ਬਰਨਾਲਾ: ਸ਼ਹਿਰ ਦੇ ਇੱਕ ਸੀ.ਐੱਨ.ਜੀ. ਪੰਪ (CNG Pump) ’ਤੇ ਗੈਸ ਭਰਵਾਉਣ ਆਏ ਕੁਝ ਨੌਜਵਾਨਾਂ ਅਤੇ ਪੈਟਰੋਲ ਪੰਪ (Petrol pump) ਮਾਲਕ ਵਿਚਕਾਰ ਬਹਿਸ ਹੋ ਗਈ। ਬਹਿਸ ਦੌਰਾਨ ਮਾਮਲਾ ਵਧਣ ’ਤੇ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਦੀ ਹਾਜ਼ਰੀ ਵਿੱਚ ਪੰਪ ਮਾਲਕ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ। ਜਿਸ ਕਰਕੇ ਪੈਟਰੋਲ ਪੰਪ ਮਾਲਕ ਨੇ ਆਪਣੇ ਬਚਾਅ ਲਈ ਨੌਜਵਾਨਾਂ 'ਤੇ ਗੋਲੀ ਚਲਾ ਦਿੱਤੀ। ਜਿਸ ਕਰਕੇ 2 ਗੋਲੀਆਂ ਲੱਗਣ ਕਾਰਨ ਨੌਜਵਾਨ ਗੰਭੀਰ ਜ਼ਖ਼ਮੀ (Young man seriously injured by bullets) ਹੋ ਗਿਆ, ਜਿਸ ਨੂੰ ਲੁਧਿਆਣਾ (Ludhiana) ਰੈਫਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪੰਪ ਮਾਲਕ ਨੂੰ ਹਿਰਾਸਤ 'ਚ ਲੈ ਲਿਆ। ਇਹ ਸਾਰੀ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ 'ਚ ਕੈਦ (Captured in CCTV cameras) ਹੋ ਗਈ।
ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਸੰਜੂ ਨੇ ਦੱਸਿਆ ਕਿ ਸਵੇਰੇ ਇੱਕ ਨੌਜਵਾਨ ਉਨ੍ਹਾਂ ਦੇ ਪੰਪ 'ਤੇ ਸੀ.ਐੱਨ.ਜੀ. ਭਰਵਾਉਣ ਲਈ ਆਇਆ ਸੀ ਅਤੇ ਇਸ ਦੌਰਾਨ ਉਸ ਨੌਜਵਾਨ ਦੀ ਪੈਟਰੋਲ ਪੰਪ 'ਤੇ ਕੰਮ ਕਰਦੇ ਵਿਅਕਤੀ ਨਾਲ ਬਹਿਸ ਹੋ ਗਈ। ਕੁਝ ਸਮੇਂ ਬਾਅਦ ਕੁਝ ਨੌਜਵਾਨ ਡੰਡਿਆਂ ਅਤੇ ਰਾੜਾਂ ਨਾਲ ਪੈਟਰੋਲ ਪੰਪ 'ਤੇ ਆਏ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਉਸ ਦੇ ਲੜਕੇ ਅਤੇ ਚਾਚੇ ਦੀ ਪੂਰੀ ਕੁੱਟਮਾਰ ਕੀਤੀ।

ਜਦਕਿ ਉਸ ਨੇ ਇਸ ਪੂਰੇ ਮਾਮਲੇ ਲਈ ਐੱਸ.ਐੱਚ.ਓ. ਸਿਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ ਹੈ ਅਤੇ ਜੇਕਰ ਉਹ ਗੋਲੀ ਨਾ ਚਲਾਉਂਦਾ ਤਾਂ ਹਮਲਾਵਰ ਨੌਜਵਾਨ ਉਸ ਦੇ ਲੜਕੇ ਅਤੇ ਚਾਚੇ ਨੂੰ ਮਾਰ ਦਿੰਦੇ।
ਉੱਥੇ ਹੀ ਇਸ ਮਾਮਲੇ 'ਚ ਗੋਲੀਬਾਰੀ 'ਚ ਜ਼ਖਮੀ ਹੋਏ ਨੌਜਵਾਨ ਦੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਤਿਰਲੋਕ ਬਰਨਾਲਾ ਦੇ ਸੀ.ਐੱਨ.ਜੀ ਪੰਪ 'ਤੇ ਗੈਸ ਭਰਵਾਉਣ ਲਈ ਗਿਆ ਸੀ, ਜਿੱਥੇ ਉਸ ਦੀ ਸੀ.ਐੱਨ.ਜੀ. ਪੰਪ (CNG Pump) ਵਾਲਿਆਂ ਨਾਲ ਬਹਿਸ ਹੋ ਗਈ। ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਦੇ ਹੁਕਮਾਂ ਅਨੁਸਾਰ ਉਸ ਦਾ ਭਰਾ ਪੰਪ ਤੋਂ ਕਾਰ ਲੈਣ ਗਿਆ ਸੀ, ਜਿੱਥੇ ਪੈਟਰੋਲ ਪੰਪ ਦੇ ਮਾਲਕ ਨੇ ਉਸ ਦੀ ਕੁੱਟਮਾਰ ਕੀਤੀ। ਪੰਪ ਵਾਲਿਆਂ ਨੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੇ ਭਰਾ ਦੀ ਹਾਲਾਤ ਗੰਭੀਰ ਹੋਣ ਕਾਰਨ ਉਸ ਨੂੰ ਡੀ.ਐੱਮ.ਸੀ. ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਉਧਰ ਇਸ ਮਾਮਲੇ ਸਬੰਧੀ ਬਰਨਾਲਾ ਦੇ ਡੀ.ਐੱਸ.ਪੀ. ਸਿਟੀ ਸਤਬੀਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਜਦੋਂ ਐੱਸ.ਐੱਚ.ਓ. ਤਫਤੀਸ਼ ਲਈ ਪੁੱਜੇ ਤਾਂ ਨੌਜਵਾਨ ਕਾਰ ਲੈਣ ਆਇਆ ਸੀ। ਇਸ ਦੌਰਾਨ ਨੌਜਵਾਨ ਅਤੇ ਪੈਟਰੋਲ ਪੰਪ ਮਾਲਕ ਵਿਚਾਲੇ ਬਹਿਸ ਹੋ ਗਈ। ਉਨ੍ਹਾਂ ਦੱਸਿਆ ਕਿ ਪੈਟਰੋਲ ਮਾਲਕ ਵੱਲੋਂ ਹਵਾ ਵਿੱਚ ਫਾਇਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਖੇਤੀਬਾੜੀ ਅਧਿਕਾਰੀਆਂ ਨੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ, ਕਿਸਾਨਾਂ ਨੇ ਦੱਸਿਆ 'ਖਾਨਾਪੂਰਤੀ'