ETV Bharat / state

ਕਿਸਾਨਾਂ ਨੂੰ ਮਵਾਲੀ ਕਹਿਣ ਦੀ ਹੱਦ ਤੱਕ ਨਿਘਰੀ ਬੀਜੇਪੀ: ਕਿਸਾਨ ਆਗੂ - MSP

ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਲਗਾਇਆ ਗਿਆ। ਧਰਨੇ 'ਚ ਇੱਕ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ (ਗੁੰਡੇ) ਕਹਿਣ ਦਾ ਮੁੱਦਾ ਭਾਰੂ ਰਿਹਾ।

BJP is too narrow to call farmers Mawali Farmer Leaders

author img

By

Published : Jul 24, 2021, 6:32 PM IST

ਬਰਨਾਲ਼ਾ: ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਲਗਾਇਆ ਗਿਆ। ਧਰਨੇ 'ਚ ਇੱਕ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ (ਗੁੰਡੇ) ਕਹਿਣ ਦਾ ਮੁੱਦਾ ਭਾਰੂ ਰਿਹਾ।

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਤੇ BJP ਨੇਤਾ ਕਿਸਾਨਾਂ ਲਈ ਕਦੇ ਮਾਉਵਾਦੀ, ਕਦੇ ਖਾਲਸਤਾਨੀ, ਪਾਕਿਸਤਾਨ-ਸਮਰਥਕ, ਟੁੱਕੜੇ ਟੁੱਕੜੇ ਗੈਂਗ ਕਹਿੰਦੇ ਰਹੇ ਹਨ। ਇੱਥੋਂ ਤੱਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਖੜ ਕੇ ਉਨ੍ਹਾਂ ਨੂੰ ਅੰਦੋਲਨਜੀਵੀ ਤੱਕ ਦੇ ਅਪਮਾਨਜਨਕ ਸ਼ਬਦ ਵਰਤਿਆ। ਪਰ ਕਿਸਾਨਾਂ ਨੂੰ ਮਵਾਲੀ ਕਹਿਣਾ ਸਿਰੇ ਦੀ ਘਟੀਆ ਹਰਕਤ ਹੈ।

ਇਖਲਾਕੀ ਤੌਰ 'ਤੇ ਹਾਰਿਆ ਹੋਇਆ ਇਨਸਾਨ ਹੀ ਮਵਾਲੀ ਜਿਹੀ ਘਟੀਆ ਸ਼ਬਦਾਵਲੀ ਵਰਤਦਾ ਹੈ। ਕਿਸਾਨ ਅੰਦੋਲਨ ਆਪਣੀ ਸੱਚਾਈ ਕਾਰਨ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਚੰਗਾ ਹੋਵੇ ਸਰਕਾਰ ਇਸ ਸੱਚਾਈ ਨੂੰ ਸਵੀਕਾਰ ਕਰਕੇ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਕਰੇ।

ਅੱਜ ਦੇ ਦਿਨ ਸੰਨ 1906 ਵਿੱਚ ਸਿਰਮੌਰ ਇਨਕਲਾਬੀ ਆਗੂ ਅਤੇ ਸ਼ਹੀਦ ਭਗਤ ਸਿੰਘ ਦੇ ਸਾਥੀ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਭਾਵਰਾ(ਯੂ.ਪੀ.) ਵਿਖੇ ਹੋਇਆ ਸੀ। ਅੱਜ ਧਰਨੇ ਵਿੱਚ ਉਸ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਸ ਮਹਾਨ ਇਨਕਲਾਬੀ ਨੂੰ ਸਿਜਦਾ ਕੀਤਾ।

ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ,ਕਰਨੈਲ ਸਿੰਘ ਗਾਂਧੀ, ਬਲਵੰਤ ਸਿੰਘ ਜਥੇਦਾਰ, ਬਿੱਕਰ ਸਿੰਘ ਔਲਖ, ਬਲਜੀਤ ਸਿੰਘ ਚੌਹਾਨਕੇ, ਗੁਰਜੰਟ ਸਿੰਘ ਟੀਐਸਯੂ, ਰਣਧੀਰ ਸਿੰਘ ਰਾਜਗੜ੍ਹ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ ਤੇ ਚਰਨਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਦਿੱਲੀ ਦੇ ਜੰਤਰ ਮੰਤਰ 'ਤੇ ਹੋਈ ਕਿਸਾਨ ਸੰਸਦ ਨੇ ਪੂਰੀ ਦੁਨੀਆ ਦਾ ਧਿਆਨ ਸਾਡੇ ਅੰਦੋਲਨ ਵੱਲ ਖਿਚਿਆ ਹੈ। ਸ਼ਾਤਮਈ, ਸੰਜੀਦਗੀ ਭਰਪੂਰ ਤੇ ਸਾਰਥਿਕ 'ਸੰਸਦੀ ਕਾਰਵਾਈ' ਨੇ ਅੰਦੋਲਨ ਚਲਾਉਣ ਵਾਲਿਆਂ ਲਈ ਨਵੀਂ ਰਾਹ ਦਿਖਾਈ ਹੈ ਅਤੇ ਸਰਕਾਰ ਨੂੰ ਇੱਕ ਵਾਰ ਫਿਰ ਇਖਲਾਕੀ ਤੌਰ 'ਤੇ ਹਾਰ ਦਿੱਤੀ ਹੈ।

ਇਹ ਵੀ ਪੜੋ: Farmer protest : ਸਿਰਸਾ 'ਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਕੇਸ ਦਰਜ

ETV Bharat Logo

Copyright © 2024 Ushodaya Enterprises Pvt. Ltd., All Rights Reserved.