ਬਰਨਾਲਾ: ਬਰਨਾਲਾ ਜ਼ਿਲ੍ਹਾ ਦੇ ਪਿੰਡ ਬੱਲੋਕੇ ਦੇ ਰਹਿਣ ਵਾਲੇ 26 ਸਾਲਾਂ ਦੇ 7 ਫੁੱਟ 2 ਇੰਚ ਦੇ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਰਹੇ ਸਤਨਾਮ ਸਿੰਘ ਹੁਣ ਅੰਤਰਰਾਸ਼ਟਰੀ ਰੈਸਲਿੰਗ ਵਿੱਚ ਆਪਣੇ ਜੌਹਰ ਦਿਖਾ ਰਿਹਾ ਹੈ।
ਅੱਜ ਰੈਸਲਿੰਗ ਵਿੱਚ ਸਤਨਾਮ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ।
ਸਤਨਾਮ ਸਿੰਘ ਇਨਾਂ ਦਿਨਾਂ ਅਮਰੀਕਾ ਦੇ ਫਲੋਰੀਡਾ ਵਿੱਚ ਖੇਡੀ ਜਾਣ ਵਾਲੀ ਸੰਸਾਰ ਪ੍ਰਸਿੱਧ ਰੈਸਲਿੰਗ ਆਲ ਇਲਾਈਟ ਰੈਸਲਿੰਗ ਡਬਲਿਊਡਬਲਿਊਈ ਵਿੱਚ ਜੌਹਰ ਵਿਖਾ ਰਹੇ ਹਨ।
ਸਤਨਾਮ ਸਿੰਘ ਭੰਮਰਾਹ ਬਰਨਾਲਾ ਦੇ ਪਿੰਡ ਬੱਲੋਕੇ ਦੇ ਸਾਬਕਾ ਸਰਪੰਚ ਬਲਵੀਰ ਸਿੰਘ ਦੇ ਪੁੱਤਰ ਹਨ।
ਸਤਨਾਮ 2015 ਵਿੱਚ ਅਮਰੀਕਾ ਦੀ ਐਨਬੀਏ ਬਾਸਕਟਬਾਲ ਲਈ ਚੁਣਿਆ ਜਾਣਾ ਵਾਲਾ ਪਹਿਲਾ ਭਾਰਤੀ ਸੀ।
ਉਸ ਸਮੇਂ ਸਤਨਾਮ ਦੋ ਸਾਲ ਐਨਬੀਏ ਵਿੱਚ ਲਗਾਉਣ ਤੋਂ ਬਾਅਦ ਭਾਰਤ ਵਾਪਸ ਆ ਗਿਆ ਸੀ ਅਤੇ ਪਿੰਡ ਰਹਿ ਕੇ ਆਪਣੀ ਤਿਆਰੀ ਕਰ ਰਿਹਾ ਸੀ।
ਜਾਣਕਾਰੀ ਮੁਤਾਬਿਕ ਪਿਛਲੇ ਕੁੱਝ ਮਹੀਨੇ ਪਹਿਲਾਂ ਹੀ ਸਤਨਾਮ ਇਸ ਅੰਤਰਰਾਸ਼ਟਰੀ ਰੈਸਲਿੰਗ ਵਿੱਚ ਗਿਆ ਹੈ।
ਜਿੱਥੇ ਉਸਦੀਆਂ ਪਹਿਲੀਆਂ ਰੈਸਲਿੰਗਾਂ ਨੇ ਹੀ ਸਭ ਨੂੰ ਪ੍ਰਭਾਵਿਤ ਕੀਤਾ ਹੈ।
ਸਤਨਾਮ ਦੀ ਇਸ ਪ੍ਰਾਪਤੀ ਨੇ ਹੁਣ ਮੂੜ ਦੂਜੀ ਵਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੱਲੋਕੇ ਨੂੰ ਭਾਰਤ ਵਿੱਚ ਚਰਚਾ ਵਿੱਚ ਲਿਆ ਦਿੱਤਾ ਹੈ।
ਇਹ ਵੀ ਪੜ੍ਹੋ: ਏਸ਼ੀਅਨ ਮਿਕਸਡ ਚੈਲੇਂਜ ਗੋਲਫ ਵਿੱਚ ਵੀਰ ਅਹਲਾਵਤ ਦਾ ਸਰਵੋਤਮ ਪ੍ਰਦਰਸ਼ਨ