ETV Bharat / state

ਬੀਕੇਯੂ ਉਗਰਾਹਾਂ ਨੇ ਮੋਰਚਾ ਕੀਤਾ ਫ਼ਤਿਹ - ਆਧਾਰ ਕਾਰਡ ਦਿਖਾ

ਬਰਨਾਲਾ ਤੋਂ ਮੋਗਾ/ਫ਼ਰੀਦਕੋਟ ਹਾਈਵੇ ’ਤੇ ਪਿੰਡ ਚੀਮਾ ਨੇੜੇ ਲੱਗੇ ਟੋਲ ਪਲਾਜ਼ੇ (Toll plazas) ਉਪਰ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਵੱਲੋਂ ਮੋਰਚਾ ਲਗਾਇਆ ਗਿਆ ਸੀ। ਅੱਜ ਟੋਲ ਕੰਪਨੀ ਵਲੋਂ ਜੱਥੇਬੰਦੀ ਦੀਆਂ ਮੰਗਾਂ ਮੰਨੇ ਜਾਣ ਕਾਰਨ ਮੋਰਚੇ ਦੀ ਜਿੱਤ ਹੋਈ।

ਬੀਕੇਯੂ ਉਗਰਾਹਾਂ ਨੇ ਮੋਰਚਾ ਕੀਤਾ ਫ਼ਤਿਹ
ਬੀਕੇਯੂ ਉਗਰਾਹਾਂ ਨੇ ਮੋਰਚਾ ਕੀਤਾ ਫ਼ਤਿਹ
author img

By

Published : Dec 31, 2021, 8:15 PM IST

ਬਰਨਾਲਾ: ਬਰਨਾਲਾ ਤੋਂ ਮੋਗਾ/ਫ਼ਰੀਦਕੋਟ ਹਾਈਵੇ ’ਤੇ ਪਿੰਡ ਚੀਮਾ ਨੇੜੇ ਲੱਗੇ ਟੋਲ ਪਲਾਜ਼ੇ ਉਪਰ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੋਰਚਾ ਲਗਾਇਆ ਗਿਆ ਸੀ। ਅੱਜ ਟੋਲ ਕੰਪਨੀ (Toll company) ਵਲੋਂ ਜੱਥੇਬੰਦੀ ਦੀਆਂ ਮੰਗਾਂ ਮੰਨੇ ਜਾਣ ਕਾਰਨ ਮੋਰਚੇ ਦੀ ਜਿੱਤ ਹੋਈ। ਟੋਲ ਕੰਪਨੀ ਅਤੇੇ ਕਿਸਾਨ ਜੱਥੇਬੰਦੀ ਦਰਮਿਆਨ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਇਸ ਮੋਰਚੇ ਨੂੰ ਖ਼ਤਮ ਕਰ ਦਿੱਤਾ ਗਿਆ।

ਕਿਸਾਨ ਜੱਥੇਬੰਦੀ ਦੇ ਜਿਲਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨੈਲ ਸਿੰਘ ਬਦਰਾ, ਸੁਖਦੇਵ ਭੋਤਨਾ, ਮੱਖਣ ਭਦੌੜ, ਗੁਰਨਾਮ ਫ਼ੌਜੀ ਅਤੇ ਦਰਸ਼ਨ ਚੀਮਾ ਨੇ ਦੱਸਿਆ ਕਿ ਟੋਲ ਕੰਪਨੀ ਵਲੋਂ ਇਹ ਟੋਲ ਗਲਤ ਜਗਾ ’ਤੇ ਲਗਾਇਆ ਸੀ। ਜਿਸ ਕਰਕੇ ਬਰਨਾਲਾ ਜਿਲੇ ਦੇ ਲੋਕਾਂ ਦੀ ਲੁੱਟ ਕੀਤੀ ਜਾਣ ਲੱਗੀ ਸੀ। ਜਿਸ ਕਰਕੇ ਉਹਨਾਂ ਨੇ ਬਰਨਾਲਾ ਤੋਂ ਮੋਗਾ ਅਤੇ ਫ਼ਰੀਦਕੋਟ ਨੂੰ ਜਾਣ ਵਾਲੇ ਦੋਵੇਂ ਮਾਰਗਾਂ ਦੇ ਪਿੰਡਾਂ ਵਾਲਿਆਂ ਨੂੰ ਟੋਲ ਫ਼ੀਸ ਤੋਂ ਛੋਟ (Exemption from toll fees) ਦੀ ਮੰਗ ਕੀਤੀ ਸੀ। ਕਰੀਬ ਦਸ ਦਿਨਾਂ ਦੇ ਮੋਰਚੇ ਤੋਂ ਬਾਅਦ ਟੋਲ ਕੰਪਨੀ ਨੇ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ।

ਟੋਲ ਕੰਪਨੀ ਨਾਲ ਹੋਏ ਲਿਖਤੀ ਸਮਝੌਤੇ ਅਨੁਸਾਰ ਮੋਗਾ ਹਾਈਵੇ ’ਤੇ ਬਰਨਾਲਾ ਦੇ ਆਖ਼ਰੀ ਪਿੰਡ ਰਾਮਗੜ੍ਹ ਅਤੇ ਫ਼ਰੀਦਕੋਟ ਸੜਕ ‘ਤੇ ਜਿਲੇ ਦੇ ਆਖ਼ਰੀ ਪਿੰਡ ਜੰਗੀਆਣਾ ਤੱਕ ਦੇ ਲੋਕਾਂ ਨੂੰ ਟੋਲ ਤੋਂ ਛੋਟ ਰਹੇਗੀ। ਟੋਲ ਵੱਲ ਪੈਂਦੇ ਜ਼ਿਲੇ ਦੇ ਕੁੱਲ 30 ਪਿੰਡਾਂ ਨੂੰ ਟੋਲ ਤੋਂ ਛੋਟ ਰਹੇਗੀ ਅਤੇ ਲੋਕ ਆਧਾਰ ਕਾਰਡ ਦਿਖਾ ਕੇ ਬਿਨਾਂ ਟੋਲ ਪਰਚੀ ਤੋਂ ਲੰਘ ਸਕਣਗੇ।

ਆਗੂਆਂ ਨੇ ਦੱਸਿਆ ਕਿ ਟੌਲ ਤੋਂ ਲੰਘਣ ਲਈ ਫ਼ਾਸਟਟੈਗ ਜ਼ਰੂਰੀ ਨਹੀਂ ਹੋਵੇਗਾ। ਜਿਸ ਗੱਡੀ ਦੇ ਫ਼ਾਸਟਟੈਗ ਨਹੀਂ ਲੱਗਿਆ ਹੋਵੇਗਾ, ਉਸਤੋਂ ਇੱਕ ਪਾਸੇ ਦੀ ਟੌਲ ਪਰਚੀ ਦੇ ਪੈਸੇ ਹੀ ਲਏ ਜਾਣਗੇ। ਬੀਕੇਯੂ ਉਗਰਾਹਾਂ ਨੇ ਇਹਨਾਂ ਮੰਗਾਂ ਨੂੰ ਮੰਨੇ ਜਾਣ ਤੋਂ ਬਾਅਦ ਨਾਅਰਿਆਂ ਦੀ ਗੂੰਜ ’ਚ ਆਪਣਾ ਮੋਰਚਾ ਸਮਾਪਤ ਕਰ ਦਿੱਤਾ।

ਇਹ ਵੀ ਪੜੋ: ਸਿਹਤ ਵਰਕਰਾਂ ਵੱਲੋਂ ਟੋਲ ਪਲਾਜ਼ੇ 'ਤੇ ਧਰਨਾ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.