ETV Bharat / state

ਕਰਜ਼ੇ ਨੇ ਬਰਨਾਲਾ ਦੇ ਇੱਕ ਹੋਰ ਕਿਸਾਨ ਦੀ ਲਈ ਜਾਨ

ਬਰਨਾਲਾ ਵਿੱਚ ਇੱਕ ਹੋਰ ਕਿਸਾਨ ਕਰਜ਼ੇ ਦੀ ਬਲੀ ਚੜ੍ਹ ਗਿਆ। ਜ਼ਿਲ੍ਹੇ ਦੇ ਪਿੰਡ ਦੁੱਲਮਸਰ ਦੇ 32 ਸਾਲਾ ਕਿਸਾਨ ਨੇ ਆਪਣੇ ਖੇਤ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਰਜ਼ੇ ਕਾਰਨ ਇੱਕੋ ਪਰਿਵਾਰ 'ਚ ਇਹ ਦੂਜੀ ਖ਼ੁਦਕੁਸ਼ੀ ਹੈ। ਇਸਤੋਂ ਪਹਿਲਾਂ ਮ੍ਰਿਤਕ ਕਿਸਾਨ ਦਾ ਪਿਤਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ।

bnl, farmer suicide
ਕਰਜ਼ੇ ਨੇ ਬਰਨਾਲਾ ਦੇ ਇੱਕ ਹੋਰ ਕਿਸਾਨ ਦੀ ਲਈ ਜਾਨ
author img

By

Published : Dec 25, 2019, 11:59 PM IST

ਬਰਨਾਲਾ : ਪੰਜਾਬ ਵਿੱਚ ਕਰਜ਼ੇ ਕਾਰਨ ਕਿਸਾਨ ਦੀਆਂ ਖ਼ੁਦਕੁਸ਼ੀਆਂ ਦਾ ਦੌਰ ਜਾਰੀ ਹੈ। ਕਰਜ਼ੇ ਕਾਰਨ ਬਰਨਾਲਾ ਦੇ ਪਿੰਡ ਦੁੱਲਮਸਰ ਕੋਠੇ ਦੇ ਰਹਿਣ ਵਾਲੇ 32 ਸਾਲਾ ਨੌਜਵਾਨ ਨੇ ਆਪਣੇ ਖੇਤ ਵਿੱਚ ਹੀ ਖ਼ੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਦੇ ਸਿਰ 16 ਲੱਖ ਰੁਪਏ ਦਾ ਕਰਜ਼ਾ ਸੀ।

ਵੇਖੋ ਵੀਡੀਓ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਨੇ ਵੀ ਕੁੱਝ ਸਾਲ ਪਹਿਲਾਂ ਹੀ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਸੀ। ਪਰ ਉਦੋਂ ਇਹ ਕਰਜ਼ਾ 7 ਤੋਂ 8 ਲੱਖ ਰੁਪਏ ਸੀ।

ਉਸ ਨੇ ਦੱਸਿਆ ਕਿ ਸੰਦੀਪ ਸਿੰਘ ਦੋ ਬੱਚਿਆਂ ਦਾ ਪਿਤਾ ਸੀ। ਉਸਦੀ ਇੱਕ ਬਜ਼ੁਰਗ ਮਾਂ ਅਤੇ ਇੱਕ ਭਰਾ ਵੀ ਹੈ, ਜੋ ਵੱਖਰੇ ਪਰਿਵਾਰ ਵਿੱਚ ਰਹਿੰਦਾ ਹੈ। ਪੂਰਾ ਪਿੰਡ ਹੀ ਇਸ ਖ਼ੁਦਕੁਸ਼ੀ ਕਾਰਨ ਸਦਮੇ ਵਿੱਚ ਹੈ। ਉਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ।

ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਸੰਦੀਪ ਸਿੰਘ ਦੀ ਖ਼ੁਦਕੁਸ਼ੀ ਦੀ ਮੌਤ ਦੀ ਖ਼ਬਰ ਸੁਣ ਕੇ ਸਾਰਾ ਹੀ ਪਿੰਡ ਸਦਮੇ ਵਿੱਚ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਪਰਿਵਾਰ ਦਾ ਕਰਜ਼ਾ ਮਾਫ਼ ਕਰਕੇ ਮਾਲੀ ਮੱਦਦ ਕੀਤੀ ਜਾਵੇ।

ਇਸ ਮਾਮਲੇ ਨੂੰ ਲੈ ਕੇ ਐੱਸਐੱਚਓ ਇਕਬਾਲ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਬਿਆਨ ਦਰਜ਼ ਕਰ ਲਏ ਹਨ ਅਤੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਜਾਵੇਗੀ।

