ਬਰਨਾਲਾ : ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫ਼ਿਊ ਦੌਰਾਨ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਓਪੀਡੀ ਸ਼ੁਰੂ ਕਰ ਦਿੱਤੀ ਗਈ ਹੈ, ਪਰ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਵੱਲੋਂ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਜਾ ਰਿਹਾ ਸੀ।
ਇਸ ਦੇ ਚਲਦੇ ਇਹ ਜ਼ਿੰਮੇਵਾਰੀ ਸ਼ਹਿਰ ਦੇ ਪੁਲਿਸ ਮੁਲਾਜ਼ਮਾਂ ਨੂੰ ਸੌਂਪੀ ਗਈ ਹੈ। ਪੁਲਿਸ ਵਲੋਂ ਓਪੀਡੀ ਅਤੇ ਦਵਾਈਆਂ ਲੈਣ ਵਾਲੀ ਥਾਵਾਂ 'ਤੇ ਮਰੀਜ਼ਾਂ ਦੀਆਂ ਇੱਕ-ਇੱਕ ਮੀਟਰ ਦੂਰੀ ਨੂੰ ਕਾਇਮ ਰੱਖਿਆ ਗਿਆ। ਇਸ ਦੌਰਾਨ ਪੁਲਿਸ ਮੁਲਾਜ਼ਮ ਲੋਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਗਰੂਕ ਕਰਦੇ ਤੇ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਲਈ ਪ੍ਰੇਰਤ ਕਰਦੇ ਨਜ਼ਰ ਆਏ।
ਇਸ ਸਬੰਧੀ ਬਰਨਾਲਾ ਦੇ ਐਸਐਮਓ ਤਪਿੰਦਰਜੋਤ ਜੋਤੀ ਕੌਸ਼ਲ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਸਭ ਜ਼ਰੂਰੀ ਸੋਸ਼ਲ ਡਿਸਟੈਂਸ ਹੈ। ਸਾਨੂੰ ਆਪਸ ਵਿੱਚ ਘੱਟੋ ਘੱਟ 1 ਮੀਟਰ ਦੀ ਦੂਰੀ ਰੱਖਣੀ ਚਾਹੀਦੀ ਹੈ, ਪਰ ਇਸਦੇ ਬਾਵਜੂਦ ਲੋਕ ਜਾਗਰੂਕ ਨਹੀਂ ਹੋ ਰਹੇ। ਜਿਸ ਕਰਕੇ ਅੱਜ ਹਸਪਤਾਲ ਵਿੱਚ ਪੁਲੀਸ ਦੀ ਮੱਦਦ ਨਾਲ ਸੋਸ਼ਲ ਡਿਸਟੈਂਸ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਬਾਰੇ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਉਹ ਸਰਕਾਰੀ ਹਸਪਤਾਲ ਵਿੱਚ ਚੈਕਿੰਗ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ, ਸਬਜ਼ੀ ਮੰਡੀ ਤੇ ਹੋਰਨਾਂ ਕਈ ਜਨਤਕ ਥਾਵਾਂ 'ਤੇ ਪੁਲਿ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ ਤਾਂ ਜੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬੱਚਣ ਲਈ ਸੋਸ਼ਲ ਡਿਸਟੈਂਸ ਰੱਖਣ ਪ੍ਰਤੀ ਸਚੇਤ ਕੀਤਾ ਜਾ ਸਕੇ।