ਬਰਨਾਲਾ: ਬਰਨਾਲਾ ਸ਼ਹਿਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਸ਼ਹਿਰ ਦੇ ਬਿਲਕੁਲ ਵਿਚਕਾਰ ਕੱਚਾ ਕਾਲਜ ਰੋਡ ’ਤੇ ਦੋ ਨੌਜਵਾਨ ਧਿਰਾਂ ਵਿੱਚ ਲੜਾਈ ਹੋ ਗਈ। ਦੋਵੇਂ ਧਿਰਾਂ ਦਰਮਿਆਨ ਰੋੜੇ ਅਤੇ ਤਲਵਾਰਾਂ ਚੱਲਣ ਕਾਰਨ ਦੁਕਾਨਦਾਰਾਂ ਨੇ ਸਹਿਮ ਕੇ ਦੁਕਾਨਾਂ ਨੇ ਸਟਰ ਤੱਕ ਬੰਦ ਕਰ ਦਿੱਤੇ।
ਜਾਣਕਾਰੀ ਅਨੁਸਾਰ ਸ਼ਹਿਰ ਦੇ ਕੱਚਾ ਕਾਲਜ ਰੋਡ ’ਤੇ ਇੱਕ ਰੈਸਟੋਰੈਂਟ ਵਿੱਚ ਕੁੱਝ ਖਾਣ ਪੀਣ ਆਏ ਦੋ ਨੌਜਵਾਨਾਂ ਦੇ ਗਰੁੱਪਾਂ ਵਿੱਚ ਤਕਰਾਰ ਹੋ ਗਈ। ਜਿਸ ਤੋਂ ਬਾਅਦ ਇਹ ਤਕਰਾਰ ਵੱਡੀ ਲੜਾਈ ਦਾ ਰੂਪ ਧਾਰਨ ਕਰ ਗਈ। ਦੋਵੇਂ ਧਿਰਾਂ ਦਰਮਿਆਨ ਕਰੀਰ 10 ਮਿੰਟਾਂ ਤੱਕ ਰੋੜੇ ਚੱਲੇ। ਪ੍ਰਤੱਖਦਰਸ਼ੀ ਦੁਕਾਨਦਾਰਾਂ ਅਨੁਸਾਰ ਦੋਵੇਂ ਧਿਰਾਂ ਵਿੱਚੋਂ ਇੱਕ ਧਿਰ ਕੋਲ ਤਲਵਾਰਾਂ ਵੀ ਸਨ। ਇਹਨਾਂ ਤਲਵਾਰਾਂ ਨਾਲ ਦੂਜੀ ਧਿਰ ਦੇ ਇੱਕ ਦੋ ਜਣੇ ਜ਼ਖ਼ਮੀ ਵੀ ਕੀਤੇ ਗਏ ਹਨ।
ਦੋਵੇਂ ਧਿਰਾਂ ’ਚ ਰੋੜੇ ਚੱਲਣ ਤੋਂ ਸਹਿਮੇ ਦੁਕਾਨਦਾਰਾਂ ਨੇ ਆਪਣੇ ਦੁਕਾਨਾਂ ਦੇ ਨੁਕਸਾਨ ਬਚਾਉਣ ਲਈ ਦੁਕਾਨਾਂ ਦੇ ਸ਼ਟਰ ਤੱਕ ਹੇਠਾਂ ਸੁੱਟ ਦਿੱਤੇ। ਮੌਕੇ ਤੋਂ ਦੁਕਾਨਦਾਰਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੀ.ਸੀ.ਆਰ ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੜਾਈ ਵਾਲੇ ਗਰੁੱਪ ਭੱਜ ਗਏ। ਇਹ ਲੜਾਈ ਦੀ ਸਾਰੀ ਘਟਨਾ ਕੁੱਝ ਸੀ.ਸੀ.ਟੀ.ਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ।
ਡੀ.ਐਸ.ਪੀ ਵਿਸ਼ਵਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਡੀ.ਐਸ.ਪੀ ਮਾਨ ਨੇ ਕਿਹਾ, ਕਿ ਇਸ ਲੜਾਈ ਸਬੰਧੀ ਦੁਕਾਨਾਂ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫ਼ੁਟੇਜ ਦੀ ਮੱਦਦ ਨਾਲ ਲੜਾਈ ਕਰਨ ਵਾਲਿਆਂ ਨੂੰ ਲੱਭਿਆ ਜਾਂ ਰਿਹਾ ਹੈ। ਸਹਿਰ ਦਾ ਮਾਹੌਲ ਖ਼ਰਾਬ ਕਰਨ ਵਾਲੇ ਇਹਨਾਂ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾਂ ਰਹੀ ਹੈ।
ਇਹ ਵੀ ਪੜ੍ਹੋ:- LIVE UPDATE : ਮੀਟਿੰਗਾਂ ਦੇ ਦਾਅ-ਪੇਚ 'ਚ ਉਲਝੀ ਕਾਂਗਰਸ