ਬਰਨਾਲਾ: ਸੰਘਣੀ ਧੁੰਦ ਸੜਕ ਹਾਦਸਿਆਂ ਨੂੰ ਸੱਦਾ ਹੈ ਤੇ ਨਵੇਂ ਵਰ੍ਹੇ ਦੇ ਪਹਿਲੇ ਦਿਨ ਬਰਨਾਲਾ- ਫ਼ਰਦਿਕੋਟ ਮੁੱਖ ਰੱਸਤੇ 'ਤੇ ਪਿੰਡ ਚੀਮਾ ਦੇ ਨੇੜੇ ਖੜ੍ਹੇ ਟਰੱਕ 'ਚ ਬਸ ਟਕਰਾਉਣ ਨਲਾ ਸੜਕ ਹਾਦਸਾ ਵਾਪਰ ਗਿਆ। ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ, ਬਦ ਫ਼ਰੀਦਕੋਟ ਤੋਂ ਬਰਨਾਲਾ ਜਾ ਰਹੀ ਸੀ ਤੇ ਪਿੰਡ ਚੀਮਾ ਨੇੜੇ ਚਾਵਲਾਂ ਦਾ ਟਰੱਕ ਖੜ੍ਹਾ ਸੀ। ਸੰਘਣੀ ਧੁੰਦ ਹੋਣ ਦੇ ਕਰਕੇ ਬਸ ਸਿੱਧੀ ਟਰੱਕ ਦੇ ਪਿਛਲੇ ਪਾਸੇ ਟੱਕਰਾ ਗਈ, ਜਿਸ ਨਾਲ ਬਸ ਦੇ ਮੁਹਰਲੇ ਹਿੱਸਾ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਪੁੁਲਿਸ ਨੇ ਦਿੱਤੀ ਜਾਣਕਾਰੀ
ਸਥਾਨਕ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸਾ ਟਰੱਕ ਚਾਲਕ ਦੀ ਅਣਗਹਿਲੀ ਨਾਲ ਵਾਪਰਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ 'ਚ ਮਾਲੀ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।