ਬਰਨਾਲਾ : ਬਰਨਾਲਾ ਪੁਲਿਸ ਨੇ ਦੋਹਰੇ ਕਤਲ ਕਾਂਡ ਦੀ ਗੁੱਥੀ 24 ਘੰਟਿਆਂ ਦੇ ਅੰਦਰ-ਅੰਦਰ ਸੁਲਝਾ ਦਿੱਤੀ ਹੈ। ਇਹਨਾਂ ਕਤਲਾਂ ਲਈ ਘਟਨਾ ਵਿੱਚ ਜ਼ਖਮੀ ਹੋਇਆ ਜਵਾਈ ਹੀ ਕਾਤਲ ਨਿਕਲਿਆ ਹੈ। ਇਸਨੇ ਜ਼ਮੀਨ ਅਤੇ ਪੈਸਿਆਂ ਦੇ ਲਾਲਚ ਵਿੱਚ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ। ਪੁਲਿਸ ਨੂੰ ਮੁਲਜ਼ਮ ਵਲੋਂ ਦਰਜ਼ ਕਰਵਾਏ ਬਿਆਨ ਵਿੱਚ ਸ਼ੱਕ ਹੋਇਆ, ਜਿਸਤੋਂ ਬਾਅਦ ਇਸ ਕਤਲ ਦੀ ਸਾਜਿਸ਼ ਤੋਂ ਪੁਲਿਸ ਨੇ ਪਰਦਾ ਚੁੱਕ ਦਿੱਤਾ। ਮੁਲਜ਼ਮ ਵਿਰੁੱਧ ਪੁਲਿਸ ਨੇ ਕਤਲ ਦਾ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਇਸ ਘਟਨਾ ਦੀ ਜਾਣਕਾਰੀ ਪ੍ਰੈਸ ਕਾਨਫ਼ਰੰਸ ਦੌਰਾਨ ਦਿੱਤੀ।
ਇਹ ਹੈ ਮਾਮਲਾ : ਬਰਨਾਲਾ ਦੇ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬੀਤੇ ਕੱਲ੍ਹ ਬਰਨਾਲਾ ਜਿਲ੍ਹੇ ਦੇ ਪਿੰਡ ਸੇਖਾ ਵਿਖੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਮਾਂ-ਧੀ ਦਾ ਕਤਲ ਕਰਕੇ ਜਵਾਈ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਸਬੰਧੀ ਬਰਨਾਲਾ ਪੁਲਿਸ ਨੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਵੇਂ ਕਤਲ ਘਟਨਾ ਵਿੱਚ ਜ਼ਖ਼ਮੀ ਹੋਏ ਜਵਾਈ ਰਾਜਦੀਪ ਸਿੰਘ ਨੇ ਕੀਤੇ ਹਨ। ਬਰਨਾਲਾ ਹਸਪਤਾਲ ਵਿੱਚ ਦਾਖ਼ਲ ਰਾਜਦੀਪ ਸਿੰਘ ਦੇ ਬਿਆਨ ਉਪਰ ਪੁਲਿਸ ਨੂੰ ਸ਼ੱਕ ਹੋਇਆ ਅਤੇ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਕਤਲ ਰਾਜਦੀਪ ਵਲੋਂ ਹੀ ਕੀਤੇ ਗਏ ਹਨ।
