ਬਰਨਾਲਾ: ਇਕ ਪਾਸੇ ਜਿੱਥੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਸ਼ੰਘਰਸ਼ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਸਿਟੀ ਤੇ ਦਿਹਾਤੀ ਡਵੀਜ਼ਨ ਅਤੇ ਪੀ.ਐੱਡ.ਐੱਮ ਵਿਖੇ ਆਲ ਇੰਡੀਆ ਇੰਜਨੀਅਰ ਐੱਡ ਐਪਲਾਈਜ਼ ਐਸੋਸੀਏਸ਼ਨ ਦੇ ਇਕ ਰੋਜ਼ਾ ਹੜਤਾਲ ਦੇ ਸਮਰਥਨ ’ਚ ਮੁਲਾਜ਼ਮਾਂ ਨੇ ਅਰਥੀ ਫੂਕ ਰੋਸ ਰੈਲੀ ਕੀਤੀ। ਇਸ ਰੋਸ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਸਾਨੀ ਘੋਲ ਦੀ ਵੀ ਹਮਾਇਤ ਕੀਤੀ।
ਕੇਂਦਰ ਸਰਕਾਰ ਪ੍ਰਸਤਾਵਿਤ ਬਿਜਲੀ ਬਿੱਲ-2020 ਕਰੇ ਰੱਦ
ਦੱਸ ਦਈਏ ਕਿ ਬੁਲਾਰਿਆਂ 'ਚ ਸ਼ਾਮਿਲ ਜਰਨੈਲ ਸਿੰਘ ਚੀਮਾ, ਮਹਿੰਦਰ ਸਿੰਘ ਰੁੜੇਕੇ, ਗੁਰਲਾਭ ਸਿੰਘ ਮੌੜ, ਚੇਤ ਸਿੰਘ ਝਲੂਰ ਤੇ ਜਰਨੈਲ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਪ੍ਰਸਤਾਵਿਤ ਬਿਜਲੀ ਬਿੱਲ-2020 ਰੱਦ ਕਰੇ, ਸੂਬਾ ਸਰਕਾਰ 6ਵੇਂ ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰੇ, ਬਕਾਇਆ ਡੀ.ਏ. ਦੀਆਂ ਕਿਸ਼ਤਾਂ ਰਿਲੀਜ਼ ਕੀਤੀਆਂ ਜਾਣ, ਨਵੇਂ ਸਹਾਇਕ ਲਾਈਨਮੈਂਨਾਂ ਲਈ ਪਰਖ਼ ਕਾਲ ਖ਼ਤਮ ਕੀਤਾ ਜਾਵੇ, ਲਾਈਨਮੈਂਨਾਂ ਤੋਂ ਜੇ.ਈਜ਼ ਦੀਆਂ ਪਦ-ਉੱਨਤੀਆਂ ਕੀਤੀਆਂ ਜਾਣ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗਾਂ ਦੀ ਪੂਰਤੀ ਨਾ ਹੋਈ ਤਾਂ ਉਹ ਸੰਘਰਸ਼ ਨੂੰ ਹੋਰ ਵੀ ਜਿਆਦਾ ਤਿੱਖਾ ਕਰਨਗੇ।
LOC: ਬਰਨਾਲਾ REPORTER: ਲਖਵੀਰ ਸਿੰਘ