ETV Bharat / state

ਬਰਨਾਲਾ ਪੁਲਿਸ ਨੇ ਬੁਲਟ ਸਾਈਲੈਂਸਰਾਂ ਦੇ ਪਾਏ ਪਟਾਕੇ - Barnala police continue

ਪੁਲਿਸ ਵਲੋਂ ਪਟਾਖੇ ਮਾਰਨ ਵਾਲੇ ਬੁਲਟਾਂ ਵਿਰੁੱਧ ਮੁਹਿੰਮ ਜਾਰੀ ਹੈ, ਜਿਸ ਤਹਿਤ ਬੁਲਟ ਦੇ ਪਟਾਖੇ ਮਾਰਨ ਵਾਲੇ ਸਾਈਲੈਂਸਰਾਂ ਨੂੰ ਲਗਾਤਾਰ ਪੁਲਿਸ ਵਲੋਂ ਭੰਨਿਆ ਜਾ ਰਿਹਾ ਹੈ।

ਸਾਈਲੈਂਸਰਾਂ ਨੂੰ ਨਸ਼ਟ ਕਰਦੇ ਹੋਏ
ਸਾਈਲੈਂਸਰਾਂ ਨੂੰ ਨਸ਼ਟ ਕਰਦੇ ਹੋਏ
author img

By

Published : Apr 23, 2021, 10:00 PM IST

ਬਰਨਾਲਾ: ਪੁਲਿਸ ਵਲੋਂ ਪਟਾਖੇ ਮਾਰਨ ਵਾਲੇ ਬੁਲਟਾਂ ਵਿਰੁੱਧ ਮੁਹਿੰਮ ਜਾਰੀ ਹੈ, ਜਿਸ ਤਹਿਤ ਬੁਲਟ ਦੇ ਪਟਾਖੇ ਮਾਰਨ ਵਾਲੇ ਸਾਈਲੈਂਸਰਾਂ ਨੂੰ ਲਗਾਤਾਰ ਪੁਲਿਸ ਵਲੋਂ ਭੰਨਿਆ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੜ ਬਰਨਾਲਾ ਪੁਲਿਸ ਵਲੋਂ ਸ਼ਹਿਰ ਵਿੱਚ 100 ਤੋਂ ਵਧੇਰੇ ਬੁਲਟ ਦੇ ਪਟਾਖੇ ਵਾਲੇ ਸਾਈਲੈਂਸਰ ਭੰਨੇ ਗਏ।

ਸਾਈਲੈਂਸਰਾਂ ਨੂੰ ਨਸ਼ਟ ਕਰਦੇ ਹੋਏ

ਗੌਰਤਲੱਬ ਹੈ ਕਿ ਪਿਛਲੇ 15 ਦਿਨਾਂ ਵਿੱਚ ਪੁਲਿਸ 400 ਤੋਂ ਵੱਧ ਪਟਾਖੇ ਵਾਲੇ ਸਾਈਲੈਂਸਰ ਭੰਨ ਚੁੱਕੇ ਹਨ। ਇਸਤੋਂ ਇਲਾਵਾ ਅਜਿਹੇ ਸਾਈਲੈਂਸਰ ਲਗਾਉਣ ਵਾਲਿਆਂ ਦੇ ਚਾਲਾਨ ਵੀ ਪੁਲਿਸ ਵਲੋਂ ਕੱਟੇ ਜਾ ਰਹੇ ਹਨ, ਸ਼ਹਿਰ ਦੇ ਲੋਕ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸ਼ੰਸ਼ਾ ਵੀ ਕਰ ਰਹੇ ਹਨ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਗੁਰਮੇਲ ਸਿੰਘ ਨੇ ਦੱਸਿਆ ਕਿ ਬਰਨਾਲੇ ਦੇ ਐਸਐਸਪੀ ਸੰਦੀਪ ਗੋਇਲ ਦੇ ਆਦੇਸ਼ਾਂ ਦੇ ਬਾਅਦ ਪੁਲਿਸ ਦੁਆਰਾ ਬੁਲਟ ਮੋਟਰਸਾਇਕਲਾਂ ਉੱਤੇ ਪਟਾਖੇ ਮਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਪੁਲਿਸ ਵਲੋਂ 400 ਤੋਂ ਜਿਆਦਾ ਬੁਲਟ ਮੋਟਰਸਾਇਕਲਾਂ ਤੋਂ ਪਟਾਖੇ ਮਾਰਨ ਵਾਲੇ ਸਾਈਲੈਂਸਰ ਲਹਾ ਕੇ ਭੰਨੇ ਜਾ ਚੁੱਕੇ ਹਨ। ਇਸੇ ਮੁਹਿੰਤ ਤਹਿਤ ਅੱਜ ਵੀ 100 ਤੋਂ ਜਿਆਦਾ ਸਾਈਲੈਂਸਰ ਭੰਨੇ ਕੀਤੇ ਗਏ ਹਨ।

ਉਨਾਂ ਕਿਹਾ ਕਿ ਨੌਜਵਾਨਾਂ ਨੂੰ ਬੁਲੇਟ ਮੋਟਰਸਾਇਕਲ ਉੱਤੇ ਪਟਾਖੇ ਨਾ ਮਾਰਨ ਨੂੰ ਚੇਤਾਵਨੀ ਦੇਣ ਲਈ ਅੱਜ ਜਨਤਕ ਜਗ੍ਹਾ ’ਤੇ ਸਾਈਲੈਂਸਰ ਭੰਨੇ ਜਾ ਰਹੇ ਹਨ। ਉਥੇ ਹੀ ਉਨਾਂਨੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਆਪਣੇ ਬੱਚਿਆਂ ਨੂੰ ਬੁਲੇਟ ਮੋਟਰਸਾਇਕਲ ਉੱਤੇ ਪਟਾਖੇ ਵਜਾਉਣ ਵਾਲੇ ਸਾਈਲੈਂਸਰ ਨਾ ਲਵਾਉਣ ਦੇਣ।

ਉਨਾਂ ਕਿਹਾ ਕਿ ਪੁਲਿਸ ਦਾ ਇਹ ਅਭਿਆਨ ਅੱਗੇ ਵੀ ਲਗਾਤਾਰ ਜਾਰੀ ਰਹੇਗਾ।

ਇਹ ਵੀ ਪੜ੍ਹੋ: ਆਕਸੀਜਨ ਸਪਲਾਈ ਨੂੰ ਲੈ ਕੇ ਸੂਬਿਆਂ ’ਚ ਜ਼ੁਬਾਨੀ ਜੰਗ ਹੋਈ ਤੇਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.