ਬਰਨਾਲਾ/ਭਦੌੜ : ਨਗਰ ਕੌਂਸਲ ਭਦੌੜ City Council Bhador President Manish Garg ਦੇ ਪ੍ਰਧਾਨ ਮਨੀਸ਼ ਗਰਗ City Council Bhador President Manish Gar ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ’ਤੇ ਇਕ ਨਿਵੇਕਲੀ ਪਹਿਲ ਕਰਦਿਆਂ ਕੌਂਸਲਰਾਂ ਨਾਲ ਦਫਤਰ ਵਿੱਚ ਸਮਾਗਮ ਕਰਕੇ ਕੌਂਸਲ ਦੇ ਕੱਚੇ ਤੇ ਪੱਕੇ ਸਮੂਹ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਬਦਲੇ ਹੌਸਲਾ ਅਫਜਾਈ ਕਰਦਿਆਂ ਜਿੱਥੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ, ਉੱਥੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਮਿਠਾਈ ਨਾਲ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਉਪਰੰਤ ਪ੍ਰਧਾਨ ਮਨੀਸ਼ ਗਰਗ ਨੇ ਕਿਹਾ ਕਿ ਸਫਾਈ ਕਰਮਚਾਰੀ ਭਾਵੇ ਉਹ ਕੱਚਾ ਹੈ ਜਾਂ ਪੱਕਾ ਪਰ ਉਹ ਮਿਹਨਤ ਤੇ ਤਨਦੇਹੀ ਨਾਲ ਆਪਣੀ ਡਿਉਟੀ ਨਿਭਾਉਂਦਾ ਹੈ ਤਾਂ ਉਸ ਨੂੰ ਬਣਦਾ ਮਾਣ ਸਨਮਾਣ ਦੇਣਾ ਵੀ ਸਾਡਾ ਫਰਜ ਬਣਦਾ ਹੈ ਤਾਂ ਕਿ ਉਹ ਆਪਣੀ ਡਿਉਟੀ ਨੂੰ ਹੋਰ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਏ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਕੌਂਸਲ ਦਾ ਇਕ ਅਹਿਮ ਅੰਗ ਹਨ, ਕਿਉਂਕਿ ਸਫਾਈ ਕਰਮਚਾਰੀਆਂ ਦੀ ਬਦੌਲਤ ਹੀ ਸ਼ਹਿਰ ਸਾਫ ਸੁਥਰਾ ਅਤੇ ਬਿਮਾਰੀਆਂ ਰਹਿਤ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸਭ ਨਾਲ ਰਲ ਮਿਲ ਕੇ ਮਨਾ ਕੇ ਜੋ ਖੁਸ਼ੀ ਮਨ ਨੂੰ ਮਿਲਦੀ ਹੈ, ਉਹ ਇਕੱਲੇਪਨ ਨਾਲ ਨਹੀਂ ਮਿਲਦੀ। ਅਖੀਰ ਵਿੱਚ ਸਮੂਹ ਸਫਾਈ ਸੇਵਕਾਂ ਨੇ ਕਿਹਾ ਕਿ ਉਹ ਆਪਣੀ ਡਿਉਟੀ ਹਮੇਸ਼ਾ ਹੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਹਨ, ਪਰ ਜੋ ਮਾਣ ਸਨਮਾਣ ਅੱਜ ਮਿਿਲਆ ਹੈ, ਉਹ ਪਹਿਲਾ ਕਦੇ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਮਿਲੇ ਮਾਣ ਸਨਮਾਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਆਪਣੀ ਡਿਊਟੀ ਹੋਰ ਸਖ਼ਤ ਮਿਹਨਤ ਨਾਲ ਨਿਭਾਉਣਗੇ।
ਇਸ ਮੌਕੇ ਨਗਰ ਕੌਂਸਲ ਭਦੌੜ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਮੀਤ ਪ੍ਰਧਾਨ ਅਸ਼ੋਕ ਪਹਿਲਵਾਨ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਨਾਹਰ ਸਿੰਘ, ਕੌਂਸਲਰ ਵਕੀਲ ਸਿੰਘ, ਕੌਂਸਲਰ ਸੁਖਚਰਨ ਸਿੰਘ ਪੰਮਾ, ਕੌਂਸਲਰ ਬਲਵੀਰ ਸਿੰਘ ਠੰਡੂ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਮਨਦੀਪ ਕੌਰ ਧੰਮੀ, ਕੌਂਸਲਰ ਲਾਭ ਸਿੰਘ, ਠੇਕੇਦਾਰ ਭੂਸ਼ਣ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜੋ:- ਪੁਲਿਸ ਨੇ ਕਿੰਨਰ ਸਮਾਜ ਨਾਲ਼ ਕੀਤੀਆਂ ਖੁਸ਼ੀਆਂ ਸਾਂਝੀਆਂ