ETV Bharat / state

ਐਸਐਸਪੀ ਦੀ ਗੱਡੀ ਅੱਗੇ ਲੇਟਿਆ ਅੰਗਹੀਣ ਨੌਜਵਾਨ, ਜਾਣੋ ਮਾਮਲਾ - ਐਸਐਸਪੀ ਦੀ ਗੱਡੀ ਅੱਗੇ ਲੇਟਿਆ ਅੰਗਹੀਣ ਨੌਜਵਾਨ

ਐੱਸ.ਐੱਸ.ਪੀ. ਦਫ਼ਤਰ (District SSP Office) ਦੇ ਬਾਹਰ ਹਰਦੇਵ ਸਿੰਘ ਨਾਮ ਦੇ ਇੱਕ ਅੰਗਹੀਣ ਨੌਜਵਾਨ ਸਰਕਾਰੀ ਗੱਡੀ ਅੱਗੇ ਲੇਟ ਕੇ ਡੀ.ਐੱਸ.ਪੀ. ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਇਸ ਨੌਜਵਾਨ ਵੱਲੋਂ ਪੁਲਿਸ (Police) ‘ਤੇ ਜਾਣ-ਬੁੱਝ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

SSP ਦੀ ਗੱਡੀ ਅੱਗੇ ਅੰਗਹੀਣ ਨੌਜਵਾਨ ਵੱਲੋਂ ਧਰਨਾ
SSP ਦੀ ਗੱਡੀ ਅੱਗੇ ਅੰਗਹੀਣ ਨੌਜਵਾਨ ਵੱਲੋਂ ਧਰਨਾ
author img

By

Published : May 17, 2022, 8:10 AM IST

ਬਠਿੰਡਾ: ਜ਼ਿਲ੍ਹੇ ਦੇ ਐੱਸ.ਐੱਸ.ਪੀ. ਦਫ਼ਤਰ (District SSP Office) ਦੇ ਬਾਹਰ ਹਰਦੇਵ ਸਿੰਘ ਨਾਮ ਦੇ ਇੱਕ ਅੰਗਹੀਣ ਨੌਜਵਾਨ ਸਰਕਾਰੀ ਗੱਡੀ ਅੱਗੇ ਲੇਟ ਕੇ ਡੀ.ਐੱਸ.ਪੀ. ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਇਸ ਮੌਕੇ ਇਸ ਨੌਜਵਾਨ ਵੱਲੋਂ ਪੁਲਿਸ (Police) ‘ਤੇ ਜਾਣ-ਬੁੱਝ ਕੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਇਸ ਨੌਜਵਾਨ ਨੇ ਦੱਸਿਆ ਕਿ ਉਸ ਦੇ ਖ਼ਿਲਾਫ਼ ਬਲਾਤਕਾਰ (Rape) ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ।

ਉਸ ਨੇ ਕਿਹਾ ਕਿ ਉਸ ਨੂੰ ਜਾਣ-ਬੁੱਝ ਕੇ ਫਸਾਇਆ ਜਾ ਰਿਹਾ ਹੈ, ਪਰ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਨੂੰ ਲੈਕੇ ਵੀ ਉਸ ਨੂੰ ਤੰਗ ਪ੍ਰੇਸ਼ਨ ਕਰ ਰਹੀ ਹੈ। ਨੌਜਵਾਨ ਨੇ ਕਿਹਾ ਕਿ ਇਹ ਇਨਸਾਫ਼ ਦੇ ਲਈ ਧੱਕੇ ਖਾਣ ਲਈ ਮਜ਼ਬੂਰ ਹੈ। ਉਸ ਨੇ ਕਿਹਾ ਕਿ ਮੈਂ 100 ਫੀਸਦੀ ਅਪਾਹਜ (100 percent disabled) ਹਾਂ, ਪਰ 40 ਦਿਨ ਪਹਿਲਾਂ ਇੱਕ ਔਰਤ ਵੱਲੋਂ ਉਸ ‘ਤੇ ਬਲਾਤਕਾਰ ਦਾ ਕੇਸ (Rape case) ਦਰਜ ਕਰਵਾਇਆ ਗਿਆ ਸੀ। ਨੌਜਵਾਨ ਨੇ ਦੱਸਿਆ ਕਿ ਜਿਸ ਦਿਨ ਉਸ ‘ਤੇ ਪਰਚਾ ਦਰਜ ਹੋਇਆ ਸੀ ਉਸ ਦਿਨ ਉਸ ਦੇ ਪਿਤਾ ਦੀ ਮੌਤ ਹੋਈ ਸੀ। ਹਾਲਾਂਕਿ ਉਨ੍ਹਾਂ ਦੀ ਹਾਲਾਤ ਨੂੰ ਦੇਖਦੇ ਹੋਏ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਉਸ ਨੂੰ ਰਾਹਤ ਦਿੱਤੀ ਗਈ ਹੈ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।

ਐਸਐਸਪੀ ਦੀ ਗੱਡੀ ਅੱਗੇ ਲੇਟਿਆ ਅੰਗਹੀਣ ਨੌਜਵਾਨ

ਉਧਰ ਇਸ ਪੂਰੇ ਮਾਮਲੇ ਬਾਰੇ ਬਠਿੰਡਾ ਪੁਲਿਸ ਦੇ ਐੱਸ.ਪੀ. (SP of Bathinda Police) ਰਾਜਵੀਰ ਸਿੰਘ ਬੋਪਾਰਾਏ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਪੁਲਿਸ ਆਪਣਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ‘ਤੇ ਪੁਲਿਸ ਨੇ ਜਾਣ-ਬੁੱਝ ਕੇ ਪਰਚਾ ਦਰਜ ਨਹੀਂ ਕੀਤਾ, ਸਗੋਂ ਇੱਕ ਔਰਤ ਵੱਲੋਂ ਸ਼ਿਕਾਇਤ ਕੀਤੀ ਗਈ ਸੀ, ਕਿ ਹਰਦੇਵ ਸਿੰਘ ਨਾਮ ਦੇ ਨੌਜਵਾਨ ਨੇ ਉਸ ਨਾਲ ਬਲਾਤਕਾਰ ਕੀਤਾ ਹੈ, ਜਿਸ ਦੀ ਸ਼ਿਕਾਇਤ ‘ਤੇ ਹਰਦੇਵ ਸਿੰਘ ‘ਤੇ ਪਰਚਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਜਾਂਚ ਐੱਸ.ਪੀ. ਰਾਜਵੀਰ ਸਿੰਘ ਬੋਪਾਰਾਏ (S.P. Rajveer Singh Boparai) ਕਰ ਰਹੇ ਹਨ।

ਇਹ ਵੀ ਪੜ੍ਹੋ: ਨਸ਼ੇ ਨੂੰ ਲੈਕੇ ਪੁਲਿਸ ’ਤੇ ਵੱਡੇ ਸਵਾਲ: ਥਾਣੇ ਦੇ 200 ਗਜ ਦੀ ਦੂਰੀ ’ਤੇ ਬਣਿਆ ਨਸ਼ੇ ਕਰਨ ਵਾਲਿਆਂ ਦਾ ਅੱਡਾ !

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.