ETV Bharat / state

Questioned Parkash Singh Badal: ‘ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਅਤੇ ਫਖ਼ਰ ਏ ਕੌਮ ਦਾ ਸਨਮਾਨ ਵਾਪਿਸ ਲੈਣ ਦੀ ਮੰਗ’

ਬਰਨਾਲਾ ਵਿੱਚ ਐੱਸਜੀਪੀਸੀ ਦੇ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਕੋਟਕਪੁਰਾ ਗੋਲੀਕਾਂਡ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂਅ ਵੀ ਆਇਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਹੁਣ ਪੰਥ ਰਤਨ ਅਤੇ ਫ਼ਖ਼ਰ ਏ ਕੌਮ ਕਹਿਲਾਉਣ ਦੇ ਯੋਗ ਨਹੀਂ ਨੇ ਅਤੇ ਹੁਣ ਉਨ੍ਹਾਂ ਤੋਂ ਇਹ ਸਨਮਾਨ ਵਾਪਿਸ ਲੈਣਾ ਚਾਹੀਦਾ ਹੈ।

Baldev Singh Chungha questioned Parkash Singh Badal
Questioned Parkash Singh Badal: ਬਲਦੇਵ ਸਿੰਘ ਚੂੰਘਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇੂੰ ਦਿੱਤੇ ਗਏ ਸਨਮਾਨਾਂ ਉੱਤੇ ਚੁੱਕੇ ਸਵਾਲ, ਕਿਹਾ-ਪੰਥ ਰਤਨ ਅਤੇ ਫਖ਼ਰ ਏ ਕੌਮ ਦਾ ਸਨਮਾਨ ਲਿਆ ਜਾਵੇ ਵਾਪਿਸ
author img

By

Published : Mar 2, 2023, 3:08 PM IST

Updated : Mar 2, 2023, 3:14 PM IST

ਪ੍ਰਕਾਸ਼ ਸਿੰਘ ਬਾਦਲ ਤੋਂ ਪੰਥ ਰਤਨ ਅਤੇ ਫਖ਼ਰ ਏ ਕੌਮ ਦਾ ਸਨਮਾਨ ਵਾਪਿਸ ਲੈਣ ਦੀ ਮੰਗ

ਬਰਨਾਲਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮੰਗਦੀ ਸੰਗਤ ਉੱਤੇ ਵਾਪਰੇ ਕੋਟਕਪੁਰਾ ਗੋਲੀਕਾਂਡ ਦੇ ਮਾਮਲੇ ਵਿੱਚ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਫ਼ਰੀਦਕੋਟ ਅਦਾਲਤ ਵਿੱਚ ਆਪਣੀ ਰਿਪੋਰਟ ਦਾਖ਼ਲ ਕੀਤੀ ਗਈ ਹੈ। ਜਿਸ ਵਿੱਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ, ਡੀਜੀਪੀ ਸੁਮੇਧ ਸੈਣੀ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਬਾਦਲ ਪਿਓ-ਪੁੱਤ ਦਾ ਨਾਮ ਇਸ ਗੋਲੀਕਾਂਡ ਵਿੱਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਹੁਣ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ ਏ ਕੌਮ ਅਤੇ ਪੰਥ ਰਤਨ ਦਾ ਸਨਮਾਨ ਵਾਪਸ ਲੈਣ ਦੀ ਮੰਗ ਉੱਠ ਖੜੀ ਹੈ। ਇਸ ਸਬੰਧੀ ਬਰਨਾਲਾ ਦੇ ਭਦੌੜ ਤੋਂ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਇਹ ਆਵਾਜ਼ ਉਠਾਈ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ: ਜੱਥੇਦਾਰ ਚੂੰਘਾਂ ਨੇ ਕਿਹਾ ਕਿ 1978 ਵਿੱਚ ਵਾਪਰੇ ਨਿਰੰਕਾਰੀ ਕਾਂਡ ਤੋਂ ਲੈ ਕੇ ਹੁਣ ਤੱਕ ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਨਾਲ ਗੱਦਾਰੀਆਂ ਕਰਦਾ ਆਇਆ ਹੈ। 2015 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਉੱਪ ਮੁੱਖ ਮੰਤਰੀ ਹੁੰਦਿਆਂ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਇਸ ਬੇਅਦਬੀ ਦੇ ਦੋਸ਼ੀਆਂ ਉੱਤੇ ਕਾਰਵਾਈ ਦੀ ਮੰਗ ਕਰਦੀ ਸੰਗਤ ਉੱਪਰ ਬਾਦਲ ਸਰਕਾਰ ਦੀ ਪੁਲਿਸ ਨੇ ਗੋਲੀ ਚਲਾਈ। ਦੋ ਥਾਵਾਂ ਉੱਤੇ ਚੱਲੀ ਗੋਲੀ ਵਿੱਚ ਦੋ ਸਿੱਖ ਸ਼ਹੀਦ ਕੀਤੇ ਗਏ, ਜਿਸ ਲਈ ਸਿੱਧੇ ਤੌਰ ਉੱਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ। ਜਥੇਦਾਰ ਚੂੰਘਾਂ ਨੇ ਕਿਹਾ ਕਿ ਸਿੱਖਾਂ ਨੂੰ ਬੇਅਦਬੀ ਦਾ ਇਨਸਾਫ਼ ਦੇਣ ਦੀ ਥਾਂ ਬਾਦਲ ਪਿਉ ਪੁੱਤ ਨੇ ਡੇਰਾ ਸਿਰਸਾ ਮੁਖੀ ਅਤੇ ਉਸਦੇ ਚੇਲਿਆਂ ਦਾ ਪੱਖ ਪੂਰਿਆ। ਸਰਕਾਰ ਨੇ ਡੇਰਾ ਸਿਰਸਾ ਮੁਖੀ ਦੀਆਂ ਫਿਲਮਾਂ ਦੇ ਪੋਸਟਰਾਂ ਤੱਕ ਨੂੰ ਸੁੁਰੱਖਿਆ ਮੁਹੱਈਆ ਕਰਵਾਈ। ਜਿਸ ਕਰਕੇ ਇਹਨਾਂ ਨੇ ਹਮੇਸ਼ਾ ਸਿੱਖ ਕੌਮ ਨਾਲ ਗੱਦਾਰੀਆਂ ਹੀ ਕੀਤੀਆਂ ਹਨ।

