ਬਰਨਾਲਾ: ਰੇਲਵੇ ਸਟੇਸ਼ਨ ਤੋਂ ਚੱਲਣ ਸਮੇਂ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਭਾਜਪਾ ਦੇ ਪਾਰਲੀਮੈਂਟ ਮੈਂਬਰ ਅਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੂੰ ਬਚਾਉਣ ਲਈ ਮੋਦੀ ਸਰਕਾਰ ਵੱਲੋਂ ਧਾਰੀ ਚੁੱਪ ਤੋਂ ਭਾਜਪਾ ਦੀ ਔਰਤਾਂ ਅਤੇ ਘੱਟ ਗਿਣਤੀਆਂ ਪ੍ਰਤੀ ਔਰਤ ਵਿਰੋਧੀ ਮਾਨਸਿਕਤਾ ਦਾ ਪਤਾ ਚਲਦਾ ਹੈ। ਦੇਸ਼ ਲਈ ਤਗਮੇ ਜਿੱਤਣ ਵਾਲੀਆਂ ਪਹਿਲਵਾਨ ਕੁੜੀਆਂ ਇੱਕ ਗੁੰਡੇ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਧਰਨੇ ਤੇ ਬੈਠੀਆਂ ਹਨ। ਸਰਕਾਰ ਉਹਨਾਂ ਦੀ ਸੁਣਵਾਈ ਕਰਨ ਦੀ ਬਜਾਏ ਉਹਨਾਂ ਦੀ ਕਦੇ ਬਿਜਲੀ ਬੰਦ ਕਰਦੀ ਹੈ, ਗੱਦੇ ਖੋਹ ਲੈਂਦੀ ਹੈ, ਪੁਲਿਸ ਉਹਨਾਂ ਨਾਲ ਧੱਕਾ ਮੁੱਕੀ ਕਰਦੀ ਹੈ। ਧਰਨੇ ਦੇ ਹਮਾਇਤੀਆਂ ਤੋਂ ਇਲਾਵਾ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੂੰ ਵੀ ਘੇਰ ਕੇ ਬੇਇੱਜ਼ਤ ਕੀਤਾ ਜਾਂਦਾ ਹੈ।
ਔਰਤਾਂ ਦਾ ਜਿਨਸੀ ਸ਼ੋਸ਼ਣ: ਬਲਾਕ ਮਹਿਲ ਕਲਾਂ ਦੇ ਪ੍ਰਧਾਨ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਕਾਨੂੰਨੀ ਤੌਰ ਉੱਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਪ੍ਰਾਪਤ ਹੋਣ ਉੱਤੇ ਤੁਰੰਤ ਰਿਪੋਰਟ ਦਰਜ ਕੀਤੀ ਜਾਣੀ ਚਾਹੀਦੀ ਹੈ, ਪਰ ਇੱਥੇ ਰਿਪੋਰਟ ਦਰਜ ਕਰਵਾਉਣ ਲਈ ਵੀ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਬੀਕੇਯੂ ਏਕਤਾ ਡਕੌਂਦਾ ਦੇ ਔਰਤ ਵਿੰਗ ਦੀਆਂ ਆਗੂਆਂ ਪਰਮਜੀਤ ਕੌਰ ਠੀਕਰੀਵਾਲਾ, ਮਨਜੀਤ ਕੌਰ ਖੁੱਡੀ ਕਲਾਂ, ਸੁਖਵਿੰਦਰ ਕੌਰ ਧਨੇਰ, ਜਸਵੰਤ ਕੌਰ ਮਹਿਲਕਲਾਂ, ਤੇਜ ਕੌਰ ਉੱਪਲੀ ਨੇ ਕਿਹਾ ਕਿ ਭਾਜਪਾ ਅਤੇ ਸਾਰਾ ਗੋਦੀ ਮੀਡੀਆ ਇਸ ਗੁੰਡੇ ਦੇ ਹੱਕ ਵਿੱਚ ਭੁਗਤਦਾ ਨਜ਼ਰ ਆ ਰਿਹਾ ਹੈ। ਕੁਸ਼ਤੀ ਪਹਿਲਵਾਨਾਂ ਅਤੇ ਅਨੁਸ਼ਾਸਨ ਉਲੰਘਣ ਅਤੇ ਰਾਜਨੀਤੀ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਉਹਨਾਂ ਸੁਆਲ ਕੀਤਾ ਕਿ ਕੁੜੀਆਂ ਦੇ ਇਨਸਾਫ਼ ਮੰਗਣ ਨਾਲ ਅਨੁਸ਼ਾਸਨ ਖ਼ਰਾਬ ਹੁੰਦਾ ਹੈ ਪਰ ਗੁੰਡਿਆਂ ਦੀ ਪੁਸ਼ਤਪਨਾਹੀ ਕਰਨ ਨਾਲ ਕਿਹੜਾ ਦੇਸ਼ ਦੇ ਸਨਮਾਨ ਵਿੱਚ ਵਾਧਾ ਹੁੰਦਾ ਹੈ।
- ਮੁੱਢਲੀਆ ਸਹੂਲਤਾਂ ਤੋਂ ਵਾਂਝਾ ਹੈ ਪਿੰਡ ਮੀਆਂ, ਅੱਜ ਤੱਕ ਪਿੰਡ ਨੂੰ ਨਹੀਂ ਮਿਲੀ ਬੱਸ ਸੇਵਾ
- ਜ਼ਮੀਨ ਅਤੇ ਪੈਸੇ ਦੇ ਝਗੜੇ ਨੂੰ ਲੈਕੇ ਮੋਬਾਇਲ ਟਾਵਰ ਉੱਤੇ ਚੜ੍ਹਿਆ ਬਜ਼ਰਗ, ਪੜ੍ਹੋ ਅੱਗੇ ਕੀ ਹੋਇਆ..
- ਪੰਜਾਬ ਕਾਂਗਰਸ ਨੇ 'ਆਪ' ਖ਼ਿਲਾਫ਼ ਦਿੱਤੀ ਸ਼ਿਕਾਇਤ, ਵੜਿੰਗ ਨੇ 'ਆਪ' ਵਰਕਰਾਂ ਦੀ 'ਬੀਜ਼ ਵਾਲੀ ਗੱਲ' 'ਤੇ ਲਈ ਚੁਟਕੀ...
ਹਰ ਸੰਭਵ ਮੱਦਦ: ਬਰਨਾਲਾ ਬਲਾਕ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਉੱਪਲੀ ਨੇ ਜ਼ੋਰ ਦੇ ਕੇ ਕਿਹਾ ਕਿ "ਉਹ ਸਾਡੀਆਂ ਧੀਆਂ ਹਨ। ਅਸੀਂ ਉਹਨਾਂ ਦੀ ਹਰ ਸੰਭਵ ਮੱਦਦ ਕਰਾਂਗੇ।" ਆਗੂਆਂ ਨੇ ਕਿਹਾ ਕਿ ਉਹ ਕੁੜੀਆਂ ਨੂੰ ਡਟੇ ਰਹਿਣ ਦਾ ਸੁਨੇਹਾ ਦੇਣਗੇ ਅਤੇ ਦੱਸਣਗੇ ਕਿ ਲੋਕਾਂ ਦੀ ਇੱਕਜੁਟ ਤਾਕਤ ਨੇ ਜਿਵੇਂ ਮੋਦੀ ਸਰਕਾਰ ਨੂੰ ਗੋਡਿਆਂ ਭਾਰ ਕਰਕੇ ਖੇਤੀ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਰੱਦ ਕਰਵਾਏ ਸਨ, ਉਸੇ ਰਸਤੇ 'ਤੇ ਚੱਲ ਕੇ ਸਰਕਾਰ ਦੀ ਸ਼ਹਿ ਪ੍ਰਾਪਤ ਹੰਕਾਰੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਵਾਇਆ ਜਾ ਸਕਦਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਕੁੜੀਆਂ ਦੀ ਜਿੱਤ ਤੱਕ ਉਹਨਾਂ ਦੇ ਘੋਲ ਦੀ ਹਰ ਸੰਭਵ ਮੱਦਦ ਜਾਰੀ ਰੱਖੇਗੀ। ਕਾਫ਼ਲੇ ਨੇ ਰਵਾਨਾ ਹੋਣ ਤੋਂ ਪਹਿਲਾਂ ਰੇਲਵੇ ਸਟੇਸ਼ਨ ਉੱਤੇ 'ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰੋ, ਲੋਕ ਏਕਤਾ-ਜਿੰਦਾਬਾਦ' ਦੇ ਅਕਾਸ਼ ਗੁੰਜਾਊ ਨਾਹਰਿਆਂ ਰੋਹ ਭਰਪੂਰ ਮਾਰਚ ਕੀਤਾ।