ਬਰਨਾਲਾ: ਜ਼ਿਲ੍ਹੇ ਦੇ ਜੇਲ੍ਹ ਅੰਦਰ ਨਸ਼ਾ ਤਸਕਰਾਂ ਦੇ 13 ਬੰਦੀਆਂ ਵਲੋਂ ਇੱਕ ਗਰੁੱਪ ਬਣਾ ਕੇ ਗੁੰਡਾਗਰਦੀ ਨੂੰ ਅੰਜਾਮ ਦਿੱਤਾ ਗਿਆ। ਗੁੰਡਾਗਰਦੀ ਦੌਰਾਨ ਜੇਲ੍ਹ ਵਾਰਡਨ ਦੀ ਵਰਦੀ ਪਾੜ ਦਿੱਤੀ ਅਤੇ ਡੰਡਿਆਂ ਨਾਲ ਮਾਰਕੁੱਟ ਵੀ ਕੀਤੀ। ਇਨ੍ਹਾਂ ਹੀ ਨਹੀਂ ਜਦੋਂ ਥੋੜ੍ਹੀ ਸਖਤੀ ਨਾਲ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਸ਼ਾ ਤਸਕਰਾਂ ਨੇ ਇੱਟਾਂ ਰੋੜਿਆਂ ਦੀ ਬਾਰਿਸ਼ ਕਰ ਦਿੱਤੀ। ਬੜੀ ਮੁਸ਼ਕਿਲ ਨਾਲ ਜੇਲ੍ਹ ਮੁਲਾਜਮਾਂ ਨੇ ਹਾਲਤ ਨੂੰ ਕੰਟਰੋਲ ਕੀਤਾ।
ਦੱਸ ਦਈਏ ਕਿ ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੇ ਸਹਾਇਕ ਸੁਪਰਡੈਂਟ ਜੇਲ੍ਹ ਦੀ ਸ਼ਿਕਾਇਤ ’ਤੇ ਨਸ਼ਿਆਂ ਦੇ ਵੱਖ-ਵੱਖ ਕੇਸਾਂ 'ਚ ਜੇਲ੍ਹ ਬੰਦ 13 ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਮਜ਼ਦ ਦੋਸ਼ੀਆਂ ਵਿੱਚ ਪਟਿਆਲਾ ਜਿਲ੍ਹੇ ਦੇ 6, ਐਸ.ਏ.ਐਸ. ਨਗਰ ਮੋਹਾਲੀ ਦੇ 4, ਬਰਨਾਲਾ ਜ਼ਿਲ੍ਹੇ ਦੇ 2 ਅਤੇ ਸੰਗਰੂਰ ਜ਼ਿਲ੍ਹੇ ਦਾ ਇੱਕ ਮੁਲਜ਼ਮ ਸ਼ਾਮਿਲ ਹਨ।
ਇਹ ਵੀ ਪੜੋ: ਕੈਪਟਨ ਬਣਾਉਣਗੇ ਨਵੀਂ ਪਾਰਟੀ, ਸ਼੍ਰੋਅਦ(ਟ) ਤੇ BJP ਨਾਲ ਗਠਜੋੜ ਨਹੀਂ
ਦੱਸ ਦਈਏ ਕਿ ਸਹਾਇਕ ਸੁਪਰਡੈਂਟ ਜੇਲ੍ਹ ਵੱਲੋਂ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਕਪੂਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਾਜਗੜ੍ਹ, ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਟਿਆਲਾ , ਰਿੰਕੂ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੋਵਾਸ ਜਖੇਪਲ, ਰਵੀ ਸਿੰਘ ਪੁੱਤਰ ਕ੍ਰਿਪਾ ਸਿੰਘ ਵਾਸੀ ਤਰਖਾਣ ਮਾਜਰਾ, ਗਗਨਦੀਪ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਤਰਖਾਣ ਮਾਜਰਾ, ਵਿਜੈ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਤੁਲੇਵਾਲ, ਗੋਤਮ ਕੁਮਾਰ ਪੁੱਤਰ ਕਰਮਜੀਤ ਸਿੰਘ ਵਾਸੀ ਤਰਖਾਣ ਮਾਜਰਾ, ਗੋਬਿੰਦ ਸਿੰਘ ਪੁੱਤਰ ਗੁਰਧਿਆਨ ਸਿੰਘ ਵਾਸੀ ਦੁਘਾਟ, ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਜਗੜ੍ਹ, ਅੰਮ੍ਰਿਤਪਾਲ ਸਿੰਘ ਪੁੱਤਰ ਕੰਗਣ ਵਾਸੀ ਹਰਦਾਪੁਰ, ਜਗਦੀਸ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਸੈਦੀਪੁਰ, ਗੁਰਪ੍ਰੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਕੱਲਰ ਭੈਣੀ ਅਤੇ ਗੁਰਪ੍ਰੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਤਰਖਾਣ ਮਾਜਰਾ ਵੱਖ-ਵੱਖ ਥਾਣਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।
ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਉਕਤ ਸਾਰੇ ਹੀ ਜੇਲ੍ਹ ਬੰਦੀਆਂ ਨੇ ਮਿਲਕੇ ਇੱਕ ਗਰੁੱਪ ਬਣਾ ਕੇ ਜੇਲ੍ਹ ਬਰਨਾਲਾ ਅੰਦਰ ਵਾਰਡਰ ਯਾਦਵਿੰਦਰ ਸਿੰਘ ਨੂੰ ਗਾਲ਼ਾਂ ਕੱਢੀਆਂ, ਜਾਨੋ ਮਾਰਨ ਦੀਆਂ ਧਮਕੀਆ ਦਿੱਤੀਆਂ ਅਤੇ ਵਰਦੀ ਪਾੜ ਦਿੱਤੀ। ਮੁਲਜ਼ਮਾਂ ਨੇ ਦਰੱਖਤਾਂ ਤੋਂ ਡੰਡੇ ਬਣਾਕੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਬੰਦੀਆ ਵਿੱਚੋਂ ਇੱਕ ਨੇ ਵਾਰਡਰ ਯਾਦਵਿੰਦਰ ਸਿੰਘ ਦੇ ਖੱਬੇ ਹੱਥ 'ਤੇ ਡੰਡਾ ਮਾਰਿਆ। ਜਦੋਂ ਹੋਰ ਮੁਲਾਜ਼ਮ ਬਚਾਅ ਲਈ ਅੱਗੇ ਆਏ ਤਾਂ ਉਕਤ ਬੰਦੀਆਂ ਨੇ ਇੱਟਾ ਰੋੜੇ ਮੁਲਾਜਮਾਂ ਵੱਲ ਮਾਰੇ। ਇਨ੍ਹਾਂ ਕੈਦੀਆਂ ਨੇ ਜੇਲ੍ਹ ਦਾ ਮਾਹੌਲ ਖਰਾਬ ਕੀਤਾ ਹੈ।
ਮਾਮਲੇ ਦੇ ਤਫਤੀਸ਼ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੀ ਸਿਕਾਇਤ ਦੇ ਅਧਾਰ 'ਤੇ ਉਕਤ 13 ਨਾਮਜ਼ਦ ਮੁਲਜ਼ਮਾਂ ਦੇ ਖਿਲਾਫ ਅਧੀਨ ਜੁਰਮ 353,186, 332 , 506,148,149 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਮਾਮਲੇ ਦੀ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਪੁਲਿਸ ਨਾਮਜ਼ਦ ਦੋਸ਼ੀਆਂ ਨੂੰ ਅਦਾਲਤ ਦੀ ਮਨਜੂਰੀ ਨਾਲ ਗ੍ਰਿਫਤਾਰ ਕਰਕੇ ਪੁੱਛਗਿੱਛ ਕਰੇਗੀ।