ਬਰਨਾਲਾ: 30 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ (Agricultural Laws) ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 253 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਹੈ। ਧਰਨੇ ਵਾਲੇ ਏਰੀਏ ਦੀ ਬਿਜਲੀ ਸਲਪਾਈ, ਵਰਕ ਪਰਮਿਟ ਲਏ ਜਾਣ ਕਾਰਨ ਕਈ ਘੰਟਿਆਂ ਲਈ ਬੰਦ ਕੀਤੀ ਹੋਈ ਸੀ। ਬਿਜਲੀ ਸਲਪਾਈ ਤੋਂ ਬਗੈਰ ਅਤੇ ਅੱਤ ਦੀ ਗਰਮੀ ਤੇ ਹੁੰਮਸ ਭਰੇ ਮਾਹੌਲ ਵਿੱਚ ਵੀ ਧਰਨਾ ਜਾਰੀ ਰੱਖਣਾ ਆਪਣੀ ਸਿੱਦਕਦਿਲੀ ਦਾ ਇਮਤਿਹਾਨ ਦੇਣ ਤੋਂ ਘੱਟ ਨਹੀਂ ਸੀ, ਪਰ ਧਰਨਾਕਾਰੀ ਆਪਣੇ ਇਸ ਇਮਤਿਹਾਨ ਵਿੱਚ ਵੀ ਪੂਰੇ ਨੰਬਰ ਲੈ ਕੇ ਪਾਸ ਹੋਏ। ਧਰਨਾ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ।
ਇਹ ਵੀ ਪੜੋ: Agricultural Laws: ਬੁੱਧੀਜੀਵੀਆਂ ਦੇ ਹੱਕ ’ਚ ਡਟੀਆਂ ਕਿਸਾਨ ਜਥੇਬੰਦੀਆਂ
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਨੇ ਇੱਕ ਵਾਰ ਆਪਣਾ ਉਹੀ ਪੁਰਾਣਾ ਘਰਾਟ ਰਾਗ ਛੇੜਿਆ। ਉਹ ਇੱਕੋ ਗੱਲ ਕਈ ਵਾਰ ਦੁਹਰਾ ਚੁੱਕਾ ਹੈ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪਰ ਕਿਸਾਨ ਕਾਨੂੰਨ (Agricultural Laws) ਰੱਦ ਕਰਵਾਉਣ ਵਾਲੀ ਆਪਣੀ ਮੰਗ ਛੱਡ ਕੇ ਕੋਈ ਹੋਰ ਠੋਸ ਤਜਵੀਜ਼ ਲੈ ਕੇ ਸਾਹਮਣੇ ਆਉਣ। ਪਰ ਕਿਸਾਨ ਵੀ ਆਪਣੀ ਸਥਿਤੀ ਕਈ ਵਾਰ ਸਪੱਸ਼ਟ ਕਰ ਚੁੱਕੇ ਹਨ। ਇਹ ਕਾਨੂੰਨ (Agricultural Laws) ਮੁੱਢੋਂ-ਸੁੱਢੋਂ ਰੱਦ ਕਰਨੇ ਪੈਣੇ ਹਨ, ਕਿਉਂਕਿ ਇਹ ਕਾਨੂੰਨ ਗੈਰ- ਸੰਵਿਧਾਨਕ ਹਨ।
ਖੇਤੀ ਦੇ ਵਿਸ਼ੇ 'ਤੇ ਸਿਰਫ ਰਾਜ ਸਰਕਾਰ ਕਾਨੂੰਨ ਬਣਾ ਸਕਦੀ ਹੈ, ਕੇਂਦਰ ਸਰਕਾਰ ਨਹੀਂ। ਇਸ ਲਈ ਗੈਰ-ਸੰਵਿਧਾਨਕ ਕਾਨੂੰਨਾਂ ਨੂੰ ਰੱਦ ਕਰਨ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਅਤੇ ਕਿਸਾਨ ਆਪਣੀ ਇਸ ਵਾਜਬ ਮੰਗ ਮਨਵਾਉਣ ਦੇ ਸਟੈਂਡ ਤੋਂ ਪਿਛੇ ਨਹੀਂ ਹਟਣਗੇ।
ਇਹ ਵੀ ਪੜੋ: Depression ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