ਬਰਨਾਲਾ: ਪੰਜਾਬੀ ਅਦਾਕਾਰ ਦੀਪ ਸਿੱਧੂ ਬਰਨਾਲਾ ਦੇ ਪਿੰਡ ਪੰਧੇਰ ਦੇ ਕਿਸਾਨੀ ਸੰਘਰਸ਼ ਵਿੱਚ ਮਸ਼ਹੂਰ ਹੋਏ ਬਾਬਾ ਜੱਗੀ ਸਿੰਘ ਨੂੰ ਮਿਲਣ ਅਤੇ ਸਨਮਾਨ ਕਰਨ ਪੁੱਜੇ। ਇਸ ਮੌਕੇ ਗੱਲਬਾਤ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਉਹ ਆਪਣੇ ਹਮਖਿਆਲੀਆਂ ਨਾਲ ਇਕਜੁੱਟ ਹੋ ਕੇ ਤੁਰ ਰਹੇ ਹਨ। ਕਿਉਂਕਿ ਪੰਜਾਬ ਦੇ ਅਜੋਕੇ ਹਾਲਾਤ ਬਹੁਤ ਮਾੜੇ ਹਨ।
ਇਹ ਵੀ ਪੜੋ: ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ’ਚ ਮੌਤ
ਪੰਜਾਬ ਦੀ ਕਿਸਾਨੀ, ਵਾਤਾਵਰਨ, ਪਾਣੀਆਂ ਤੋਂ ਇਲਾਵਾ ਹੋਰ ਕਈ ਮੁੱਦਿਆਂ ਦੇ ਹੱਲ ਕੱਢਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਸਾਨੀ ਸੰਘਰਸ਼ ਕਿਸੇ ਸਮੇਂ ਚੜ੍ਹਦੀ ਕਲਾ ਵਿੱਚ ਸੀ। ਕਿਉਂਕਿ ਪੰਜਾਬ ਦੇ ਲੋਕ ਬਾਗੀ ਪ੍ਰਵਿਰਤੀ ਵਾਲੇ ਹਨ ਅਤੇ ਕਿਸੇ ਸਮੇਂ ਇਹ ਸੰਘਰਸ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਸੀ। ਪ੍ਰੰਤੂ 26 ਜਨਵਰੀ ਤੋੋਂ ਬਾਅਦ ਸੰਘਰਸ਼ ਨੂੰ ਢਾਹ ਲੱਗੀ।
26 ਜਨਵਰੀ ਮੌਕੇ ਕਿਸਾਨੀ, ਨਿਸ਼ਾਨ ਸਾਹਿਬ ਅਤੇ ਤਿਰੰਗਾ ਝੰਡੇ ਇਕੱਠੇ ਲਹਿਰਾਏ ਗਏ। ਜਦਕਿ ਟਾਰਗੇਟ ਸਿਰਫ਼ ਨਿਸਾਨ ਸਾਹਿਬ ਨੂੰ ਬਣਾਇਆ ਗਿਆ। ਜਿਸ ਕਰਕੇ ਪੰਜਾਬ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਦਨਾਮ ਕੀਤਾ ਗਿਆ ਅਤੇ ਕਿਸਾਨੀ ਲੀਡਰਸਿਪ ਨੇ ਆਪਣੇ ਪੈਰ ਪਿੱਛੇ ਖਿੱਚ ਲਏ। ਜਿਸ ਕਰਕੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਨਿਰਾਸ਼ਾ ਪੈਦਾ ਹੋਈ।
ਉਹਨਾਂ ਕਿਹਾ ਕਿ ਸਰਕਾਰਾਂ ਨਾਲ ਮਿਲ ਕੇ ਚੱਲਣ ਵਾਲੇ ਲੋਕ ਹੁਣ ਕਿਸਾਨ ਮੋਰਚਾ ਚਲਾ ਰਹੇ ਹਨ। ਕਿਉਂਕਿ ਇੱਕ ਸਮਾਂ ਸੀ ਰਾਕੇਸ਼ ਟਿਕੈਤ ਦਾ ਨਾਮ 32ਵੇਂ ਨੰਬਰ ਤੇ ਚੱਲ ਰਿਹਾ ਸੀ। ਜਦਕਿ ਹੁਣ ਉਹ ਸੰਘਰਸ਼ ਰਾਕੇਸ਼ ਟਿਕੈਤ ਦੇ ਦੁਆਲੇ ਖੜਾ ਹੈ। ਇੱਕ ਪਲੈਨਿੰਗ ਨਾਲ ਰਾਤੋ ਰਾਤ ਰਾਕੇਸ਼ ਟਿਕੈਤ ਨੂੰ ਹੀਰੋ ਬਣਾਇਆ ਗਿਆ। ਜਦਕਿ ਇਹ ਸੰਘਰਸ਼ ਰਾਕੇਸ਼ ਟਿਕੈਤ ਕਰਕੇ ਨਹੀਂ, ਬਲਕਿ ਸੰਘਰਸ਼ ਵਿੱਚ ਬੈਠੇ ਕਿਸਾਨਾਂ ਕਰਕੇ ਚੱਲ ਰਿਹਾ ਹੈ।
ਦੀਪ ਸਿੱਧੂ ਨੇ ਕਿਹਾ ਕਿ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੌਮ ਵਿੱਚ ਹੋਈਆਂ ਸ਼ਹਾਦਤਾਂ ਕਾਰਨ ਹੀ ਸਿੱਖ ਧਰਮ ਦਾ ਲਾਸਾਨੀ ਇਤਿਹਾਸ ਸਿਰਜਿਆ ਗਿਆ ਹੈ। ਜਦਕਿ ਅੱਜ ਦੇ ਇਹ ਲੀਡਰ ਸ਼ਹਾਦਤਾਂ ਤੇ ਸਵਾਲ ਖੜੇ ਕਰਕੇ ਆਪਣੀ ਹੋਸ਼ੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੇ ਹਨ।
ਇਹ ਵੀ ਪੜੋ: ਬਜ਼ੁਰਗ ਮਹਿਲਾ ਜੂਸ ਬਣਾ ਕੇ ਕਰ ਰਹੀ ਹੈ ਗੁਜ਼ਾਰਾ, ਵੀਡੀਓ ਵਾਇਰਲ