ਬਰਨਾਲਾ: ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਆਲ ਪੰਜਾਬ ਵੱਲੋਂ ਸੜਕਾਂ 'ਤੇ ਘੁੰਮਦੇ ਗੈਰ ਕਾਨੂੰਨੀ ਜੁਗਾੜੂ ਰਿਕਸ਼ਾ ਮੋਟਰਸਾਈਕਲਾਂ ਦੇ ਵਿਰੋਧ 'ਚ ਅੱਜ ਬਰਨਾਲਾ ਦੇ ਮੁੱਖ ਆਈ.ਟੀ.ਆਈ ਚੌਕ ਵਿਖੇ ਧਰਨਾ ਦੇ ਕੇ ਚੱਕਾ ਜਾਮ ਕੀਤਾ ਗਿਆ। ਟਰਾਂਸਪੋਰਟ ਐਸੋਸੀਏਸ਼ਨ ਦੇ ਲੋਕਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਹਾਈਕੋਰਟ ਦਾ ਦੋ ਵਾਰ ਫੈਸਲਾ ਸਾਡੇ ਹੱਕ ਵਿੱਚ ਆਇਆ ਹੈ, ਅਸੀਂ ਸਰਕਾਰ ਨੂੰ ਟੈਕਸ ਦੇ ਰਹੇ ਹਾਂ, ਟੋਲ ਟੈਕਸ ਦੇ ਰਹੇ ਹਾਂ, ਉਸ ਤੋਂ ਬਾਅਦ ਵੀ ਇਹ ਨਾਜਾਇਜ਼ ਜੁਗਾੜੂ ਰਿਕਸ਼ੇ ਸੜਕਾਂ 'ਤੇ ਘੁੰਮ ਰਹੇ ਹਨ, ਜਿਨ੍ਹਾਂ ਦਾ ਕਾਰੋਬਾਰ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਨ੍ਹਾਂ ਜੁਗਾੜੂ ਵਾਹਨਾਂ ਨੂੰ ਜਲਦੀ ਨਾ ਰੋਕਿਆ ਤਾਂ ਪੰਜਾਬ ਦੀਆਂ ਸੜਕਾਂ ’ਤੇ ਪੰਜਾਬ ਪੱਧਰੀ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਗਈ। ਇਹ ਚੱਕਾ ਜਾਮ ਬਰਨਾਲਾ ਲੁਧਿਆਣਾ, ਬਰਨਾਲਾ, ਸੰਗਰੂਰ, ਚੰਡੀਗੜ੍ਹ, ਬਰਨਾਲਾ ਬਠਿੰਡਾ ਨੂੰ ਜੋੜਨ ਵਾਲੇ ਬਰਨਾਲਾ ਦੇ ਮੁੱਖ ਮਾਰਗ ’ਤੇ ਕੀਤਾ ਗਿਆ। ਇਸ ਚੱਕੇ ਜਾਮ ਕਾਰਨ ਮੇਨ ਰੋਡ 'ਤੇ ਵੱਡਾ ਟ੍ਰੈਫਿਕ ਜਾਮ ਲੱਗ ਗਿਆ ਅਤੇ ਰਾਹਗੀਰਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
- ਜ਼ਿਲ੍ਹਾ ਮੁੱਖ ਮੰਤਰੀ ਦਾ ਤੇ ਸੜਕਾਂ ਦੇ ਜ਼ਖਮ ਭਰ ਰਹੀ ਨਿੱਜੀ ਸੰਸਥਾ, ਦੇਖੋ ਕੀ ਹਾਲਾਤ ਨੇ ਮਾਨ ਸਾਬ੍ਹ ਦੇ ਸੰਗਰੂਰ ਦੀਆਂ ਸੜਕਾਂ ਦੇ...
