ETV Bharat / state

ਬਰਨਾਲਾ ਵਿਖੇ ਬੀਕੇਯੂ ਡਕੌਂਦਾ ਵੱਲੋਂ ਸਿੱਖ ਸ਼ਹਾਦਤਾਂ ਸੰਬੰਧੀ ਸੂਬਾ ਪੱਧਰੀ ਕਨਵੈਨਸ਼ਨ - Sikh Martyrs Convention

State Level Convention in Barnala: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਦੇ ਖਚਾਖਚ ਭਰੇ ਹਾਲ ਵਿੱਚ 'ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ ਅਤੇ ਮੌਜੂਦਾ ਕਿਸਾਨ ਲਹਿਰ ਨਾਲ ਸਰੋਕਾਰ' ਵਿਸ਼ੇ ਤੇ ਸੂਬਾਈ ਨੁਮਾਇੰਦਾ ਕਨਵੈਨਸ਼ਨ ਕੀਤੀ ਗਈ।

Barnala: State Level Convention on Sikh Martyrs by BKU (Ekta) Dakounda
ਬਰਨਾਲਾ ਵਿਖੇ ਬੀਕੇਯੂ (ਏਕਤਾ) ਡਕੌਂਦਾ ਵੱਲੋਂ ਸਿੱਖ ਸ਼ਹਾਦਤਾਂ ਸਬੰਧੀ ਸੂਬਾ ਪੱਧਰੀ ਕਨਵੈਨਸ਼ਨ
author img

By ETV Bharat Punjabi Team

Published : Dec 30, 2023, 5:13 PM IST

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਇੱਥੇ ਤਰਕਸ਼ੀਲ ਭਵਨ ਵਿਖੇ ‘ਸਿੱਖ ਸ਼ਹਾਦਤਾਂ ਦਾ ਜੁਝਾਰੂ ਵਿਰਸਾ ਅਤੇ ਮੌਜੂਦਾ ਕਿਸਾਨ ਲਹਿਰ ਨਾਲ ਸਰੋਕਾਰ ’ਵਿਸ਼ੇ ’ਤੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਵਿੱਚ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚੋਂ ਜਥੇਬੰਦੀ ਦੇ ਆਗੂ ਅਤੇ ਸਰਗਰਮ ਵਰਕਰ ਸ਼ਾਮਿਲ ਹੋਏ। ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ਪੋਹ ਮਹੀਨੇ ਸਿੱਖ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਮੌਜੂਦਾ ਦੌਰ ਸਮੇਂ ਜਾਬਰ ਪ੍ਰਬੰਧ ਖਿਲਾਫ਼ ਲੜਾਈ ਜਾਰੀ ਰੱਖਣ ਦਾ ਅਹਿਦ ਕੀਤਾ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ‘ਲਾਲ ਪਰਚਮ’ ਦੇ ਸੰਪਾਦਕ ਮੁਖਤਿਆਰ ਸਿੰਘ ਪੂਹਲਾ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਸਾਜਨਾ ਦਾ ਵਮ ਉਦੇਸ਼ ਜ਼ਬਰ ਜ਼ੁਲਮ ਦਾ ਵਿਰੋਧ ਕਰਨਾ ਅਤੇ ਲੋਕਾਂ ਵਿੱਚ ਆਪਣਾ ਬਰਾਬਰੀ ਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ।

ਲਾਲੋਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਅੱਗੇ ਵਧਾਉ: ਅਜੋਕੇ ਕਥਿਤ ਪੰਥਕ ਕਹਾਉਂਦੇ ਆਗੂ ਇਸ ਸ਼ਾਨਾਮੱਤੀ ਵਿਰਾਸਤ ਨੂੰ ਆਪਣੀਆਂ ਸੌੜੀਆਂ ਖਾਹਿਸ਼ਾਂ ਲਈ ਵਰਤਣ ਦੇ ਯਤਨ ਕਰ ਰਹੇ ਹਨ। ਕਨਵੈਨਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਸਿੱਖ ਸ਼ਹਾਦਤਾਂ ਦੇ ਜੁਝਾਰੂ ਵਿਰਸੇ ਤੋਂ ਪ੍ਰੇਰਨਾ ਲੈਂਦੇ ਹੋਏ ਕਿਸਾਨ ਲਹਿਰ ਨੂੰ ਸਾਮਰਾਜੀ ਲੁੱਟ ਖਤਮ ਕਰ ਕੇ ਭਾਈ ਲਾਲੋਆਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਅੱਗੇ ਵਧਾਉਣ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਸਾਨੀ ਨੂੰ ਇਤਿਹਾਸਕ ਯੋਗਦਾਨ ਬਾਰੇ ਚਰਚਾ ਕੀਤੀ। ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਕਿਸਾਨਾਂ ’ਤੇ ਹੋਏ ਹਮਲੇ ਮਾਮਲੇ ‘ਚ ਘੋਰ ਬੇਇਨਸਾਫ਼ੀ ਦਾ ਮੁੱਦਾ ਉਭਾਰਿਆ। ਜਥੇਬੰਦੀ ਦੇ ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਮੁਲਾਜ਼ਮ ਆਗੂ ਗੁਰਮੀਤ ਸੁਖਪੁਰਾ ਤੇ ਔਰਤ ਵਿੰਗ ਦੀ ਆਗੂ ਬੀਬੀ ਅੰਮ੍ਰਿਤ ਪਾਲ ਕੌਰ ਨੇ ਵੀ ਵਿਚਾਰ ਰੱਖੇ। ਅਖੀਰ ‘ਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪਹਿਲਵਾਨ ਕੁੜੀਆਂ ਦੇ ਸੰਘਰਸ਼ ਦਾ ਜ਼ਿਕਰ ਕੀਤਾ। ਸਟੇਜ ਸੰਚਾਲਨ ਸਾਹਿਬ ਸਿੰਘ ਬਡਬਰ ਨੇ ਬਾਖੂਬੀ ਕੀਤਾ। ਬਲਦੇਵ ਮੰਡੇਰ ਤੇ ਲਖਵਿੰਦਰ ਸਿੰਘ ਲੱਖਾ ਨੇ ਸ਼ਹਾਦਤਾਂ ਨਾਲ ਸਬੰਧਤ ਇਨਕਲਾਬੀ ਗੀਤ ਗਾਏ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ 'ਲਾਲ ਪਰਚਮ' ਦੇ ਸੰਪਾਦਕ ਸਾਥੀ ਮੁਖਤਿਆਰ ਸਿੰਘ ਪੂਹਲਾ ਨੇ ਕੁੰਜੀਵਤ ਭਾਸ਼ਣ ਦਿੱਤਾ। ਉਹਨਾਂ ਨੇ ਸਿੱਖ ਲਹਿਰ ਦੇ ਜ਼ੁਲਮ ਵਿਰੋਧੀ, ਜਾਤਪਾਤ ਵਿਰੋਧੀ, ਔਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਅਤੇ ਸਾਂਝੀਵਾਲਤਾ ਨੂੰ ਉਚਿਆਉਣ ਵਾਲੀ ਵਿਰਾਸਤ ਦਾ ਵਿਸਥਾਰ ਸਹਿਤ ਵਰਨਣ ਕੀਤਾ। ਉਹਨਾਂ ਨੇ ਦੱਸਿਆ ਕਿ ਖ਼ਾਲਸਾ ਪੰਥ ਦੀ ਸਾਜਨਾ ਦੇ ਵਕਤ ਇਸਦਾ ਉਦੇਸ਼ ਜ਼ਬਰ ਜ਼ੁਲਮ ਦਾ ਵਿਰੋਧ ਕਰਨਾ ਅਤੇ ਲੋਕਾਂ ਵਿੱਚ ਆਪਣਾ ਬਰਾਬਰੀ ਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ। ਇਸ ਬੁਨਿਆਦੀ ਭਾਵਨਾ ਅਨੁਸਾਰ ਹੀ ਖਾਲਸੇ ਦੀ ਜਥੇਬੰਦੀ ਦਾ ਸਰੂਪ ਤੈਅ ਕੀਤਾ ਗਿਆ। ਖਾਲਸੇ ਦੀ ਸਾਜਨਾ ਜ਼ਬਰ ਜ਼ੁਲਮ ਦੀ ਟੱਕਰ ਵਿੱਚ ਇਨਕਲਾਬੀ ਜੰਗ ਦਾ ਐਲਾਨ ਸੀ।

