ਬਰਨਾਲਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਰਨਾਲਾ 'ਚ ਮੋਬਾਈਲ ਡਿਜੀਟਲ ਅਜਾਇਬ ਘਰ ਅਤੇ ਲਾਈਟ ਐਂਡ ਸਾਊਂਡ ਸ਼ੋਅ ਲਗਾਇਆ ਗਿਆ। ਇਸ ਦੌਰਾਨ ਬਰਨਾਲਾ ਸਿਵਲ ਪ੍ਰਸ਼ਾਸਨ ਦੇ ਦਿਸ਼ਾਂ ਨਿਰਦੇਸ਼ 'ਤੇ ਸਕੂਲੀ ਬੱਚਿਆਂ ਨੂੰ ਅਜਾਇਬ ਘਰ ਤੇ ਲਾਇਟ ਐਂਡ ਸਾਉਡ ਸ਼ੋਅ ਦਿਖਾਇਆ ਗਿਆ।
ਇਸ ਸ਼ੋਅ 'ਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਜੋਤੀ ਜੋਤਿ ਸਮਾਉਣ ਤੱਕ ਦੀਆਂ ਸਾਰੀਆਂ ਕਲਾਤਮਕ ਤਸਵੀਰਾਂ ਨੂੰ ਵੀਡੀਓਗ੍ਰਾਫੀ ਵਿੱਚ ਪੇਸ਼ ਕੀਤਾ ਗਈਆ।
ਸ਼ੋਅ ਦੇਖਣ ਆਏ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਕਿਹਾ ਕਿ ਇਸ ਸ਼ੋਅ ਦੌਰਾਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦਾ ਪਤਾ ਲੱਗਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨੂੰ ਸਿਰਫ਼ ਕਿਤਾਬਾਂ ਵਿੱਚ ਹੀ ਪੜ੍ਹਦੇ ਸੀ, ਪਰ ਅੱਜ ਉਨ੍ਹਾਂ ਬਾਰੇ ਵੀਡੀਓਗ੍ਰਾਫੀ ਰਾਂਹੀ ਦੇਖ ਅਤੇ ਸੁਣ ਕੇ ਬਹੁਤ ਚੰਗਾ ਲੱਗਾ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ।
ਸਕੂਲ ਦੇ ਅਧਿਆਪਕ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਕਿਤਾਬਾਂ ਰਾਂਹੀ ਹੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਨੂੰ ਹਾਸਿਲ ਕਰਦੇ ਸੀ ਪਰ ਅੱਜ ਵੀਡੀਓਗ੍ਰਾਫੀ ਨਾਲ ਦੇਖ ਕੇ ਬਹੁਤ ਹੀ ਵੱਧਿਆ ਲੱਗਾ। ਉਨ੍ਹਾਂ ਨੇ ਕਿਹਾ ਕਿ ਜਿਹੜਾ ਦੇਖ ਨੇ ਯਾਦ ਰਹਿੰਦਾ ਉਨ੍ਹਾਂ ਪੜ੍ਹ ਕੇ ਨਹੀਂ ਯਾਦ ਰਹਿੰਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਇਸ ਤਰ੍ਹਾਂ ਦੇ ਉਪਰਾਲਾ ਕਰਨ ਲਈ ਅਪੀਲ ਕੀਤੀ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਬਾਈਲ ਡਿਜੀਟਲ ਅਜਾਇਬ ਘਰ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੋਅ ਦਾ ਵੱਧ ਤੋਂ ਵੱਧ ਆਨੁੰਦ ਮਾਣਨਾ।