ਬਰਨਾਲਾ: ਵਾਰਿਸ ਪੰਜਾਬ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ (Waris Punjab De chief Amritpal Singh) ਦੇ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਉਪਰ ਗੰਭੀਰ ਇਲਜ਼ਾਮ ਲਗਾਏ ਹਨ। ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਸਾਥੀ ਸਿੰਘਾਂ ਨੂੰ ਨਾ ਮਿਲਣ ਦੇਣ ਦੇ ਇਲਜ਼ਾਮ ਲਗਾਏ ਗਏ ਹਨ। ਡੀਸੀ ਅੰਮ੍ਰਿਤਸਰ ਅਤੇ ਮੁੱਖ ਮੰਤਰੀ 'ਤੇ ਲਗਾਏ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਨਾਲ ਮੁਲਾਕਾਤ ਨਾ ਕਰਨ ਦੇਣ ਦੇ ਇਲਜ਼ਾਮ ਵਕੀਲ ਰਾਜਦੇਵ ਸਿੰਘ ਖਾਲਸਾ ਨੇ ਲਗਾਏ। ਉਹਨਾਂ ਮੁਲਾਕਾਤ ਵਿੱਚ ਰੁਕਾਵਟ ਪਾਉਣ ਨੂੰ ਕਾਨੂੰਨੀ ਅਧਿਕਾਰਾਂ 'ਤੇ ਡਾਕਾ ਦੱਸਦਿਆਂ ਇਸ ਵਿਰੁੱਧ ਹਾਈਕੋਰਟ ਰਿੱਟ ਪਟੀਸ਼ਨ ਪਾ ਕੇ ਸਰਕਾਰ ਦੀ ਜਵਾਬ ਤਲਬੀ ਕਰਨ ਦੀ ਚੇਤਾਵਨੀ ਦਿੱਤੀ ਹੈ।
ਵਕੀਲ ਨੂੰ ਅੰਮ੍ਰਿਤਪਾਲ ਨਾਲ ਮੁਲਾਕਾਤ ਕਰਨ ਤੋਂ ਰੋਕਿਆ: ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਸੰਸਦ ਮੈਂਬਰ ਅਤੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਉਹ ਨੈਸ਼ਨਲ ਸਕਿਊਰਿਟੀ ਐਕਟ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੀ ਉਹ ਪੈਰਵਾਈ ਕਰ ਰਹੇ ਹਨ। ਉਹ ਲਗਾਤਾਰ ਡਿਬਰੂਗੜ੍ਹ ਜੇਲ੍ਹ ਵਿੱਚ ਉਹਨਾਂ ਨੂੰ ਮਿਲਦੇ ਆ ਰਹੇ ਹਨ ਪਰ ਇਸ ਵਾਰ ਕਾਨੂੰਨੀ ਮਲਾਕਾਤ ਕਰਨ ਤੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਗਲਤ ਤਰੀਕੇ ਨਾਲ ਰੋਕਿਆ ਗਿਆ ਹੈ, ਜੋ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਇਸਤੋਂ ਪਹਿਲਾਂ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਜ਼ਹਾਜ਼ ਦੀ ਟਿਕਟ ਕਰਵਾਉਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ ਪਰ ਜੇਲ੍ਹ ਅਧਿਕਾਰੀਆਂ ਨੇ ਮੌਕੇ 'ਤੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਤੋਂ ਰੋਕ ਦਿੱਤਾ।
ਉਹਨਾਂ ਕਿਹਾ ਕਿ ਜਦੋਂ ਇਸ ਰੁਕਾਵਟ ਲਈ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੁਕਮਾਂ ਉਪਰ ਮੁਲਾਕਾਤ ਕਰਨ ਤੋਂ ਰੋਕਿਆ ਗਿਆ ਹੈ।ਉਹਨਾਂ ਦੱਸਿਆ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਸੀ ਅੰਮ੍ਰਿਤਸਰ ਦੀ ਹਿਟਲਰਸ਼ਾਹੀ ਹੈ, ਜੋ ਬਹੁਤ ਗਲਤ ਹੈ। ਜਿਸਦੇ ਰੋਸ ਵਜੋਂ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਨੇ ਇੱਕ ਚਿੱਠੀ ਭੇਜ ਕੇ ਰੋਸ ਜ਼ਾਹਰ ਕੀਤਾ ਹੈ। ਉਹਨਾਂ ਵਲੋਂ ਜੇਲ੍ਹ ਵਿੱਚ ਆਪਣਾ ਸੰਘਰਸ਼ ਸ਼ੁਰੂ ਕੀਤਾ ਹੈ। ਇਹ ਸੰਘਰਸ਼ ਉਹਨਾਂ ਸਮਾਂ ਜਾਰੀ ਰਹੇਗਾ, ਜਿਹਨਾਂ ਚਿਰ ਭਾਈ ਅੰੰਮ੍ਰਿਤਪਾਲ ਸਿੰਘ ਨਾਲ ਮੇਰੀ ਮੁਲਾਕਾਤ ਨਹੀਂ ਕਰਵਾਈ ਜਾਂਦੀ।