ਖਾਲਸੇ ਨੇ ਹਥਿਆਰਬੰਦ ਜ਼ੰਗ ਲੜੀ: ਬਾਬਰ ਦੀ ਫੌਜ ਨੂੰ ਬਾਬੇ ਨਾਨਕ ਨੇ 'ਪਾਪ ਦੀ ਜੰਞ' ਕਹਿ ਕੇ ਭੰਡਿਆ। ਉਹਨਾਂ ਨੇ ਹਾਕਮਾਂ ਅਤੇ ਧਰਮ ਦੇ ਠੇਕੇਦਾਰਾਂ ਨੂੰ 'ਰਾਜੇ ਸ਼ੀਂਹ ਮੁਕੱਦਮ ਕੁੱਤੇ' ਕਹਿ ਕੇ ਵੰਗਾਰਿਆ। ਸਿੱਖ ਲਹਿਰ ਦੀ ਲੜਾਈ ਜ਼ੁਲਮ ਦੇ ਖਿਲਾਫ਼ ਸੀ। ਇਹ ਜ਼ੁਲਮ ਕਰਨ ਵਾਲੇ ਭਾਵੇਂ ਮੁਗ਼ਲ ਹਾਕਮ ਹੋਣ ਤੇ ਭਾਵੇਂ ਬਾਈਧਾਰ ਦੇ ਪਹਾੜੀ ਰਾਜੇ, ਇਹਨਾਂ ਸਾਰਿਆਂ ਦੇ ਖ਼ਿਲਾਫ਼ ਖਾਲਸੇ ਨੇ ਹਥਿਆਰਬੰਦ ਜ਼ੰਗ ਲੜੀ। ਸਾਰੇ ਸਿੱਖ ਗੁਰੂਆਂ ਨੇ ਆਪਣੇ ਸਮੇਂ ਸਮਾਜ ਵਿੱਚ ਫੈਲੇ ਘੋਰ ਅੰਧ ਵਿਸ਼ਵਾਸ਼ਾਂ ਦਾ ਡਟਵਾਂ ਵਿਰੋਧ ਕੀਤਾ। ਉਹਨਾਂ ਨੇ ਔਰਤ ਨੂੰ ਨੀਵਾਂ ਸਮਝਣ ਅਤੇ ਸਮਾਜ ਦੀਆਂ ਹੋਰ ਬਹੁਤ ਸਾਰੀਆਂ ਕੁਰੀਤੀਆਂ ਦੇ ਵਿਰੁੱਧ ਅਣਥੱਕ ਸੰਘਰਸ਼ ਕੀਤਾ। ਸਿੱਖ ਸੰਘਰਸ਼ ਵਿੱਚ ਦਲਿਤਾਂ ਦਾ ਹਥਿਆਰਬੰਦ ਹੋਣਾ, ਇੱਕ ਬਾਟੇ ਵਿੱਚ ਅੰਮ੍ਰਿਤ ਛਕਣਾ ਅਤੇ ਸਾਂਝੇ ਤੌਰ 'ਤੇ ਤਿਆਰ ਕੀਤੇ ਲੰਗਰ 'ਚ ਬਰਾਬਰ ਦਾ ਹੱਕਦਾਰ ਹੋਣਾ ਜਾਤ ਪਾਤ ਨਾਲ ਗਰੱਸੇ ਸਮਾਜ ਅੰਦਰ ਇਨਕਲਾਬੀ ਤਬਦੀਲੀ ਦਾ ਸਬੂਤ ਸੀ। ਸਿੱਖ ਗੁਰੂਆਂ ਅਤੇ ਉਨਾਂ ਦੇ ਖਾਲਸੇ ਦਾ ਉਦੇਸ਼ ਸਿਰਫ ਜਾਤ ਦੇ ਆਧਾਰ ਤੇ ਊਚ ਨੀਚ ਨੂੰ ਖਤਮ ਕਰਨਾ ਹੀ ਨਹੀਂ ਸਗੋਂ ਉਹ ਹਰ ਤਰ੍ਹਾਂ ਦੀ ਆਰਥਿਕ ਲੁੱਟ ਖਸੁੱਟ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਸਨ।ਜਗੀਰੂ ਲੁੱਟ ਤੇ ਜ਼ਬਰ ਦਾ ਖ਼ਾਤਮਾ ਕਰਨ ਵਿੱਚ ਖ਼ਾਲਸੇ ਨੂੰ ਉਸ ਵਕਤ ਇੱਕ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਬੰਦਾ ਬਹਾਦਰ ਦੀ ਅਗਵਾਈ ਵਿੱਚ ਉਸਨੇ ਸਰਹੰਦ ਨੂੰ ਫਤਿਹ ਕਰ ਲਿਆ ਅਤੇ ਹਲਵਾਹਕ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ।
Press Note

ETV Bharat Logo

Copyright © 2025 Ushodaya Enterprises Pvt. Ltd., All Rights Reserved.