ਬਰਨਾਲਾ: ਪੰਜਾਬ ਵਿੱਚ ਕੱਚੇ ਕਾਮਿਆਂ ਵੱਲੋਂ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਥੇ ਹੀ ਬਿਜਲੀ ਵਿਭਾਗ ਨਾਲ ਜੁੜੇ ਕੱਚੇ ਕਾਮਿਆਂ ਵੱਲੋਂ ਬਰਨਾਲਾ ਵਿੱਚ ਕਾਂਗਰਸੀ ਲੀਡਰਾਂ ਨੂੰ ਘੇਰ ਕੇ ਖਰੀਆਂ ਸੁਣਾਈਆਂ ਗਈਆਂ। ਕਾਂਗਰਸੀ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਦੀ ਕੋਠੀ ਅੱਜ ਨੰਗੇ ਧੜ ਪ੍ਰਦਰਸ਼ਨ ਕਰ ਰਹੇ ਠੇਕਾ ਕਾਮਿਆਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਵਿੱਚ ਪੁੱਜੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਅਤੇ ਕੇਵਲ ਸਿੰਘ ਢਿੱਲੋਂ ਨੂੰ ਕੱਚੇ ਮੁਲਾਜਮਾਂ ਨੇ ਘੇਰ ਕੇ ਸਿੱਧੇ ਤੌਰ 'ਤੇ ਆਖ ਦਿੱਤਾ ਕਿ ਜੇਕਰ ਆਉਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਨੇ ਵੋਟਾਂ ਲੈਣੀਆਂ ਹਨ ਤਾਂ ਉਹਨਾਂ ਨੂੰ ਪੱਕਾ ਕਰੇ।
ਇਹ ਵੀ ਪੜੋ: 'ਆਪ' ਮਹਿਲਾ ਵਿੰਗ ਵਲੋਂ ਬੀਜੇਪੀ ਦਫ਼ਤਰ ਦਾ ਘਿਰਾਓ
ਪ੍ਰਦਰਸ਼ਨਕਾਰੀਆਂ ਕਾਮਿਆਂ ਨੇ ਕਿਹਾ ਕਿ ਉਹ 10-10 ਸਾਲਾਂ ਤੋਂ ਠੇਕਾ ਆਧਾਰ ’ਤੇ ਕੰਮ ਕਰਦੇ ਆ ਰਹੇ ਹਨ। ਸਰਕਾਰ ਉਹਨਾਂ ਨੂੰ ਪੱਕੇ ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਠੇਕਾ ਕਾਮਿਆਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ। ਸਾਡੇ ਚਾਰ ਸਾਲ ਬੀਤ ਸਾਲ ਦੇ ਬਾਅਦ ਠੇਕਾ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਗਿਆ।
ਮੁਲਾਜ਼ਮਾਂ ਨੇ ਦੱਸਿਆ ਕਿ ਫੀਲਡ 'ਚ ਕੰਮ ਕਰਦੇ ਹਾਂ। ਡਿਊਟੀ ਦੌਰਾਨ ਸੈਂਕੜੇ ਸਾਥੀ ਮੌਤ ਦੀ ਭੇਂਟ ਚੜ੍ਹ ਗਏ ਹਨ, ਉਹਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਅਤੇ ਨੌਕਰੀ ਸਰਕਾਰ ਨੇ ਨਹੀਂ ਦਿੱਤੀ। ਉਹ ਲੋਕਾਂ ਦੇ ਘਰਾਂ ਵਿੱਚ ਚਾਨਣ ਰੱਖਣ ਲਈ ਹਰ ਸਮੇਂ ਹਾਜਰ ਹਨ। ਜਿਸ ਕਰੂ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨਣੀਆਂ ਅਤੇ ਕੱਚੇ ਕਾਮਿਆਂ ਨੂੰ ਪੱਕਾ ਨਾ ਕੀਤਾ ਤਾਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਪਿੰਡਾਂ ਵਿੱਚ ਨਾ ਹੀ ਵੜਨ। ਕਿਉਂਕਿ ਕਾਂਊਦੇ ਨੁਮਾਇਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਦੀਆਂ ਸਰਕਾਰ ਨਾਲ ਮੀਟਿੰਗਾਂ ਕਰ ਚੁੱਕੇ ਹਾਂ, ਪਰ ਸਰਕਾਰ ਕੋਈ ਹੱਲ ਨਹੀਂ ਕਰ ਰਹੀ।
ਇਹ ਵੀ ਪੜੋ: ਮਸਤੀ ’ਚ ਜਾ ਰਿਹਾ ਸੀ ਸਕੂਟੀ ਸਵਾਰ, ਅਚਾਨਕ ਪਿਆ ਪੱਥਰਾਂ ਦਾ ਮੀਂਹ !