ਕਤਲ ਨੂੰ ਡਕੈਤੀ ਬਣਾਉਣ ਦੀ ਕੋਸ਼ਿਸ਼ : ਉਹਨਾਂ ਦੱਸਿਆ ਕਿ ਮੁਲਜ਼ਮ ਵਲੋਂ ਪਤਨੀ ਅਤੇ ਸੱਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਅਤੇ ਬਾਅਦ ਵਿੱਚ ਸੀਸੀਟੀਵੀ ਕੈਮਰਿਆਂ ਦੇ ਕੈਮਰੇ ਲੁਕੋ ਦਿੱਤੇ। ਇਸਤੋਂ ਬਾਅਦ ਇਸ ਨੇ ਘਟਨਾ ਨੂੰ ਡਕੈਦੀ ਦੀ ਘਟਨਾ ਬਨਾਉਣ ਦੇ ਲਈ ਘਰ ਦੀਆਂ ਅਲਮਾਰੀਆਂ ਵਿੱਚ ਪਏ ਗਹਿਣੇ ਅਤੇ ਪੈਸੇ ਲੁੱਟ ਕੇ ਛੁਪਾ ਦਿੱਤੇ ਤਾਂ ਕਿ ਘਟਨਾ ਡਕੈਤੀ ਵਾਲੀ ਲੱਗੇ। ਉਹਨਾਂ ਦੱਸਿਆ ਕਿ ਰਾਜਦੀਪ ਵਲੋਂ ਪੈਸੇ ਅਤੇ ਜ਼ਮੀਨ ਦੇ ਲਾਲਚ ਵਿੱਚ ਆਪਣੀ ਪਤਨੀ ਅਤੇ ਸੱਸ ਦਾ ਕਤਲ ਕੀਤਾ ਗਿਆ ਹੈ। ਪਹਿਲਾਂ ਵੀ ਰਾਜਦੀਪ ਸਿੰਘ ਉਪਰ ਇੱਕ ਪਰਚਾ ਦਰਜ਼ ਹੈ।
- ਮਦਨ ਲਾਲਾ ਢੀਂਗਰਾ ਦਾ ਸ਼ਹੀਦੀ ਦਿਹਾੜਾ, ਸੀਐੱਮ ਮਾਨ ਨੇ ਸ਼ਹਾਦਤ ਨੂੰ ਕੀਤਾ ਸਿਜਦਾ
- Satluj River Overflow: ਸਤਲੁਜ ਦਾ ਪਾਣੀ ਮਚਾਏਗਾ ਤਬਾਹੀ, ਲੋਕਾਂ ਦੀ ਸਰਕਾਰ ਨੂੰ ਅਪੀਲ
- ਕਪੂਰਥਲਾ ਵਿੱਚ ਬਿਆਸ ਦਰਿਆ ਦੇ ਪਾਣੀ ਨਾਲ ਡੁੱਬ ਗਏ ਪਿੰਡਾਂ ਦੇ ਪਿੰਡ, ਨਹੀਂ ਪੁੱਜਿਆ ਪ੍ਰਸ਼ਾਸਨਿਕ ਅਧਿਕਾਰੀ
ਉਹਨਾਂ ਕਿਹਾ ਕਿ ਡੀਵੀਆਰ ਦਾ ਕੁੱਝ ਸਮਾਨ ਅਤੇ ਘਟਨਾ ਲਈ ਵਰਤੇ ਹਥਿਆਰ ਵੀ ਮਿਲੇ ਹਨ। ਪੁਲਿਸ ਅਜੇ ਮਾਮਲੇ ਦੀ ਬਾਰੀਕੀ ਨਾਲ ਹੋਰ ਜਾਂਚ ਕਰ ਰਹੀ ਹੈ। ਮੁਲਜ਼ਮ ਅਜੇ ਫਿਲਹਾਲ ਸਰਕਾਰੀ ਹਸਪਤਾਲ ਦਾਖ਼ਲ ਹੈ ਅਤੇ ਉਸਨੂੰ ਪੁਲਿਸ ਰਿਮਾਂਡ ਤੇ ਲਿਆਉਣ ਤੋਂ ਬਾਅਦ ਇਸ ਮਾਮਲੇ ਸਬੰਧੀ ਹੋਰ ਖੁਲਾਸੇ ਹੋ ਸਕਣਗੇ। ਉਹਨਾਂ ਦੱਸਿਆ ਕਿ ਪੁਲਿਸ ਨੇ 24 ਘੰਟਿਆਂ ਵਿੱਚ ਇਸ ਦੋਹਰੇ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਮੁਲਜ਼ਮ ਵਿਰੁੱਧ ਕਤਲ ਦਾ ਮਾਮਲਾ ਦਰਜ਼ ਕਰਕੇ ਗ੍ਰਿ਼ਫ਼ਤਾਰ ਕਰ ਲਿਆ ਹੈ।