ETV Bharat / state

ਸ਼ਹੀਦਾਂ ਨੂੰ ਭੁੱਲੀ ਸਰਕਾਰ, ਸ਼ਹੀਦਾਂ ਦੇ ਨਾਂਅ 'ਤੇ ਬਣੀਆਂ ਇਮਾਰਤਾਂ ਦੀ ਹਾਲਤ ਹੋ ਰਹੀ ਖਸਤਾ - ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ ਮਨਿੰਦਰ ਕੌਰ

ਪਿੰਡ ਬੀਹਲਾ ਖ਼ੁਰਦ 'ਚ ਸ਼ਹੀਦ ਲਾਂਸ ਨਾਇਕ ਕੁਲਦੀਪ ਸਿੰਘ ਦੀ ਯਾਦ 'ਚ ਬਣੇ ਸਕੂਲ ਨੇ ਖੰਡਰ ਦਾ ਰੂਪ ਧਾਰ ਲਿਆ ਹੈ। ਸਿੱਖਿਆ ਵਿਭਾਗ ਵੱਲੋਂ ਕਰੀਬ ਚਾਰ ਸਾਲ ਪਹਿਲਾਂ ਇਹ ਸਕੂਲ ਬੰਦ ਕੀਤਾ ਗਿਆ ਸੀ। ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਸ਼ਹੀਦ ਦਾ ਨਿਰਾਦਰ ਦੱਸਿਆ ਹੈ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਸ਼ਹੀਦ ਦੇ ਨਾਂਅ 'ਤੇ ਬਣੇ ਸਕੂਲ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਫ਼ੋਟੋ
ਫ਼ੋਟੋ
author img

By

Published : Aug 30, 2020, 2:22 PM IST

ਬਰਨਾਲਾ: ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ ਜਿਸ ਕਰਕੇ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਦੇਸ਼ ਵਾਸੀ ਹਮੇਸ਼ਾ ਯਾਦ ਰੱਖਦੇ ਹਨ। ਪਰ ਸਰਕਾਰਾਂ ਸ਼ਹੀਦਾਂ ਦੇ ਨਾਅ 'ਤੇ ਸਿਰਫ਼ ਰਾਜਨੀਤੀ ਹੀ ਕਰਦੀਆਂ ਆ ਰਹੀਆਂ ਹਨ। ਕਿਸੇ ਵੀ ਜਵਾਨ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਵੱਲੋਂ ਉਸ ਦੇ ਨਾਂਅ 'ਤੇ ਮਾਰਗ, ਹਾਈਵੇਅ, ਬਰਿੱਜ, ਸਕੂਲ ਆਦਿ ਦੇ ਨਾਂਅ ਰੱਖ ਦਿੱਤੇ ਜਾਂਦੇ ਹਨ। ਪਰ ਬਾਅਦ ਵਿੱਚ ਇਨ੍ਹਾਂ ਸ਼ਹੀਦਾਂ ਦੇ ਨਾਂਅ 'ਤੇ ਰੱਖੀਆਂ ਗਈਆਂ ਇਮਾਰਤਾਂ ਨੂੰ ਭੁਲਾ ਦਿੱਤਾ ਜਾਂਦਾ ਹੈ।

ਅਜਿਹਾ ਹੀ ਇੱਕ ਮਾਮਲਾ ਬਰਨਾਲਾ ਦੇ ਪਿੰਡ ਬੀਹਲਾ ਖ਼ੁਰਦ ਦਾ ਹੈ। ਜਿੱਥੇ 15 ਸਾਲ ਪਹਿਲਾਂ ਦੇਸ਼ ਲਈ ਸ਼ਹੀਦ ਹੋਏ ਫ਼ੌਜੀ ਜਵਾਨ ਦਾ ਅਪਮਾਨ ਕੀਤਾ ਜਾ ਰਿਹਾ ਹੈ। 2005 ਵਿੱਚ ਪਿੰਡ ਬੀਹਲਾ ਖੁਰਦ ਦਾ ਕੁਲਦੀਪ ਸਿੰਘ ਜੰਮੂ ਕਸ਼ਮੀਰ ਦੇ ਬਾਰਾਮੂਲਾ ਇਲਾਕੇ ਵਿੱਚ ਅੱਤਵਾਦੀਆਂ ਨਾਲ ਮੁੱਠਭੇੜ ਵਿੱਚ ਸ਼ਹੀਦ ਹੋ ਗਿਆ ਸੀ। ਇਸ ਤੋਂ ਬਾਅਦ ਕੁਲਦੀਪ ਦੇ ਸ਼ਰਧਾਂਜਲੀ ਸਮਾਗਮ ਮੌਕੇ ਸਮੇਂ ਦੀ ਸਰਕਾਰ ਨੇ ਉਸਦੇ ਨਾਂਅ 'ਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਂਅ ਰੱਖ ਦਿੱਤਾ।