Intro:ਬਰਨਾਲਾ।

ਬਰਨਾਲਾ ਵਿੱਚ ਇੱਕ ਹੋਰ ਕਿਸਾਨ ਕਰਜ਼ੇ ਦੀ ਭੇਂਟ ਚੜ• ਗਿਆ। ਜ਼ਿਲ•ੇ ਦੇ ਪਿੰਡ ਦੁੱਲਮਸਰ ਦੇ 32 ਸਾਲਾ ਕਿਸਾਨ ਨੇ ਆਪਣੇ ਖੇਤ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਕਰਜ਼ੇ ਕਾਰਨ ਇੱਕੋ ਪਰਿਵਾਰ 'ਚ ਇਹ ਦੂਜੀ ਖ਼ੁਦਕੁਸ਼ੀ ਹੈ। ਇਸਤੋਂ ਪਹਿਲਾਂ ਮ੍ਰਿਤਕ ਕਿਸਾਨ ਦਾ ਪਿਤਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਗਿਆ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਰਜ਼ੇ ਕਾਰਨ ਸੰਦੀਪ ਲੰਬੇ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਦੇ ਕਾਰਨ ਉਸਨੇ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਖਾ ਲਈ ਅਤੇ ਬਾਅਦ ਵਿੱਚ ਫ਼ਾਹਾ ਲੈ ਲਿਆ। ਪਿੰਡ ਵਾਸੀਆਂ ਅਨੁਸਾਰ ਮ੍ਰਿਤਕ 16 ਲੱਖ ਰੁਪਏ ਦਾ ਕਰਜ਼ਈ ਸੀ। ਪੁਲਿਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

Body:ਵੋ/ਓ - ਪੰਜਾਬ ਵਿਚ ਕਰਜ਼ੇ ਕਾਰਨ ਕਿਸਾਨ ਖੁਦਕੁਸ਼ੀਆਂ ਦਾ ਦੌਰ ਜਾਰੀ ਹੈ। ਕਰਜ਼ੇ ਕਾਰਨ ਬਰਨਾਲਾ ਦੇ ਪਿੰਡ ਦੁੱਲਮਸਰ ਕੋਠੇ ਦਾ 32 ਸਾਲਾ ਨੌਜਵਾਨ ਨੇ ਆਪਣੇ ਖੇਤ ਖੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਦੇ ਸਿਰ ਬੈਂਕ ਅਤੇ ਆੜਤੀਏ ਦਾ 16 ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਕੁਝ ਸਾਲ ਪਹਿਲਾਂ ਸੰਦੀਪ ਦਾ ਪਿਤਾ ਵੀ ਖੁਦਕੁਸ਼ੀ ਕਰ ਗਿਆ ਸੀ। ਸੰਦੀਪ ਦੇ ਪਿਤਾ ਦੇ ਸਿਰ 7 ਤੋਂ 8 ਲੱਖ ਦਾ ਕਰਜ਼ਾ ਸੀ, ਜੋ ਲਗਾਤਾਰ ਵੱਧਦਾ ਗਿਆ। ਅੱਜ ਇਸ ਪਰਿਵਾਰ ਦੀ ਦੂਜੀ ਪੀੜ•ੀ ਵੀ ਇਸ ਕਰਜ਼ੇ ਦੀ ਭੇਂਟ ਚੜ• ਗਈ।

ਸੰਦੀਪ ਸਿੰਘ ਦੋ ਬੱਚਿਆਂ ਦਾ ਪਿਤਾ ਸੀ। ਉਸਦੇ ਇਕ ਬੁਜ਼ੁਰਗ ਮਾਂ ਅਤੇ ਇਕ ਭਰਾ ਹੈ, ਜੋ ਵੱਖਰੇ ਪਰਿਵਾਰ ਵਿੱਚ ਰਹਿੰਦਾ ਹੈ। ਪੂਰਾ ਪਿੰਡ ਹੀ ਇਸ ਖ਼ੁਦਕੁਸ਼ੀ ਕਾਰਨ ਸਦਮੇ ਵਿੱਚ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਪਰਿਵਾਰ ਦਾ ਕਰਜ਼ਾ ਮਾਫ਼ ਕਰਕੇ ਮਾਲੀ ਮੱਦਦ ਕੀਤੀ ਜਾਵੇ।

ਬਾਈਟ ... ਲਖਬੀਰ ਸਿੰਘ (ਕਿਸਾਨ)

ਬਾਈਟ .... ਜਗਸੀਰ ਸਿੰਘ (ਭਰਾ)

ਬਾਈਟ ... ਹਰਨਾਮ ਸਿੰਘ (ਪਿੰਡ ਦਾ ਸਰਪੰਚ)

Conclusion:-- ਪੁਲਿਸ ਪ੍ਰਸ਼ਾਸ਼ਨ ਨੇ ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਦੱਸਿਆ ਕਿ ਕਿਸਾਨ ਸੰਦੀਪ ਸਿੰਘ ਵਲੋਂ ਆਪਣੇ ਖੇਤ ਵਿੱਚ ਫਾਹਾ ਲੈ ਕੇ ਆਤਮ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਲੋਕਾਂ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕਰਦਿਆਂ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਮ੍ਰਿਤਕ ਕਰਜ਼ੇ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।

ਬਾਈਟ ... ਇਕਬਾਲ ਸਿੰਘ (ਐਸਐਚਓ ਥਾਣਾ)

ਬਰਨਾਲਾ ਤੋਂ ਲਖਵੀਰ ਚੀਮਾ ਈਟੀਵੀ ਭਾਰਤ
ETV Bharat Logo

Copyright © 2024 Ushodaya Enterprises Pvt. Ltd., All Rights Reserved.