ETV Bharat / state

ਕਰਜ਼ੇ ਤੋਂ ਪਰੇਸ਼ਾਨ ਪਿਉ ਪੁੱਤ ਨੇ ਨਿਗਲਿਆ ਜ਼ਹਿਰ - father and son swallowed poison

ਕੋਵਿਡ- 19 (Covid- 19) ਦੇ ਚੱਲਦੇ ਕੰਮ-ਕਾਰ ਠੱਪ ਹੋਣ ਨਾਲ ਬਹੁਤ ਸਾਰੇ ਲੋਕਾਂ ਦੀ ਮਾਲੀ ਹਾਲਤ ਉੱਤੇ ਕਾਫ਼ੀ ਪ੍ਰਭਾਵ ਪਿਆ ਹੈ। ਜਿਸਦੀ ਇੱਕ ਵੱਡੀ ਉਦਾਹਰਨ ਬਰਨਾਲਾ (Barnala) ਵਿੱਚ ਦੇਖਣ ਨੂੰ ਮਿਲੀ। ਇਥੇ ਕੰਮ-ਕਾਰ ਦੀ ਮੰਦੀ ਦੇ ਚੱਲਦੇ ਗਰੀਬੀ ਅਤੇ ਕਰਜ਼ੇ ਤੋਂ ਦੁਖੀ ਭਾਰਤ ਭੂਸ਼ਣ ਅਤੇ ਉਸਦੇ ਜਵਾਨ ਪੁੱਤ ਨੇ ਜਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।

ਕਰਜ਼ੇ ਤੋਂ ਪਰੇਸ਼ਾਨ ਪਿਉ ਪੁੱਤ ਨੇ ਨਿਗਲਿਆ ਜ਼ਹਿਰ

author img

By

Published : Sep 24, 2021, 7:30 PM IST

ਬਰਨਾਲਾ: ਕੋਵਿਡ- 19 (Covid- 19) ਦੇ ਚੱਲਦੇ ਕੰਮ-ਕਾਰ ਠੱਪ ਹੋਣ ਨਾਲ ਬਹੁਤ ਸਾਰੇ ਲੋਕਾਂ ਦੀ ਮਾਲੀ ਹਾਲਤ ਉੱਤੇ ਕਾਫ਼ੀ ਪ੍ਰਭਾਵ ਪਿਆ ਹੈ। ਜਿਸਦੀ ਇੱਕ ਵੱਡੀ ਉਦਾਹਰਨ ਬਰਨਾਲਾ (Barnala) ਵਿੱਚ ਦੇਖਣ ਨੂੰ ਮਿਲੀ। ਇਥੇ ਕੰਮ-ਕਾਰ ਦੀ ਮੰਦੀ ਦੇ ਚੱਲਦੇ ਗਰੀਬੀ ਅਤੇ ਕਰਜ਼ੇ ਤੋਂ ਦੁਖੀ ਭਾਰਤ ਭੂਸ਼ਣ ਅਤੇ ਉਸਦੇ ਜਵਾਨ ਪੁੱਤ ਨੇ ਜਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ।

ਇਹ ਘਟਨਾ ਬੁੱਧਵਾਰ ਰਾਤ ਦੀ ਹੈ, ਜਦੋਂ ਭਾਰਤ ਭੂਸ਼ਣ ਨੇ ਨਿਰਾਸ਼ ਹੋ ਕੇ ਆਪਣੇ ਹੀ ਘਰ ਵਿੱਚ ਆਪਣੇ ਆਪ ਅਤੇ ਆਪਣੇ ਜਵਾਨ ਪੁੱਤ ਨੂੰ ਜਹਰੀਲੀ ਦਵਾਈ ਪਿਲਾਕੇ ਆਤਮ ਹੱਤਿਆ ਕਰ ਲਈ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਦੋਵਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ (Government Hospital, Barnala) ਵਿੱਚ ਦਾਖ਼ਲ ਕਰਾਇਆ ਗਿਆ। ਜਿੱਥੋਂ ਉਨ੍ਹਾਂ ਨੂੰ ਪਟਿਆਲਾ ਹਸਪਤਾਲ (Patiala Hospital) ਲਈ ਰੈਫਰ ਕੀਤਾ ਗਿਆ ਜਿਥੇ ਪਹਿਲਾਂ ਪੁੱਤ ਦੀ ਮੌਤ ਹੋ ਗਈ ਅਤੇ ਬਾਅਜ ਵਿੱਚ ਉਸਦੇ ਬਾਅਦ ਪਿਤਾ ਭਾਰਤ ਭੂਸ਼ਣ ਵੀ ਜ਼ਿੰਦਗੀ ਦੀ ਜੰਗ ਹਾਰ ਗਏ।

