ਬਰਨਾਲਾ: ਖੇਤੀ ਬਿੱਲਾਂ ਦਾ ਵਿਰੋਧ ਪੰਜਾਬ ਸੂਬੇ ਵਿੱਚ ਗਰਮਾਇਆ ਹੋਇਆ ਹੈ। ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾ ਦਾ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਰਾਜਨੀਤਿਕ ਪਾਰਟੀਆਂ ਵੀ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰ ਰਹੀਆਂ ਹਨ। ਇਸੇ ਤਹਿਤ ਅੱਜ ਸਿੱਖ ਜਥੇਬੰਦੀਆਂ ਤੇ ਕਿਸਾਨਾਂ ਵੱਲੋਂ ਬਰਨਾਲਾ ਦੇ ਕਸਬਾ ਧਨੌਲ ਵਿਖੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੇ ਘਰ ਦਾ ਘਿਰਾਓ ਕਰ ਪ੍ਰਦਰਸ਼ਨ ਕੀਤਾ ਗਿਆ।
ਕਿਸਾਨ ਮਹਿੰਦਰਪਾਲ ਸਿੰਘ ਦਾਨਗੜ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਤੈਅ ਕੀਤਾ ਹੈ ਕਿ ਜਿਹੜੇ ਭਾਜਪਾ ਆਗੂ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਰਹੇ ਹਨ ਉਨ੍ਹਾਂ ਦੇ ਘਰ ਵਿੱਚ ਜਾ ਕੇ ਇਨ੍ਹਾਂ ਆਰਡੀਨੈਂਸਾਂ ਦੇ ਫਾਇਦਿਆਂ ਬਾਰੇ ਪੁੱਛਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੇ ਤਹਿਤ ਅੱਜ ਉਹ ਜਿਹੜੇ ਭਾਜਪਾ ਆਗੂਆਂ ਦੇ ਘਰ ਗਏ ਸਾਰੇ ਹੀ ਭਾਜਪਾ ਆਗੂ ਆਪਣਾ ਘਰ ਛੱਡ ਉਥੋਂ ਦੀ ਸਵੇਰੇ ਹੀ ਰਫੂ ਚੱਕਰ ਹੋ ਗਏ। ਹੁਣ ਉਹ ਬਰਨਾਲਾ ਦੇ ਕਸਬਾ ਧਨੌਲ ਵਿਖੇ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਦੇ ਘਰ ਪਹੁੰਚੇ ਹਨ ਪਰ ਉਹ ਵੀ ਆਪਣੇ ਘਰ ਤੋਂ ਖਿਸਕ ਗਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਇੱਕ ਲਹਿਰ ਵਾਂਗ ਹਨ ਜਿੱਥੇ ਲੋਕ ਇੱਕਜੁਟ ਹੋ ਕੇ ਤੁਰ ਜਾਣ ਉਧਰ ਹੀ ਲੀਡਰਾਂ ਨੂੰ ਜਾਣਾ ਪੈਂਦਾ ਹੈ। ਜਿਵੇਂ ਕਿ ਅੱਜ ਅਕਾਲੀ ਦਲ ਨੂੰ ਮਜ਼ਬੁਰਨ ਆਪਣਾ ਭਾਜਪਾ ਨਾਲ ਗੱਠਜੋੜ ਤੋੜਨਾ ਪਿਆ। ਉਵੇਂ ਹੀ ਜਿਹੜੇ ਪੰਜਾਬ ਵਿੱਚ ਭਾਜਪਾ ਆਗੂ ਹਨ ਉਹ ਵੀ ਭਾਜਪਾ ਨੂੰ ਛੱਡ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ।
ਇੰਟਰਨੈਸ਼ਨਲ ਪੰਥਕ ਦਲ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਜੋਧਪੁਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਿਆਂਦੇ ਖੇਤੀ ਬਿੱਲਾਂ ਦਾ ਅੱਜ ਕਿਸਾਨ ਜਥੇਬੰਦੀਆਂ ਰਾਜਨੀਤਿਕ ਪਾਰਟੀ, ਕਲਾਕਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦਾ ਵਿਰੋਧ ਪੰਜਾਬ ਦੇ ਨਾਲ ਲੱਗਦੇ ਬਾਕੀ ਸੂਬਿਆਂ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਦੇ ਵਿਰੋਧ ਵਿੱਚ ਅੱਜ ਪੂਰਾ ਪੰਜਾਬ ਇੱਕਜੁਟ ਹੋ ਕੇ ਕਿਸਾਨਾਂ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ ਪਰ ਭਾਜਪਾ ਇਨ੍ਹਾਂ ਬਿੱਲਾਂ ਨੂੰ ਸਮਰਥਨ ਕਰ ਰਹੀ ਹੈ ਭਾਜਪਾ ਕਹਿ ਰਹੀ ਹੈ ਕਿ ਉਹ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਇਨ੍ਹਾਂ ਆਰਡੀਨੈਂਸਾ ਦੇ ਲਾਭ ਦਸਾਂਗੇ ਅੱਜ ਉਹ ਭਾਜਪਾ ਆਗੂ ਦੇ ਘਰ ਪਹੁੰਚ ਕੇ ਇਨ੍ਹਾਂ ਆਰਡੀਨੈਂਸਾਂ ਦੇ ਲਾਭ ਜਾਣਨ ਲਈ ਆਏ ਹਨ ਪਰ ਭਾਜਪਾ ਆਗੂ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਘਰ ਤੋਂ ਖਿਸਕ ਗਏ ਹਨ।
ਇਹ ਵੀ ਪੜ੍ਹੋ:ਖੇਤੀ ਬਿੱਲਾਂ ਦੇ ਵਿਰੋਧ 'ਚ ਕੱਢੀ ਟਰੈਕਟਰ ਰੈਲੀ