ਸਿੱਟ ਦਾ ਧੰਨਵਾਦ: ਉਹਨਾਂ ਐਲਕੇਯਾਦਵ ਦੀ ਸਿੱਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਿੱਟ ਨੇ ਕੋਟਕਪੁਰਾ ਗੋਲੀਕਾਂਡ ਦਾ ਸੱਚ ਸਾਹਮਣੇ ਲਿਆ ਕੇ ਇਸ ਘਟਨਾ ਲਈ ਜਿੰਮੇਵਾਰ ਲੋਕਾਂ ਨੁੰ ਨਾਮਜ਼ਦ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਘਟਨਾ ਵਿੱਚ ਨਾਮਜ਼ਦ ਹਨ। ਜਿਸ ਕਰਕੇ ਇਸ ਨੂੰ ਦਿੱਤਾ ਗਿਆ ਫ਼ਖਰ ਏ ਕੌਮ ਅਤੇ ਪੰਥ ਰਤਨ ਸਨਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਾਪਸ ਲਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਵੇਂ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੰਮ ਚਲਾਉ ਭਾਵ ਕਾਰਜਕਾਰੀ ਜਥੇਦਾਰ ਹਨ ਅਤੇ ਬਾਦਲਾਂ ਦੇ ਹੱਥਾਂ ਵਿੱਚ ਖੇਡ ਰਹੀ ਐਸਜੀਪੀਸੀ ਨੇ ਉਹਨਾਂ ਨੂੰ ਪੱਕਾ ਜਥੇਦਾਰ ਲਗਾਉਣਾ ਵੀ ਨਹੀਂ ਹੈ। ਜਿਸ ਕਰਕੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਕਾਲੀ ਫ਼ੂਲਾ ਸਿੰਘ ਵਾਂਗ ਸਖ਼ਤ ਫ਼ੈਸਲਾ ਲੈਂਦਿਆਂ ਪ੍ਰਕਾਸ਼ ਸਿੰਘ ਬਾਦਲ ਤੋਂ ਫ਼ਖਰ ਏ ਕੌਮ ਅਤੇ ਪੰਥ ਰਤਨ ਦਾ ਸਨਮਾਨ ਵਾਪਸ ਲੈਣਾ ਚਾਹੀਦਾ ਹੈ। ਜੱਥੇਦਾਰ ਚੂੰਘਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਭਾਵੇਂ ਅੱਜ ਬਾਦਲ ਪਿਓ-ਪੁੱਤ ਪੰਥ ਦੀਆਂ ਮਹਾਨ ਸੰਸਥਾਵਾਂ ਤੋਂ ਆਪਣੀ ਖਹਿੜਾ ਨਹੀਂ ਛੱਡ ਰਹੇ, ਪਰ ਇੱਕ ਦਿਨ ਜ਼ਰੂਰ ਅਜਿਹਾ ਜਾਵੇਗਾ ਕਿ ਕੌਮ ਖ਼ੁਦ ਇਹਨਾ ਤੋਂ ਇਹ ਸਨਮਾਨ ਵਾਪਸ ਲੈ ਕੇ ਅਕਾਲ ਤਖ਼ਤ ਉੱਤੇ ਤਲਬ ਕਰੇਗੀ।

ਇਹ ਵੀ ਪੜ੍ਹੋ: Forensic examination of drones: ਅੰਮ੍ਰਿਤਸਰ ਤੋਂ ਮਿਲੇ ਡਰੋਨ ਦੀ ਫੋਰੈਂਸਿਕ ਜਾਂਚ 'ਚ ਵੱਡਾ ਖੁਲਾਸਾ !

Last Updated : Mar 2, 2023, 3:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.