ETV Bharat / state

ਹੱਥ ਕਲਾ ਨੂੰ ਪ੍ਰਫ਼ੁਲਿੱਤ ਕਰਨ ਲਈ ਬਰਨਾਲਾ ’ਚ ਲੱਗਿਆ ਦੀਵਾਲੀ ਮੇਲਾ - ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ

ਬਰਨਾਲਾ ਪ੍ਰਸ਼ਾਸ਼ਨ ਵੱਲੋਂ ਡੀਸੀ ਕੰਪਲੈਕਸ ਦੇ ਬਾਹਰ ਦੋ ਰੋਜ਼ਾ ਦੀਵਾਲਾ ਮੇਲਾ ਆਯੋਜਿਤ ਕੀਤਾ ਗਿਆ। ਪਿੰਡਾਂ ਵਿੱਚ ਔਰਤਾਂ ਦੇ ਬਣੇ ਸੈਲਫ਼ ਹੈਲਪ ਗਰੁੱਪਾਂ ਵੱਲੋਂ ਬਣਾਏ ਗਏ ਆਚਾਰ, ਮੁਰੱਬੇ, ਮਸਾਲੇ, ਦਰੀਆਂ, ਮਿੱਟੀ ਦੇ ਭਾਂਡੇ, ਸਜਾਵਟੀ ਸਮਾਨ ਆਦਿ ਦੀਆਂ ਦੁਕਾਨਾਂ ਸਜਾਈਆਂ। ਬਿਨਾਂ ਰੇਅ ਸਪਰੇਅ ਤੋਂ ਕੁਦਰਤੀ ਤਰੀਕੇ ਉਗਾਈਆਂ ਸ਼ਬਜੀਆਂ, ਅਨਾਜ਼ ਦੀਆਂ ਦੁਕਾਨਾਂ ਵੀ ਸਜਾਈਆਂ ਗਈਆਂ। ਮੇਲੇ ਦੌਰਾਨ ਵਿਸ਼ੇਸ਼ ਤੌਰ ’ਤੇ ਅੰਗਹੀਣ ਬੱਚਿਆਂ ਵਲੋਂ ਤਿਆਰ ਕੀਤੇ ਮਿੱਟੀ ਦੇ ਦੀਵਿਆਂ ਦੀ ਦੁਕਾਨ ਵੀ ਸਜਾਈ ਗਈ।

ਫ਼ੋਟੋ
ਫ਼ੋਟੋ
author img

By

Published : Nov 13, 2020, 3:43 PM IST

ਬਰਨਾਲਾ: ਹੱਥਕਲਾ ਨੂੰ ਪ੍ਰਫ਼ੁੱਲਿਤ ਕਰਨ ਦੇ ਮਕਸਦ ਨਾਲ ਬਰਨਾਲਾ ਪ੍ਰਸ਼ਾਸ਼ਨ ਵੱਲੋਂ ਡੀਸੀ ਕੰਪਲੈਕਸ ਦੇ ਬਾਹਰ ਦੋ ਰੋਜ਼ਾ ਦੀਵਾਲਾ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਦੌਰਾਨ ਲਗਾਈਆਂ ਦੁਕਾਨਾਂ ਵਿਚਲਾ ਸਮਾਨ ਪਿੰਡਾਂ ਦੀਆਂ ਔਰਤਾਂ ਵੱਲੋਂ ਹੱਥੀਂ ਤਿਆਰ ਕੀਤਾ ਗਿਆ ਸੀ। ਪਿੰਡਾਂ ਵਿੱਚ ਔਰਤਾਂ ਦੇ ਬਣੇ ਸੈਲਫ਼ ਹੈਲਪ ਗਰੁੱਪਾਂ ਵੱਲੋਂ ਬਣਾਏ ਗਏ ਆਚਾਰ, ਮੁਰੱਬੇ, ਮਸਾਲੇ, ਦਰੀਆਂ, ਮਿੱਟੀ ਦੇ ਭਾਂਡੇ, ਸਜਾਵਟੀ ਸਮਾਨ ਆਦਿ ਦੀਆਂ ਦੁਕਾਨਾਂ ਸਜਾਈਆਂ। ਬਿਨਾਂ ਰੇਅ ਸਪਰੇਅ ਤੋਂ ਕੁਦਰਤੀ ਤਰੀਕੇ ਉਗਾਈਆਂ ਸ਼ਬਜੀਆਂ, ਅਨਾਜ਼ ਦੀਆਂ ਦੁਕਾਨਾਂ ਵੀ ਸਜਾਈਆਂ ਗਈਆਂ। ਮੇਲੇ ਦੌਰਾਨ ਵਿਸ਼ੇਸ਼ ਤੌਰ ’ਤੇ ਅੰਗਹੀਣ ਬੱਚਿਆਂ ਵਲੋਂ ਤਿਆਰ ਕੀਤੇ ਮਿੱਟੀ ਦੇ ਦੀਵਿਆਂ ਦੀ ਦੁਕਾਨ ਵੀ ਸਜਾਈ ਗਈ।

