪਰ ਡਿਪੂ ਹੋਲਡਰ ਆਪਣਾ ਕੋਈ ਪ੍ਰਾਈਵੇਟ ਸਕੂਲ ਚਲਾ ਰਿਹਾ ਹੈ ਜਿਸਤੋਂ ਉਹ ਤਕਰੀਬਨ ਦੁਪਹਿਰ ਤੋਂ ਬਾਅਦ ਆਇਆ ਹੈ ਅਤੇ ਆ ਕੇ ਵੀ ਇਹ ਕਹਿ ਰਿਹਾ ਹੈ ਕਿ ਮੇਰੇ ਕੋਲ ਤਾਂ ਸਿਰਫ਼ ਤਕਰੀਬਨ 100 ਬੰਦੇ ਦੀ ਹੀ ਕਣਕ ਹੈ ਤੁਸੀਂ ਤਾਂ ਇੱਥੇ 4-5 ਸੌ ਬੰਦਾ ਆ ਕੇ ਖੜ੍ਹ ਗਿਆ।

ਇਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਪੰਜਾਬ ਸਰਕਾਰ ਅਤੇ ਫੂਡ ਸਪਲਾਈ ਵਿਭਾਗ ਸਮੇਤ ਡਿਪੂ ਹੋਲਡਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਇਸ ਸਿਸਟਮ ਵਿੱਚ ਸੁਧਾਰ ਕੀਤਾ ਜਾਵੇ ਤਾਂ ਜੋ ਗ਼ਰੀਬ ਦਿਹਾੜੀਦਾਰ ਲੋਕ ਖੱਜਲ ਖੁਆਰੀ ਤੋਂ ਬਚ ਸਕਣ। ਦੱਸਣਯੋਗ ਹੈ ਕਿ ਵੱਡਾ ਚੌਕ ਭਦੌੜ ਵਿਖੇ ਅੱਜ ਭਦੌੜ ਅਤੇ ਭਦੌੜ ਦੇ ਆਸੇ ਪਾਸੇ ਦੇ ਪਿੰਡਾਂ ਦੇ ਕਾਰਡ ਧਾਰਕ ਲੋਕ ਤਕਰੀਬਨ ਪੰਜ ਸੌ ਦੀ ਗਿਣਤੀ ਵਿੱਚ ਪੁੱਜੇ ਸਨ ਜਦੋਂ ਕਿ ਡਿਪੂ ਹੋਲਡਰ ਮੁਤਾਬਕ ਉਸ ਕੋਲ ਕਣਕ ਸਿਰਫ਼ ਤਕਰੀਬਨ 100 ਕਾਰਡ ਧਾਰਕਾਂ ਦੀ ਹੀ ਸੀ ।

ਕਿਉਂ ਹੋਇਆ ਹੰਗਾਮਾ : ਡਿਪੂ ਹੋਲਡਰ 'ਤੇ ਸਵੇਰ ਤੋਂ ਹੀ ਲਾਈਨਾਂ ਲਗਾ ਕੇ ਖੜ੍ਹੇ ਲੋਕਾਂ ਨੇ ਆਪਣੀ ਇੱਕ ਲਿਸਟ ਤਿਆਰ ਕਰ ਲਈ ਅਤੇ ਡਿਪੂ ਹੋਲਡਰ ਨੂੰ ਆਉਂਦਿਆਂ ਹੀ ਉਹ ਲਿਸਟ ਫੜਾ ਦਿੱਤੀ ਅਤੇ ਉਸ ਲਿਸਟ ਮੁਤਾਬਕ ਕਣਕ ਦੇਣ ਲਈ ਕਿਹਾ ਤਾਂ ਬਾਕੀ ਖੜ੍ਹੇ ਲੋਕਾਂ ਨੇ ਉੱਥੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਾਨੂੰ ਪਹਿਲਾਂ ਕਣਕ ਦਿੱਤੀ ਜਾਵੇ ਜਾਂ ਫਿਰ ਲਾਈਨਾਂ ਲਗਾਈਆਂ ਜਾਣ। ਇਕੱਠ ਜ਼ਿਆਦਾ ਹੋਣ ਕਾਰਨ ਸਿਸਟਮ ਵਿਗੜਨ ਦੇ ਡਰੋਂ ਡਿਪੂ ਹੋਲਡਰ ਨੇ ਡਿੱਪੂ ਨੂੰ ਬੰਦ ਕਰ ਦਿੱਤਾ ਜਿਸ ਉਪਰੰਤ ਲੋਕਾਂ ਨੇ ਪੰਜਾਬ ਸਰਕਾਰ, ਫੂਡ ਸਪਲਾਈ ਵਿਭਾਗ ਅਤੇ ਡਿੱਪੂ ਹੋਲਡਰ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਡਿਪੂ ਹੋਲਡਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਹ ਆਪਣੇ ਡਿੱਪੂ ਤੇ ਨਹੀਂ ਆਏ ਅਤੇ ਕਿਤੇ ਬਾਹਰ ਚਲੇ ਜਾਣ ਕਾਰਨ ਉਨ੍ਹਾਂ ਨਾਲ ਮਸਲੇ ਸਬੰਧੀ ਗੱਲਬਾਤ ਨਹੀਂ ਹੋ ਸਕੀ।

ਇਹ ਵੀ ਪੜ੍ਹੋ: ਕੀ ਨਗਰ ਨਿਗਮ ਚੋਣਾਂ 'ਚ ਵੀ ਬਦਲ ਸਕਦਾ ਪੰਜਾਬ ਦੇ ਲੋਕਾਂ ਦਾ ਮੂਡ, ਵੇਖੋ ਇਸ ਖਾਸ ਰਿਪੋਰਟ ’ਚ

ETV Bharat Logo

Copyright © 2024 Ushodaya Enterprises Pvt. Ltd., All Rights Reserved.