ਜਿਸਦੀ ਖ਼ਬਰ ਨੂੰ ਸੁਣ ਕੇ ਸ਼ਹਿਰ ਵਿੱਚ ਮਾਤਮ ਛਾਇਆ ਹੋਇਆ ਹੈ। ਉਥੇ ਹੀ ਭਾਰਤ ਭੂਸ਼ਣ ਦੇ ਪਰਿਵਾਰ ਵਿੱਚ ਉਸਦੀ ਧਰਮਪਤਨੀ ਅਤੇ ਉਨ੍ਹਾਂ ਦਾ ਮੰਦਬੁੱਧੀ ਪੁੱਤਰ ਰਹਿ ਗਿਆ ਹੈ। ਜਿੰਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਮ੍ਰਿਤਕ ਭਾਰਤ ਭੂਸ਼ਣ ਦੇ ਭਰਾ ਅਤੇ ਉਸਦੇ ਅਜੀਜ ਦੋਸਤ ਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਲਾਕਡਾਉਨ ਦੇ ਚੱਲਦੇ ਉਨ੍ਹਾਂ ਦਾ ਕੰਮ ਕਾਫ਼ੀ ਪ੍ਰਭਾਵਿਤ ਹੋ ਗਿਆ ਸੀ। ਗਰੀਬੀ ਅਤੇ ਕਰਜ਼ੇ ਦੀ ਵਜ੍ਹਾ ਨਾਲ ਘਰ ਦੇ ਹਾਲਾਤ ਵਿਗੜ ਚੁੱਕੇ ਸਨ। ਜਿਨ੍ਹਾਂ ਦੇ ਚਲਦੇ ਉਨ੍ਹਾਂ ਨੇ ਆਤਮਹੱਤਿਆ ਕਰ ਲਈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ।

ਇਸ ਸਾਰੇ ਮਾਮਲੇ ਉੱਤੇ ਪੁਲਿਸ ਅਫ਼ਸਰ ਦਲਵਿੰਦਰ ਸਿੰਘ (Police Officer Dalwinder Singh) ਨੇ ਦੱਸਿਆ ਕਿ ਇਨ੍ਹਾਂ ਦੇ ਪਰਵਾਰ ਦੇ ਦੱਸਣ ਦੇ ਮੁਤਾਬਿਕ ਲਾਕਡਾਉਨ (Lockdown) ਦੀ ਵਜ੍ਹਾ ਨਾਲ ਇਨ੍ਹਾਂ ਦਾ ਪਰਿਵਾਰ ਆਰਥਕ 'ਤੌਰ 'ਤੇ ਕਾਫ਼ੀ ਕਮਜੋਰ ਹੋ ਗਿਆ ਸੀ ਅਤੇ ਉਨ੍ਹਾਂ ਉਪਰ ਕਰਜ਼ੇ ਦੀ ਭਾਰ ਸੀ, ਜਿਸਦੀ ਵਜ੍ਹਾ ਨਾਲ ਉਨ੍ਹਾਂ ਨੇ ਆਤਮ ਹੱਤਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਵੇ ਪਿਓ ਪੁੱਤ ਨੇ ਆਪਣੇ ਘਰ ਵਿੱਚ ਹੀ ਕੋਈ ਜਹਿਰੀਲੀ ਚੀਜ ਖਾ ਕੇ ਆਤਮਹੱਤਿਆ ਕੀਤੀ ਹੈ। ਪੁਲਿਸ ਪ੍ਰਸ਼ਾਸਨ ਦੇ ਵੱਲੋਂ 174 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਭੇਡਾਂ ਦੀ ਵੰਡ ਨੂੰ ਲੈ ਕੇ ਭਰਾ ਨੇ ਕੀਤਾ ਭਰਾ ਦਾ ਕਤਲ

ETV Bharat Logo

Copyright © 2025 Ushodaya Enterprises Pvt. Ltd., All Rights Reserved.