- ਲੁਧਿਆਣਾ 'ਚ ਸੁਖਪਾਲ ਖਹਿਰਾ 'ਤੇ ਬੋਲੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਕਿਹਾ- ਇਸ 'ਚ ਕੋਈ ਰਾਜਨੀਤੀ ਨਹੀਂ, ਪੁਲਿਸ ਕੋਲ ਜ਼ਰੂਰ ਕੋਈ ਨਾ ਕੋਈ ਸਬੂਤ ਹੋਣਗੇ ਤਾਂ ਹੀ ਗ੍ਰਿਫ਼ਤਾਰੀ ਹੋਈ
- Kotkapura Firing Case: ਹਾਈਕੋਰਟ ਨੇ ਕਿਹਾ- SIT ਪਹਿਲਾਂ ਹੀ ਆਪਣੀ ਜਾਂਚ ਕਰ ਚੁੱਕੀ ਪੂਰੀ, ਹੁਣ ਪਟੀਸ਼ਨਰਾਂ ਦੀ ਹਿਰਾਸ਼ਤ 'ਚ ਪੁੱਛਗਿੱਛ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ
- Akali Leader Arrested: ਅਕਾਲੀ ਲੀਡਰ ਤੇ ਸ਼ੂਗਰ ਮਿੱਲ ਦਾ ਮਾਲਕ ਜਰਨੈਲ ਸਿੰਘ ਵਾਹਿਦ ਵਿਜੀਲੈਂਸ ਵਲੋਂ ਗ੍ਰਿਫ਼ਤਾਰ, ਪਤਨੀ ਤੇ ਪੁੱਤ ਵੀ ਹਿਰਾਸਤ 'ਚ ਲਏ, ਕਿਸਾਨਾਂ ਨਾਲ ਧੋਖਾਧੜੀ ਦਾ ਇਲਜ਼ਾਮ
3 ਘੰਟੇ ਚੱਲੀ ਮੁਲਾਕਾਤ ਬਾਰੇ ਗੱਲ: ਐਡਵੋਕੇਟ ਖਾਲਸਾ ਨੇ ਦੱਸਿਆ ਕਿ ਇਸ ਦੌਰਾਨ ਉਹਨਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ। ਉਹਨਾਂ ਨੂੰ ਜੇਲ੍ਹ ਵਿੱਚ ਵੇਟਿੰਗ ਰੂਮ ਵਿੱਚ ਇੰਤਜ਼ਾਰ ਕਰਨਾ ਪਿਆ, ਜਿੱਥੇ ਅਤਿ ਦੀ ਗਰਮੀ ਵਿੱਚ ਪਾਣੀ ਅਤੇ ਪੱਖੇ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਵੇਟਿੰਗ ਰੂਮ ਵਿੱਚ 3 ਘੰਟੇ ਜੇਲ੍ਹ ਅਧਿਕਾਰੀ ਮੁਲਾਕਾਤ ਕਰਨ ਦੀ ਪ੍ਰਵਾਨਗੀ ਦੀ ਗੱਲ ਕਰਦੇ ਰਹੇ ਪਰ ਬਾਅਦ ਵਿੱਚ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਨਾ ਦਿੱਤੇ ਜਾਣ ਬਾਰੇ ਆਖ ਕੇ ਮੁਲਾਕਾਤ ਨਹੀਂ ਕਰਵਾਈ ਗਈ। ਜਿਸ ਕਾਰਨ ਉਨ੍ਹਾਂ ਨੂੰ ਚਾਰ ਦਿਨ ਆਸਾਮ ਵਿੱਚ ਖੱਜਲ ਖੁਆਰ ਹੋਣਾ ਪਿਆ। ਜੇਕਰ ਸਿੰਘਾਂ ਦੇ ਵਕੀਲ ਦਾ ਹਾਲ ਏਨਾ ਮਾੜਾ ਹੈ ਤਾਂ ਜੇਲ੍ਹ ਵਿੱਚ ਨਜ਼ਰਬੰਦ ਸਿੰਘਾਂ ਦੇ ਹਾਲਾਤ ਉਸਤੋਂ ਵੀ ਮਾੜੇ ਹੀ ਹਨ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ। ਨਾਗਰਿਕਾਂ ਦੇ ਕਾਨੂੰਨੀ ਅਧਿਕਾਰ ਖੋਹੇ ਜਾ ਰਹੇ ਹਨ। ਡੀਸੀ ਅੰਮ੍ਰਿਤਸਰ ਅਤੇ ਮੁੱਖ ਮੰਤਰੀ ਪੰਜਾਬ ਇਸ ਕਾਰਜ ਲਈ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਤਾਨਾਸ਼ਾਹੀ ਵਾਲਾ ਰਾਜ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਸ ਖੱਜਲ ਖੁਆਰੀ ਦੇ ਵਿਰੁੱਧ ਉਹ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਡੀਸੀ ਅੰਮ੍ਰਿਤਸਰ ਤੋਂ ਆਸਾਮ ਜਾਣ ਦੇ ਸਾਰੇ ਖਰਚੇ, ਮੁਆਵਜ਼ੇ ਸਮੇਤ ਉਹਨਾਂ ਦੀ ਜਵਾਬ ਤਲਬੀ ਲਈ ਮਾਨਯੋਗ ਹਾਈਕੋਰਟ ਵਿੱਚ ਉਹ ਰਿੱਟ ਪਟੀਸ਼ਨ ਪਾਉਣ ਜਾ ਰਹੇ ਹਨ ਅਤੇ ਨਾਲ ਹੀ ਮੰਗ ਕਰਨਗੇ ਕਿ ਉਹਨਾਂ ਨੂੰ ਬਿਨ੍ਹਾਂ ਕਿਸੇ ਆਗਿਆ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਮਿਲਣ ਦੀ ਇਜ਼ਾਜਤ ਦਿੱਤੀ ਜਾਵੇ।