ਬਰਨਾਲਾ : ਬਰਨਾਲਾ ਦੇ ਪਿੰਡ ਸੰਘੇੜਾ ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਦੇ ਸਾਹਮਣੇ ਪਿੰਡ ਵਾਸੀ ਬੀਤੀ 18 ਅਗਸਤ ਤੋਂ ਧਰਨਾ ਦੇ ਰਹੇ ਹਨ। ਧਰਨਾਕਾਰੀ ਕਾਲਜ ਦੇ ਵਿਕਾਸ ਲਈ ਕਰੀਬ 10 ਸਾਲ ਪਹਿਲਾਂ ਆਈ ਯੂਜੀਸੀ ਵੱਲੋਂ ਇੱਕ ਕਰੋੜ 70 ਲੱਖ ਰੁਪਏ ਦੀ ਗ੍ਰਾਂਟ ਵਿੱਚ ਗਬਨ ਦਾ ਪ੍ਰਬੰਧਕਾਂ ਉਪਰ ਇਲਜ਼ਾਮ ਲਗਾ ਰਹੇ ਹਨ। ਇਸਦੀ ਰਿਪੋਰਟ ਪਿੰਡ ਵਾਸੀਆਂ ਨੇ ਆਰਟੀਏ ਰਾਹੀਂ ਲਈ ਸੀ, ਜਿਸ ਤੋਂ ਬਾਅਦ ਇਹ ਵਿਵਾਦ ਵਧਦਾ ਨਜ਼ਰ ਆਇਆ। ਧਰਨਾਕਾਰੀਆਂ ਨੇ ਇਲਜ਼ਾਮ ਲਗਾਏ ਹਨ ਕਿ ਡੇਢ ਕਰੋੜ ਦੀ ਰਾਸ਼ੀ ਦਾ ਖਰਚ ਕਾਗਜ਼ਾਂ ਵਿੱਚ ਦਿਖਾ ਦਿੱਤਾ ਹੈ। ਜਦਕਿ ਕਾਲਜ ਵਿੱਚ ਬਣਾਇਆ ਜਾਣ ਵਾਲਾ ਆਡੀਟੋਰੀਅਮ, ਸਵੀਮਿੰਗ ਪੂਲ ਅਤੇ ਸਟੇਡੀਅਮ ਦਾ ਸਾਰਾ ਕੰਮ ਅਧੂਰਾ ਹੈ। ਇਸ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਜਦਕਿ ਕਾਲਜ ਚੇਅਰਮੈਨ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਪੂਰੀ ਤਰ੍ਹਾਂ ਗਲਤ ਹੈ, ਕਾਲਜ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ, ਉਹ ਪਿੰਡ ਅਤੇ ਪ੍ਰਸ਼ਾਸਨ ਵਿਚਾਲੇ ਹਿਸਾਬ-ਕਿਤਾਬ ਕਰਵਾਉਣ ਲਈ ਤਿਆਰ ਹਨ।
1 ਕਰੋੜ 53 ਲੱਖ ਦੀ ਗ੍ਰਾਂਟ ਦਾ ਮਾਮਲਾ : ਇਸ ਸਬੰਧੀ ਅੱਜ ਧਰਨੇ 'ਤੇ ਬੈਠੇ ਪਿੰਡ ਵਾਸੀਆਂ ਨੇ ਕਿਹਾ ਕਿ ਕਾਲਜ ਨੂੰ ਯੂਜੀਸੀ ਨੇ 1 ਕਰੋੜ 53 ਲੱਖ ਰੁਪਏ ਦੀ ਗ੍ਰਾਂਟ ਭੇਜੀ ਸੀ, ਜਿਸ ਨਾਲ ਕਾਲਜ ਵਿੱਚ ਆਡੋਟੋਰੀਅਮ, ਸਵੀਮਿੰਗ ਪੂਲ ਅਤੇ ਸਟੇਡੀਅਮ ਬਣਾਇਆ ਜਾਣਾ ਸੀ। ਇਸ ਸਬੰਧੀ ਜਦੋਂ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਵਿਰਕ ਅਤੇ ਹੋਰ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਬਾਰੇ ਕੁੱਝ ਵੀ ਜਾਣਕਾਰੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇਸ ਗ੍ਰਾਂਟ ਸਬੰਧੀ ਉਹਨਾਂ ਨੇ ਆਰਟੀਆਈ ਪਾ ਕੇ ਜਾਣਕਾਰੀ ਹਾਸਲ ਕੀਤੀ ਹੈ।
