ਬਰਨਾਲਾ: ਪੰਜਾਬ ਸਰਕਾਰ ਵੱਲੋਂ ਖੇਤੀ ਸੈਕਟਰ ਲਈ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਕਿਸਾਨਾਂ ਵੱਲੋਂ ਪੰਜਾਬ ਸਰਕਾਰ ’ਤੇ ਖੇਤਾਂ ਦੀ ਮਾੜੀ ਬਿਜਲੀ ਸਪਲਾਈ ਦੇ ਇਲਜ਼ਾਮ ਲਾਉਂਦਿਆਂ ਬਰਨਾਲਾ ਵਿਖੇ ਪਾਵਰਕਾਮ ਦੇ ਐਕਸੀਅਨ ਦਫ਼ਤਰ ਤਾ ਘਿਰਾਓ ਕਰਕੇ ਧਰਨਾ ਲਗਾਇਆ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕਾਂ ਦੀ ਫ਼ਸਲਾਂ ਪੱਕਣ ਕਿਨਾਰੇ ਹੈ ਅਤੇ ਫ਼ਸਲ ਨੂੰ ਆਖ਼ਰੀ ਪਾਣੀ ਲਗਾਇਆ ਜਾਣਾ ਹੈ। ਪਰ ਖੇਤਾਂ ਲਈ ਬਿਜਲੀ ਸਪਲਾਈ ਬੁਰ੍ਹੀ ਤਰਾਂ ਠੱਪ ਪਈ ਹੈ। ਜਿਸ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜੋ: ਸਕੂਲ ਬੰਦ ਕਰਨ ਨੂੰ ਲੈ ਕੇ ਪ੍ਰਾਇਵੇਟ ਸਕੂਲ ਮਾਲਕਾਂ ਨੇ ਸਰਕਾਰ ’ਤੇ ਖੜੇ ਕੀਤੇ ਸਵਾਲ
ਉਹਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਰਨਾਲਾ ਜ਼ਿਲੇ ਦੇ ਬਲਾਕ ਸ਼ਹਿਣਾ ਨਾਲ ਸਬੰਧਤ ਪਿੰਡਾਂ ਦੇ ਕਿਸਾਨਾਂ ਨੂੰ ਇਹ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਜੇਕਰ ਕਣਕ ਦੀ ਫ਼ਸਲ ਨੂੰ ਆਖ਼ਰੀ ਪਾਣੀ ਨਾਲ ਲੱਗਿਆ ਤਾਂ ਫ਼ਸਲ ਦੇ ਝਾੜ ’ਤੇ ਇਸਦਾ ਬਹੁਤ ਮਾੜਾ ਅਸਰ ਪਵੇਗਾ। ਕਿਸੇ ਵੀ ਬਿਜਲੀ ਅਧਿਕਾਰੀ ਵਲੋਂ ਉਹਨਾਂ ਦੀ ਕੋਈ ਸੁਣਵਾਈ ਨਾ ਕੀਤੇ ਜਾਣ ਦੇ ਰੋਸ ਵੱਜੋਂ ਉਹਨਾਂ ਵੱਲੋਂ ਮਜ਼ਬੂਰ ਹੋਕੇ ਐਕਸੀਅਨ ਦਫ਼ਤਰ ਤਾ ਘਿਰਾਓ ਕੀਤਾ ਗਿਆ ਹੈ।
ਇਸ ਸਬੰਧੀ ਪਾਵਰਕਾਮ ਦੇ ਐਕਸੀਅਨ ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਪਿਛੇ ਤੋਂ ਪਾਵਰਕੱਟ ਲੱਗਣ ਕਾਰਨ ਇਹ ਸਮੱਸਿਆ ਬਣੀ ਹੈ। ਇਸਦਾ ਕਾਰਨ ਇਹ ਹੈ ਕਿ ਪੰਜਾਬ ਦੇ ਦੋ ਤਿੰਨ ਥਰਮਲ ਬੰਦ ਪਏ ਹਨ, ਜਿਸ ਕਰਕੇ ਬਿਜਲੀ ਸਪਲਾਈ ਘੱਟ ਮਿਲ ਰਹੀ ਹੈ। ਕਿਸਾਨਾਂ ਦੀ ਸਮੱਸਿਆ ਦਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਅਤੇ ਜਲਦ ਮਸਲਾ ਹੱਲ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ: ਕੋਰੋਨਾ ਦਾ ਮੁੜ ਤੋਂ ਕਹਿਰ ਜਾਰੀ, ਪਰ ਲੋਕ ਬੇਪਰਵਾਹ