ਵੇਖੋ ਵੀਡੀਓ

ਪਰ ਕਰੀਬ ਚਾਰ ਸਾਲ ਪਹਿਲਾਂ ਇਸ ਸਕੂਲ ਨੂੰ ਸਿੱਖਿਆ ਵਿਭਾਗ ਵੱਲੋਂ ਬੰਦ ਕਰ ਦਿੱਤਾ ਗਿਆ। ਇਸ ਕਾਰਨ ਹੁਣ ਇਸ ਸਕੂਲ ਦੀ ਇਮਾਰਤ ਨੇ ਖੰਡਰ ਦਾ ਰੂਪ ਧਾਰ ਲਿਆ ਹੈ। ਲਾਸ ਨਾਇਕ ਸ਼ਹੀਦ ਕੁਲਦੀਪ ਸਿੰਘ ਸੈਨਾ ਮੈਡਲ ਦੇ ਨਾਂਅ ਦਾ ਮੁੱਖ ਗੇਟ 'ਤੇ ਲੱਗਿਆ ਬੋਰਡ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਮੂੰਹ ਚਿੜ੍ਹਾ ਰਿਹਾ ਹੈ। ਪਿੰਡ ਵਾਸੀ ਅਤੇ ਪਰਿਵਾਰ ਇਸ ਨੂੰ ਸ਼ਹੀਦ ਦਾ ਨਿਰਾਦਰ ਕਰਨ ਦੇ ਬਰਾਬਰ ਸਮਝ ਰਹੇ ਹਨ।

ਸ਼ਹੀਦ ਕੁਲਦੀਪ ਸਿੰਘ ਦੇ ਪਿਤਾ ਗਿਆਨ ਸਿੰਘ, ਚਾਚਾ ਰਣਜੀਤ ਸਿੰਘ ਅਤੇ ਪਤਨੀ ਲਵਜੀਤ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 2005 ਵਿੱਚ ਉਨ੍ਹਾਂ ਦਾ ਬੇਟਾ ਕੁਲਦੀਪ ਸਿੰਘ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਮੁਠਭੇੜ 'ਚ ਸ਼ਹੀਦ ਹੋ ਗਿਆ ਸੀ। ਕੁਲਦੀਪ ਦੇ ਸ਼ਰਧਾਂਜਲੀ ਸਮਾਗਮ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਲੋਕ ਪਹੁੰਚੇ ਸਨ, ਜਿਨ੍ਹਾਂ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਂਅ ਕੁਲਦੀਪ ਸਿੰਘ ਦੇ ਨਾਂਅ 'ਤੇ ਰੱਖ ਦਿੱਤਾ ਸੀ। ਪਰ ਚਾਰ ਸਾਲ ਪਹਿਲਾਂ ਇਸ ਸਕੂਲ ਨੂੰ ਸਿੱਖਿਆ ਵਿਭਾਗ ਨੇ ਬੰਦ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਸਕੂਲ ਬੰਦ ਕਰਨ ਨਾਲ ਕੁਲਦੀਪ ਦੀ ਸ਼ਹੀਦੀ ਦਾ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸਕੂਲ ਮੁੜ ਖੋਲ੍ਹਿਆ ਜਾਂਦਾ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਕਿ ਪਿੰਡ ਦੇ ਕੁਲਦੀਪ ਸਿੰਘ ਨੇ ਦੇਸ਼ ਲਈ ਸ਼ਹੀਦੀ ਪਾਈ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੁਲਦੀਪ ਦੇ ਨਾਂਅ 'ਤੇ ਚੱਲ ਰਹੇ ਸਕੂਲ ਨੂੰ ਮੁੜ ਖੋਲ੍ਹਿਆ ਜਾਵੇ ਜਾਂ ਇਲਾਕੇ ਦੇ ਕਿਸੇ ਹੋਰ ਸਕੂਲ ਦਾ ਨਾਂ ਕੁਲਦੀਪ ਸਿੰਘ ਦੇ ਨਾਂਅ 'ਤੇ ਰੱਖਿਆ ਜਾਵੇ ਤਾਂ ਕਿ ਉਸ ਦੇ ਮਾਣ ਅਤੇ ਸਨਮਾਨ ਨੂੰ ਬਹਾਲ ਰੱਖਿਆ ਜਾ ਸਕੇ।