ਕਾਗਜ਼ਾਂ ਵਿੱਚ ਪ੍ਰਬੰਧਕ ਕਮੇਟੀ ਨੇ ਸਵੀਮਿੰਗ ਪੂਲ ਅਤੇ ਹੋਰ ਇਮਾਰਤਾਂ ਬਣਾ ਦਿੱਤੀਆਂ ਹਨ, ਜਦਕਿ ਅਸਲੀਅਤ ਵਿੱਚ ਕੁੱਝ ਨਹੀਂ ਬਣਿਆ। ਨਵੀਆਂ ਬਿਲਡਿੰਗਾਂ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਸ ਵੱਡੇ ਘਪਲੇ ਨੂੰ ਲੈ ਕੇ ਉਹ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਕਾਲਜ ਲਈ ਪਿੰਡ ਵਾਸੀਆਂ ਨੇ 1969 ਵਿੱਚ 44 ਏਕੜ ਜ਼ਮੀਨ ਪਿੰਡ ਵਾਸੀਆਂ ਨੇ ਦਾਨ ਕਰਕੇ ਗੁਰੂ ਗੋਬਿੰਦ ਸਿੰਘ ਟਰੱਸਟ ਦੇ ਨਾਮ ਕਰਕੇ ਇਸ ਕਾਲਜ ਦੀ ਸਥਾਪਨਾ ਕੀਤੀ ਸੀ। ਉਸ ਸਮੇਂ 90 ਫ਼ੀਸਦੀ ਸੰਘੇੜਾ ਪਿੰਡ ਦੇ ਲੋਕਾਂ ਦੀ ਪ੍ਰਬੰਧਕ ਕਮੇਟੀ ਵਿੱਚ ਸ਼ਮੂਲੀਅਤ ਹੁੰਦੀ ਸੀ, ਜੋ ਅੱਜ ਦੀ ਘੜੀ ਨਹੀਂ ਹੈ।
- Cremation of Giani Jagtar Singh: ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਹੈੱਡ ਗ੍ਰੰਥੀ ਜਗਤਾਰ ਸਿੰਘ, ਸ਼ਖ਼ਸੀਅਤਾਂ ਨੇ ਅੰਤਿਮ ਅਰਦਾਸ 'ਚ ਕੀਤੀ ਸ਼ਮੂਲੀਅਤ
- Funeral of Head Granthi Giani Jagtar Singh: ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਅੰਤਿਮ ਸਸਕਾਰ ਮੌਕੇ ਇਨ੍ਹਾਂ ਸਖਸ਼ੀਅਤਾਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
- Patient Died In Civil Hospital : ਲੁਧਿਆਣਾ ਦੇ ਸਿਵਲ ਹਸਪਤਾਲ ’ਚ ਡਾਕਟਰਾਂ ਦੀ ਲਾਪਰਵਾਹੀ ਨੇ ਲੈ ਲਈ ਮਰੀਜ਼ ਦੀ ਜਾਨ!, ਦੇਖੋ ਹਸਪਤਾਲ ਦੀ ਨਰਸ ਦੇ ਬੇਤੁਕੇ ਜਵਾਬ
ਉੱਥੇ ਇਸ ਸਬੰਧੀ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਮੈਂ ਮੇਰੇ 'ਤੇ ਲਗਾਏ ਗਏ ਸਾਰੇ ਇਲਜ਼ਾਮਾਂ ਦੀ ਜਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਕਾਲਜ ਮੈਨੇਜਮੈਂਟ ਵੱਲੋਂ ਮੇਰੇ 'ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਹਨ, ਜਿਸ ਦਾ ਹਿਸਾਬ ਮੈਂ ਸਮੁੱਚੀ ਕਾਲਜ ਮੈਨੇਜਮੈਂਟ ਅਤੇ ਪਿੰਡ ਸੰਘੇੜਾ ਦੇ ਲੋਕਾਂ ਨੂੰ ਦੇਣ ਲਈ ਤਿਆਰ ਹਾਂ। ਭੋਲਾ ਸਿੰਘ ਵਿਰਕ ਨੇ ਕਿਹਾ ਕਿ ਉਕਤ ਪ੍ਰੋਫੈਸਰ ਕਾਲਜ ਦੇ ਗੇਟ ਅੱਗੇ ਧਰਨਾ ਦੇ ਕੇ ਕਾਲਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਕਾਵਟ ਪਾ ਰਿਹਾ ਹੈ। ਸਿਵਲ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਧਰਨੇ ਸਬੰਧੀ ਕਾਰਵਾਈ ਕਰਨੀ ਚਾਹੀਦੀ ਹੈ। ਗਲਤ ਤਰੀਕੇ ਨਾਲ ਧਰਨੇ ਲਗਾ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।