- ਬਠਿੰਡਾ ਦੀ ਕਾਰ ਪਾਰਕਿੰਗ ਨੂੰ ਲੈ ਕੇ ਭਖਿਆ ਵਿਵਾਦ, ਸਾਬਕਾ ਕੌਂਸਲਰ ਨੇ ਕੀਤਾ ਕੀਤਾ ਸਿਰ 'ਤੇ ਕਾਰ ਖਿਡੌਣੇ ਰੱਖ ਕੇ ਪ੍ਰਦਰਸ਼ਨ
- Punjab Railway Stations Renovation: ਪੰਜਾਬ ਦੇ ਰੇਲਵੇ ਸਟੇਸ਼ਨਾਂ ਲਈ ਪੀਐਮ ਮੋਦੀ ਵਲੋਂ ਸੌਗਾਤ, ਇਸ 100 ਸਾਲ ਪੁਰਾਣੇ ਰੇਲਵੇ ਸਟੇਸ਼ਨ ਦੀ ਵੀ ਬਦਲੇਗੀ ਦਿੱਖ !
ਟਰਾਂਸਪੋਰਟ ਐਸੋਸੀਏਸ਼ਨ ਵਲੋਂ ਚਿਤਾਵਨੀ: ਇਸ ਮੌਕੇ ਗੱਲਬਾਤ ਕਰਦਿਆਂ ਟਰਾਂਸਪੋਰਟ ਐਸੋਸੀਏਸ਼ਨ ਦੇ ਆਗੂਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਵਲੋਂ ਸੜਕਾਂ 'ਤੇ ਘੁੰਮ ਰਹੇ ਜੁਗਾੜੂ ਵਾਹਨਾਂ ਨੂੰ ਬੰਦ ਕਰਨ ਲਈ ਵਾਰ ਵਾਰ ਅਪੀਲ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਕੋਈ ਸੁਣਵਾਈ ਨਾ ਹੋਣ 'ਤੇ ਸਾਡੇ ਵਲੋਂ ਹਾਈਕੋਰਟ ਵੱਲ ਰੁੱਖ ਕੀਤਾ ਗਿਆ ਅਤੇ ਹਾਈਕੋਰਟ ਦਾ ਦੋ ਵਾਰ ਫੈਸਲਾ ਸਾਡੇ ਹੱਕ ਵਿੱਚ ਆਇਆ ਹੈ। ਅਸੀਂ ਸਰਕਾਰ ਨੂੰ ਟੈਕਸ ਦੇ ਰਹੇ ਹਾਂ, ਟੋਲ ਟੈਕਸ ਦੇ ਰਹੇ ਹਾਂ। ਜੁਗਾੜੂ ਵਹੀਕਲਾਂ ਕਰਕੇ ਪੰਜਾਬ ਵਿੱਚ ਮਿੰਨੀ ਟਰਾਂਸਪੋਰਟ ਵਾਹਨਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ।
ਇਹ ਕਾਰੋਬਾਰ ਨੋਟਬੰਦੀ ਕਾਰਨ ਪੰਜਾਬ ਸਰਕਾਰ ਵੀ ਭਾਰੀ ਟੈਕਸ ਦੇ ਰੂਪ ਵਿੱਚ ਚੁਣੀ ਹੋਈ ਜਾਪਦੀ ਹੈ। ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ, ਪਰ ਫਿਰ ਵੀ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਉਸ ਤੋਂ ਬਾਅਦ ਵੀ ਇਹ ਨਜਾਇਜ਼ ਜੁਗਾੜੂ ਰਿਕਸ਼ੇ ਵਾਲੇ ਦਿਨ-ਦਿਹਾੜੇ ਘੁੰਮ ਰਹੇ ਹਨ। ਉਹਨਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਯੂਨੀਅਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਨ੍ਹਾਂ ਜੁਗਾੜੂ ਵਾਹਨਾਂ ਨੂੰ ਜਲਦ ਬੰਦ ਨਾ ਕੀਤਾ ਤਾਂ ਪੰਜਾਬ ਪੱਧਰੀ ਅਰਥੀ ਫੂਕ ਮੁਜ਼ਾਹਰਾ ਪੰਜਾਬ ਦੀਆਂ ਸੜਕਾਂ 'ਤੇ ਕੀਤਾ ਜਾਵੇਗਾ।