ਬਰਨਾਲਾ : ਬਰਨਾਲਾ ਪੁਲਿਸ ਦੇ ਪੀਸੀਆਰ ਮੁਲਾਜ਼ਮਾਂ ਨੂੰ ਇਨਸਾਨੀਅਤ ਨਾਤੇ ਮਦਦ ਕਰਨੀ ਮਹਿੰਗੀ ਪਈ ਹੈ। ਪੀਸੀਆਰ ਮੁਲਾਜ਼ਮਾਂ ਨੇ ਇੱਕ ਸ਼ਰਾਬੀ ਵਿਅਕਤੀ ਨੂੰ ਨਸ਼ੇ ਦੀ ਹਾਲਤ ਵਿੱਚ ਉਸ ਦੇ ਘਰ ਨੇੜੇ ਪਹੁੰਚਾਉਣ ਵਿੱਚ ਮਦਦ ਕੀਤੀ ਸੀ, ਜਿਸ ਤੋਂ ਬਾਅਦ ਉਸੇ ਵਿਅਕਤੀ ਨੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਪੀਸੀਆਰ ਮੁਲਾਜ਼ਮਾਂ ਵਲੋਂ ਚੋਰ ਵਿਅਕਤੀ ਨੂੰ ਮੋਟਰਸਾਈਕਲ ਤੋਂ ਉਤਾਰਨ ਅਤੇ ਚੋਰੀ ਕਰਨ ਵੇਲੇ ਦੀ ਘਟਨਾ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਤੋਂ ਬਾਅਦ ਇਹ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ ਅਤੇ ਪੁਲਿਸ ਮੁਲਾਜ਼ਮਾਂ ਉਪਰ ਵੀ ਸਵਾਲ ਖੜੇ ਕੀਤੇ ਜਾ ਰਹੇ ਸਨ। ਬਰਨਾਲਾ ਪੁਲਿਸ ਨੇ ਉਕਤ ਵਿਅਕਤੀ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ।
ਮੁਲਾਜ਼ਮਾਂ ਦਾ ਕੋਈ ਕੂਸਰ ਨਹੀਂ : ਡੀਐਸਪੀ ਸਤਵੀਰ ਸਿੰਘ ਨੇ ਕਿਹਾ ਕਿ ਪੀਸੀਆਰ ਮੁਲਾਜ਼ਮਾਂ ਨੇ ਇੱਕ ਵਿਅਕਤੀ ਦੀ ਮਦਦ ਕੀਤੀ ਸੀ, ਪਰ ਉਕਤ ਵਿਅਕਤੀ ਨੇ ਬਾਅਦ ਵਿੱਚ ਚੋਰੀ ਕਰ ਲਈ, ਇਸ ਵਿੱਚ ਪੀਸੀਆਰ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈ। ਡੀਐਸਪੀ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਬਰਨਾਲਾ ਪੁਲਿਸ ਦੇ ਪੀਸੀਆਰ ਮੁਲਾਜ਼ਮਾਂ ਨੂੰ ਸ਼ਹਿਰ ਦੇ ਪੱਤੀ ਰੋਡ ਉਪਰ ਇੱਕ ਵਿਅਕਤੀ ਡਿੱਗਿਆ ਹੋਇਆ ਮਿਲਿਆ, ਜਿਸਨੇ ਸ਼ਰਾਬ ਪੀਤੀ ਹੋਈ ਸੀ। ਪੀਸੀਆਰ ਮੁਲਾਜ਼ਮਾਂ ਨੇ ਜਦੋਂ ਇਸ ਵਿਅਕਤੀ ਨੂੰ ਉਸਦੇ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਲਾਗੇ ਹੀ ਇਕ ਬਸਤੀ ਦਾ ਰਹਿਣਾ ਵਾਲਾ ਹੈ। ਪੁਲਿਸ ਮੁਲਾਜ਼ਮਾਂ ਨੂੰ ਉਸਨੇ ਕੇਸੀ ਰੋਡ ਉਪਰ ਬੀਐਸਐਨਐਲ ਐਕਸਚੇਂਜ ਨੇੜੇ ਛੱਡਣ ਦਾ ਬੇਨਤੀ ਕੀਤੀ। ਇਸ ਉਪਰੰਤ ਪੀਸੀਆਰ ਮੁਲਾਜ਼ਮ ਉਕਤ ਵਿਅਕਤੀ ਨੂੰ ਐਕਸਚੇਂਜ ਨੇੜੇ ਛੱਡ ਆਏ ਪਰ ਬਾਅਦ ਵਿੱਚ ਉਸ ਵਿਅਕਤੀ ਨੇ ਐਕਸਚੇਂਜ ਨੇੜੇ ਇੱਕ ਜੂਸ ਵਾਲੀ ਦੁਕਾਨ ਉਪਰ ਚੋਰੀ ਕੀਤੀ।
- Punjab Weather Report: ਪੰਜਾਬ 'ਚ ਮਾਨਸੂਨ ਦੀ ਮੱਧਮ ਰਫਤਾਰ, ਜਾਣੋ ਕੀ ਹੈ ਆਉਣ ਵਾਲੇ ਦਿੰਨਾ ਦੀ ਭਵਿੱਖਵਾਣੀ?
- ਲੁਧਿਆਣਾ ਕਮਿਸ਼ਨਰ ਦਫਤਰ ਦੇ ਬਾਹਰ ਹਾਈ ਵੋਲਟੇਜ ਡਰਾਮਾ, ਡਾਕ ਲਿਜਾਉਣ ਵਾਲੇ ਮੁਲਾਜ਼ਮ 'ਤੇ ਮਹਿਲਾ ਨੇ ਲਾਏ ਉਸ ਦੀ ਡਾਕ ਗੁੰਮ ਕਰਨ ਦੇ ਇਲਜ਼ਾਮ
- BSF seized 5 kg of heroin : ਤਰਨਤਾਰਨ 'ਚ BSF ਨੇ ਭਾਰਤ-ਪਾਕਿ ਸਰਹੱਦ ਨੇੜੇ 5 ਕਿੱਲੋ ਹੈਰੋਇਨ ਕੀਤੀ ਬਰਾਮਦ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਉਪਰੰਤ ਇਸ ਘਟਨਾ ਨੂੰ ਇਸ ਤਰ੍ਹਾਂ ਫ਼ੈਲਾਇਆ ਗਿਆ ਕਿ ਪੁਲਿਸ ਮੁਲਾਜ਼ਮ ਖੁਦ ਚੋਰ ਨੂੰ ਛੱਡ ਕੇ ਗਏ ਹਨ। ਜਦੋਂਕਿ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਕਤ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਹੈ। ਇਸਦੀ ਪਛਾਣ ਸੰਦੀਪ ਸਿੰਘ ਵਾਸੀ ਸੰਗਰੂਰ ਹੋਈ ਹੈ। ਚੋਰ ਤੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।