ਬਰਨਾਲਾ: ਪੁਲਿਸ ਨੂੰ ਨਸ਼ਿਆਂ ਵਿਰੁੱਧ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਬਰਨਾਲਾ ਪੁਲਿਸ ਨੇ ਇੱਕ ਕਾਰ ਵਿਚੋਂ 1 ਲੱਖ 70 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਦੋਂਕਿ ਨਸ਼ਾ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ।
ਇਸ ਮਾਮਲੇ ’ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ 6 ਫਰਵਰੀ ਨੂੰ ਪੁਲਿਸ ਨੇ ਹਰਮੇਸ਼ ਕੁਮਾਰ ਨਾਮੀ ਵਿਅਕਤੀ ਤੋਂ 2 ਲੱਖ 75 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ ਪਰ ਉਸ ਸਮੇਂ ਪੁਲਿਸ ਉਸ ਨੂੰ ਫ਼ੜ ਨਹੀਂ ਸਕੀ। ਬਾਅਦ ਵਿੱਚ ਪੁਲਿਸ ਨੇ ਤਸਕਰ ਖਿਲਾਫ਼ ਕੇਸ ਦਰਜ਼ ਕਰ ਲਿਆ ਸੀ।
ਪੁਲਿਸ ਨੂੰ ਇੱਕ ਮੁਖਬਰ ਤੋਂ ਪਤਾ ਲੱਗਿਆ ਕਿ ਫ਼ਰਾਰ ਹੋਇਆ ਨਸ਼ਾ ਤਸਕਰ ਜ਼ਿਲਾ ਪਟਿਆਲਾ ਦੇ ਪਾਤੜਾਂ ਵਿੱਚ ਵੱਡੀ ਨਸ਼ੇ ਦੀ ਡਲੀਵਰੀ ਦੇਣ ਆ ਰਿਹਾ ਹੈ, ਜਿਸ ਤੋਂ ਬਾਅਦ ਬਰਨਾਲਾ ਪੁਲਿਸ ਦੇ ਸੀਆਈਏ ਸਟਾਫ਼ ਨੇ ਪਾਟੜਾਂ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇੱਕ ਸਵਿਫਟ ਕਾਰ ਵਿਚੋਂ 170000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਅਤੇ ਕਾਰ ਨਸ਼ਾ ਤਸਕਰ ਹਰਮੇਸ਼ ਕੁਮਾਰ ਚਲਾ ਰਿਹਾ ਸੀ ਪਰ ਪੁਲਿਸ ਨਸ਼ਾ ਤਸਕਰ ਹਰਮੇਸ਼ ਕੁਮਾਰ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ।
ਇਹ ਵੀ ਪੜੋ: ਕੈਪਟਨ ਨੇ ਮਹਿਲਾਵਾਂ ਲਈ ਕੀਤਾ ਵੱਡਾ ਐਲਾਨ, ਬਿਜਲੀ ਮੁੱਦੇ 'ਤੇ ਵ੍ਹਾਈਟ ਪੇਪਰ ਲਿਆਉਣ ਦੀ ਤਿਆਰੀ
ਉਨ੍ਹਾਂ ਕਿਹਾ ਕਿ ਫ਼ਰਾਰ ਮੁਲਜ਼ਮ ਹਰਮੇਸ਼ ਕੁਮਾਰ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਮੁਲਜਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਪੁਲਿਸ ਵੱਲੋਂ ਫੜ ਲਿਆ ਜਾਵੇਗਾ।