ETV Bharat / state

ਪਿੰਡ-ਪਿੰਡ ਪਹੁੰਚਿਆ ਕੈਪਟਨ-ਸਿੱਧੂ ਦਾ ਕਲੇਸ਼ ! - ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Capt. Amarinder Singh) ਪੱਖੀ ‘ਕੈਪਟਨ ਇੱਕ ਹੀ ਹੁੰਦਾ’ ਬੈਨਰ ਮੁਹਿੰਮ ਨੇ ਬਰਨਾਲਾ ਜ਼ਿਲੇ ਵਿੱਚ ਵੀ ਦਸਤਕ ਦੇ ਦਿੱਤੀ ਹੈ, ਮਹਿਲ ਕਲਾਂ ਹਲਕੇ ਦੇ ਕਾਂਗਰਸੀ ਆਗੂ ਨੇ ਵੱਖ ਵੱਖ ਥਾਵਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੇ ਬੈਨਰ ਲਗਾਏ(banner hoisted) ਹਨ।

‘ਕੈਪਟਨ ਇੱਕ ਹੀ ਹੁੰਦਾ’ ਬੈਨਰ ਮੁਹਿੰਮ ਦੀ ਬਰਨਾਲਾ ਚ ਦਸਤਕ

author img

By

Published : Jun 10, 2021, 10:15 PM IST

ਬਰਨਾਲਾ:ਪੰਜਾਬ ਕਾਂਗਰਸ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ(captain amarinder singh) ਸਿੰਘ ਅਤੇ ਨਵਜੋਤ ਸਿੰਘ ਸਿੱਧੂ(navjot singh sidhu) ਦਰਮਿਆਨ ਪਏ ਕਾਟੋ ਕਲੇਸ਼ ਦਾ ਅਸਰ ਪਿੰਡਾਂ ਤੱਕ ਪਹੁੰਚ ਗਿਆ ਹੈ। ਕੈਪਟਨ ਹਮਾਇਤੀਆਂ ਵਲੋਂ ਜਿੱਥੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਵਿੱਚ ‘ਕੈਪਟਨ ਇੱਕ ਹੀ ਹੁੰਦਾ’ ਨਾਮ ਦੇ ਬੈਨਰ ਲਗਾਏ ਜਾ ਰਹੇ ਹਨ। ਉਹ ਮੁਹਿੰਮ ਹੁਣ ਬਰਨਾਲਾ ਜ਼ਿਲ੍ਹੇ ਵਿੱਚ ਦਸਤਕ ਦੇ ਚੁੱਕੀ ਹੈ। ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡਾਂ ਵਿੱਚ ਇੱਕ ਕਾਂਗਰਸੀ ਆਗੂ ਵਲੋਂ ਇਸ ਲੋਗੋ ਤਹਿਤ ਪਿੰਡਾਂ ਦੀਆਂ ਜਨਤਕ ਥਾਵਾਂ ’ਤੇ ਬੈਨਰ ਲਗਾਏ ਗਏ ਹਨ।

‘ਕੈਪਟਨ ਇੱਕ ਹੀ ਹੁੰਦਾ’ ਬੈਨਰ ਮੁਹਿੰਮ ਦੀ ਬਰਨਾਲਾ ਚ ਦਸਤਕ
‘ਕੈਪਟਨ ਇੱਕ ਹੀ ਹੁੰਦਾ’ ਬੈਨਰ ਮੁਹਿੰਮ ਦੀ ਬਰਨਾਲਾ ਚ ਦਸਤਕ
ਮਹਿਲ ਹਲਕੇ ਤੋਂ ਕਾਂਗਰਸ ਪਾਰਟੀ ਲਈ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਯੂਥ ਕਾਂਗਰਸੀ ਆਗੂ ਗੁਰਦੀਪ ਸਿੰਘ ਦੀਵਾਨਾ ਵਲੋਂ ਇਹ ਬੈਨਰ ਲਗਾਏ ਗਏ ਹਨ। ਜਿਸ ਵਿੱਚ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਓਐਸਡੀ ਅੰਕਿਤ ਬਾਂਸਲ ਤੇ ਨਾਲ ਆਪਣੀ ਤਸਵੀਰ ਲਗਾਈ ਹੈ।ਇਸ ਸਬੰਧੀ ਕਾਂਗਰਸੀ ਆਗੂ ਨੇ ਕਿਹਾ ਕਿ ਉਸਨੇ ਹਲਕਾ ਮਹਿਲ ਕਲਾਂ ਵਿੱਚ ਅਜਿਹੇ ਸੱਤ ਬੈਨਰ ਪਿੰਡ ਚੀਮਾ, ਟੱਲੇਵਾਲ, ਛੀਨੀਵਾਲ ਕਲਾਂ, ਸ਼ੇਰਪੁਰ ਅਤੇ ਮਹਿਲ ਕਲਾਂ ਵਿਖੇ ਲਗਾਏ ਹਨ। ਇਸਦਾ ਕਾਰਨ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਆਪਣਾ ਕੈਪਟਨ ਮੰਨਦੇ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਹੀ ਪਾਰਟੀ ਪੰਜਾਬ ’ਚ ਚੱਲ ਰਹੀ ਹੈ ਅਤੇ ਚੱਲਦੀ ਰਹੇਗੀ। ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਕਾਂਗਰਸੀ ਵਰਕਰਾਂ ਦਾ ਕੋਈ ਹੋਰ ਵਿਅਕਤੀ ਕੈਪਟਨ ਨਹੀਂ ਹੋ ਸਕਦਾ। ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਵੀ ਵਧਾਈ ਜਾਵੇਗੀ।

ਇਹ ਵੀ ਪੜ੍ਹੋ:Punjab Congress controversy: ਖੜਗੇ ਕਮੇਟੀ ਨੇ ਸੌਂਪੀ ਰਿਪੋਰਟ, ਹਾਈਕਮਾਨ ਤੈਅ ਕਰੇਗਾ 'ਪੰਜਾਬ ਦਾ ਕੈਪਟਨ' ਕੌਣ ?

ETV Bharat Logo

Copyright © 2024 Ushodaya Enterprises Pvt. Ltd., All Rights Reserved.