ਵੀਡੀਓ

ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫ਼ੂਲਕਾ ਨੇ ਕਿਹਾ ਕਿ ਇਸ ਮੇਲੇ ਨੂੰ ਲਗਾਉਣ ਦਾ ਮਕਸਦ ਸੈਲਫ਼ ਹੈਲਪ ਗਰੁੱਪ, ਮਿੰਨੀ ਫ਼ਾਰਮਰ ਗਰੁੱਪ ਅਤੇ ਹੁਨਰ ਦੇ ਮਾਹਰ ਲੋਕਾਂ ਨੂੰ ਇੱਕ ਪਲੇਟਫ਼ਾਰਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਚੱਲਦਿਆਂ ਇਨ੍ਹਾਂ ਸਾਰਿਆਂ ਲੋਕਾਂ ਦੀਆਂ ਮੇਲੇ ਵਿੱਚ ਦੁਕਾਨਾਂ ਸਜਾਈਆਂ ਗਈਆਂ ਹਨ। ਇਸ ਮੇਲੇ ਦੌਰਾਨ ਇਨ੍ਹਾਂ ਮਾਹਰ ਲੋਕਾਂ ਵੱਲੋਂ ਆਪਣੇ ਵੱਲੋਂ ਤਿਆਰ ਚੀਜ਼ਾਂ ਦੀ ਪੇਸ਼ਕਾਰੀ ਕੀਤੀ ਗਈ ਹੈ। ਇਸ ਨੂੰ ਦੇਖ ਕੇ ਲੋਕ ਖ਼ਰੀਦਦਾਰੀ ਕਰ ਰਹੇ ਹਨ ਤਾਂ ਇਨ੍ਹਾਂ ਦੀ ਆਮਦਨੀ ਵਿੱਚ ਵਾਧਾ ਹੋ ਸਕੇ।

ਫ਼ੋਟੋ
ਫ਼ੋਟੋ
ਫ਼ੋਟੋ
ਫ਼ੋਟੋ

ਉਨ੍ਹਾਂ ਕਿਹਾ ਕਿ ਨੈਸ਼ਨਲ ਵੋਕਲ ਫ਼ਾਰ ਲੋਕਲ ਮੁਹਿੰਮ ਦੇ ਅੰਤਰਗਤ ਵੀ ਲੋਕਾਂ ਦੇ ਹੁਨਰ ਨੂੰ ਇੱਕ ਪਲੇਟਫ਼ਾਰਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਜਿੱਥੇ ਜੈਵਿਕ ਉਤਪਾਦਾਂ ਵਿੱਚ ਸਬਜ਼ੀਆਂ, ਅਨਾਜ, ਸਜਾਵਟੀ ਸਮਾਨ, ਦੀਵੇ, ਮੋਮਬੱਤੀਆਂ, ਆਚਾਰ, ਚਟਨੀ, ਮੁਰੱਬੇ, ਮਸਾਲੇ, ਦਰੀਆਂ, ਗਰਮ ਕੱਪੜੇ ਦੀਆਂ ਦੁਕਾਨਾਂ ਲਗਾਈਆਂ ਗਈਆਂ ਹਨ। ਉਥੇ ਸਰੀਰਕ ਤੌਰ ’ਤੇ ਅੰਗਹੀਣ ਬੱਚਿਆਂ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਰੰਗ ਬਿਰੰਗੇ ਮਿੱਟੀ ਦੇ ਭਾਂਡੇ ਖਿੱਚ ਦਾ ਕੇਂਦਰ ਰਹੇ ਹਨ।

ਫ਼ੋਟੋ
ਫ਼ੋਟੋ

ਇਸ ਮੇਲੇ ਦੌਰਾਨ ਦੁਕਾਨ ਸਜਾਉਣ ਵਾਲੇ ਅੰਗਹੀਣ ਬੱਚੇ ਅਤੇ ਉਨ੍ਹਾਂ ਦੀ ਅਧਿਆਪਿਕਾ ਮੀਨਾ ਰਾਣੀ ਨੇ ਦੱਸਿਆ ਕਿ ਬੱਚਿਆਂ ਨੇ ਆਪਣੇ ਹੁਨਰ ਤਹਿਤ ਮਿੱਟੀ ਦੇ ਦੀਵੇ ਬਣਾਏ ਹਨ। ਇਨ੍ਹਾਂ ਰੰਗ ਬਿਰੰਗੇ ਦੀਵਿਆਂ ਨੂੰ ਲੋਕ ਖੁਸ਼ੀ ਨਾਲ ਖ਼ਰੀਦ ਰਹੇ ਹਨ। ਉਨ੍ਹਾਂ ਕੋਵਿਡ-19 ਦੇ ਚੱਲਦੇ ਦੀਵਾਲੀ ਇਸ ਤਰੀਕੇ ਨਾਲ ਮਨਾਈ ਜਾਵੇ, ਜਿਸ ਨਾਲ ਕਿਸੇ ਨੂੰ ਤਕਲੀਫ਼ ਨਾ ਹੋਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.