ਬਰਨਾਲਾ: ਸਰਕਾਰਾਂ ਦੇ ਨਾਲ-ਨਾਲ ਹੁਣ ਰੱਬ ਵੀ ਅੰਨਦਾਤੇ ਦਾ ਵੈਰੀ ਬਣ ਗਿਆ ਹੈ। ਕਿਸਾਨ ਜਿੱਥੇ ਖੇਤੀ ਕਾਨੂੰਨਾਂ ਵਿਰੁੱਧ ਜੱਦੋ ਜਹਿਦ ਕਰ ਰਹੇ ਹਨ, ਉਥੇ ਬੀਤੀ ਰਾਤ ਸੂਬੇ ਵਿੱਚ ਪਏ ਮੀਂਹ ਅਤੇ ਤੇਜ਼ ਹਨੇਰੀ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਬੇਮੌਸਮੇ ਮੀਂਹ ਕਾਰਨ ਕਣਕ ਦੀ ਫ਼ਸਲ ਦਾ ਝਾੜ ਘਟਨ ਦੀ ਸੰਭਾਵਨਾ ਬਣ ਗਈ ਹੈ। ਮੀਂਹ ਦੇ ਨਾਲ ਤੇਜ਼ ਹਨੇਰੀ ਚੱਲਣ ਕਾਰਨ ਫ਼ਸਲ ਧਰਤੀ ’ਤੇ ਵਿਛ ਗਈ ਹੈ। ਕਿਸਾਨਾਂ ਨੇ ਇਸ ਸਭ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਜੇਕਰ ਕਣਕ ਦੀ ਖ਼ਰੀਦ 1 ਅਪ੍ਰੈਲ ਤੋਂ ਕੀਤੀ ਹੁੰਦੀ ਤਾਂ ਅੱਧੇ ਤੋਂ ਵੱਧ ਕਿਸਾਨ ਆਪਣੀਆਂ ਫ਼ਸਲਾਂ ਵੱਢ ਲੈਂਦੇ। ਪਰ ਖ਼ਰੀਦ ’ਚ ਦੇਰੀ ਕਾਰਨ ਕਿਸਾਨਾਂ ਨੇ ਫ਼ਸਲ ਨਹੀਂ ਵੱਢੀ ਅਤੇ ਰਾਤ ਆਏ ਮੀਂਹ ਅਤੇ ਝੱਖੜ ਨੇ ਉਹਨਾਂ ਦੇ ਸੁਪਨਿਆਂ ’ਤੇ ਪਾਣੀ ਫ਼ੇਰ ਦਿੱਤਾ ਹੈ।
ਇਹ ਵੀ ਪੜੋ: ਪੰਜਾਬ ’ਚ ਨਹੀਂ ਲੱਗੇਗਾ ਲਾਕਡਾਊਨ: ਸਿਹਤ ਮੰਤਰੀ
ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਬੀਤੀ ਰਾਤ ਮੀਂਹ ਦੇ ਨਾਲ ਆਈ ਤੇਜ਼ ਹਨੇਰੀ ਨੇ ਕਣਕ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਕਣਕ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਜਿਸ ਕਰਕੇ ਇਸਦੇ ਝਾੜ ’ਤੇ ਵੱਡਾ ਅਸਰ ਪਵੇਗਾ। ਕਿਸਾਨਾਂ ਨੇ ਕਿਹਾ ਕਿ ਹਰ ਕਾਰੋਬਾਰ ਦਾ ਸਰਕਾਰ ਵੱਲੋਂ ਬੀਮਾ ਕੀਤਾ ਜਾਂਦਾ ਹੈ, ਪਰ ਕਿਸਾਨਾਂ ਦੀ ਫ਼ਸਲ ਦਾ ਸਰਕਾਰ ਕਦੇ ਬੀਮਾ ਨਹੀਂ ਕਰਦੀ ਅਤੇ ਹਰ ਵਾਰ ਉਹਨਾਂ ਦੀ ਫ਼ਸਲ ਕੁਦਰਤੀ ਕਰੋਪੀ ਦੀ ਮਾਰ ਹੇਠ ਆ ਜਾਂਦੀ ਹੈ।
ਇਹ ਵੀ ਪੜੋ: ਕਮਲਪ੍ਰੀਤ ਨੇ 65 ਮੀਟਰ ਦਾ ਥਰੋਅ ਸੁਟ ਬਣਾਇਆ ਕੌਮੀ ਰਿਕਾਰਡ, ਟੋਕੀਓ ਓਲੰਪਿਕ ਕੀਤਾ ਕੁਆਲੀਫਾਈ