ਇਸ ਮੌਕੇ ਪਿੰਡ ਦੇ ਮੋਹਤਬਰ ਪ੍ਰੀਤਮ ਸਿੰਘ ਨੇ ਕਿਹਾ ਕਿ ਸ਼ਹੀਦ ਕੁਲਦੀਪ ਸਿੰਘ ਨੇ ਉਨ੍ਹਾਂ ਦੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਸੀ। ਜਿਸ ਕਾਰਨ ਸਰਕਾਰ ਵੱਲੋਂ ਉਸ ਦੇ ਨਾਂਅ 'ਤੇ ਸਰਕਾਰੀ ਸਕੂਲ ਦਾ ਨਾਂਅ ਰੱਖ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਿਰਫ਼ ਇੱਕ ਹੀ ਸਕੂਲ ਸੀ, ਜਿਸ ਵਿੱਚ ਪਿੰਡ ਦੇ ਬੱਚੇ ਪੜ੍ਹਦੇ ਸਨ। ਪਰ ਹੁਣ ਇਹ ਸਕੂਲ ਬੰਦ ਕਰਨ ਨਾਲ ਪਿੰਡ ਦੇ ਬੱਚਿਆਂ ਨੂੰ ਬਾਹਰ ਦੇ ਪਿੰਡਾਂ ਵਿੱਚ ਪੜ੍ਹਨ ਲਈ ਭੇਜਣਾ ਪੈਂਦਾ ਹੈ। ਪਿੰਡ ਦੇ ਇਸ ਪ੍ਰਾਇਮਰੀ ਸਕੂਲ ਦੀ ਇਮਾਰਤ ਬਹੁਤ ਹੀ ਖਸਤਾ ਹੋ ਚੁੱਕੀ ਹੈ। ਸਕੂਲ ਵਿਚ ਵੱਡਾ-ਵੱਡਾ ਘਾਹ ਖੜ੍ਹਾ ਹੋ ਗਿਆ ਹੈ। ਸਰਕਾਰ ਵੱਲੋਂ ਇਸ ਸਕੂਲ ਨੂੰ ਬੰਦ ਕਰ ਜਿੱਥੇ ਪਿੰਡ ਦੇ ਬੱਚਿਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਇਆ ਗਿਆ ਹੈ, ਉੱਥੇ ਸ਼ਹੀਦ ਦੀ ਕੁਰਬਾਨੀ ਦਾ ਵੀ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਨੂੰ ਇਹ ਸਕੂਲ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ (ਪ੍ਰਾਇਮਰੀ) ਮਨਿੰਦਰ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਬੀਹਲਾ ਖ਼ੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਦੀ ਘੱਟ ਗਿਣਤੀ ਹੋਣ ਕਾਰਨ ਇਸ ਸਕੂਲ ਨੂੰ ਬੰਦ ਕਰਨਾ ਪਿਆ ਸੀ। ਕਿਉਂਕਿ ਕਿਸੇ ਵੀ ਸਕੂਲ ਨੂੰ ਚਾਲੂ ਰੱਖਣ ਲਈ ਘੱਟੋ ਘੱਟ ਬੱਚਿਆਂ ਦੀ ਗਿਣਤੀ 25 ਦੇ ਕਰੀਬ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਾਸੀ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧਾ ਲੈਂਦੇ ਹਨ ਤਾਂ ਇਸ ਸਕੂਲ ਨੂੰ ਖੋਲ੍ਹਣ ਬਾਰੇ ਸੋਚਿਆ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਸ਼ਹੀਦਾਂ ਦੇ ਨਾਂਅ 'ਤੇ ਸਰਕਾਰਾਂ ਹਰ ਵਾਰ ਰਾਜਨੀਤੀਆਂ ਕਰਦੀਆਂ ਨਜ਼ਰ ਆਉਂਦੀਆਂ ਹਨ। ਫਿਰ ਭਾਵੇਂ ਉਹ ਚੀਨ ਭਾਰਤ ਦੀ ਮੁਠਭੇੜ ਹੋਵੇ, ਕਾਗਰਗਿਲ ਯੁੱਧ ਹੋਵੇ ਜਾਂ ਫੇਰ ਕੋਈ ਵੀ ਹੋਰ ਯੁੱਧ ਸਰਕਾਰਾਂ ਸ਼ਹੀਦਾਂ ਦੇ ਨਾਂਅ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਵਾਅਦੇ ਅਤੇ ਦਾਅਵੇ ਤਾਂ ਵੱਡੇ-ਵੱਡੇ ਕਰਦੀਆਂ ਹਨ ਪਰ ਬਾਅਦ 'ਚ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਫਿੱਕੀਆਂ ਪੈ ਜਾਂਦੀਆਂ ਹਨ। ਲੋੜ ਹੈ ਸਰਕਾਰਾਂ ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੇ ਮੁੱਲ ਨੂੰ ਸਮਝੇ ਅਤ ਉਨ੍ਹਾਂ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਸ਼ਹੀਦ ਦਾ ਦਰਜਾ ਦੇਵੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.