ਬਰਨਾਲਾ: ਪਿੰਡ ਬਡਬਰ ਕੋਲ ਸ਼ਰਾਬ ਨਾਲ ਲੱਦੀ ਕਾਰ ਟਾਇਰ ਫਟਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਕਾਰ ਦਾ ਟਾਇਰ ਫਟਣ ਕਰਕੇ ਕਾਰ ਬੇਕਾਬੂ ਹੋ ਗਈ ਤੇ ਸਟ੍ਰੀਟ ਲਾਈਟ ਦੇ ਖੰਭੇ ਨਾਲ ਜਾ ਵੱਜੀ। ਇਸ ਦੌਰਾਨ ਕਾਰ ਡਰਾਇਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ: Zomato ਮੁਲਾਜ਼ਮ ਧਰਨੇ 'ਤੇ, ਗੇੜੇ ਦੇ ਪੈਸੇ ਘਟਾਉਣ ਲਈ ਕਰ ਰਹੇ ਨੇ ਵਿਰੋਧ
ਇਸ ਦੌਰਾਨ ਮੌਕੇ 'ਤੇ ਪੁੱਜੀ ਪੁਲਿਸ ਨੇ ਕਾਰ ਤੇ ਸ਼ਰਾਬ ਨੂੰ ਕਬਜ਼ੇ ਵਿੱਚ ਲੈ ਕੇ ਡਰਾਇਵਰ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਹ ਸਾਰੀ ਘਟਨਾ ਉਸ ਵੇਲੇ ਵਾਪਰੀ ਜਦੋਂ ਕਾਰ ਸੰਗਰੂਰ ਤੋਂ ਬਰਨਾਲਾ ਵੱਲ ਜਾ ਰਹੀ ਸੀ।
ਕਾਰ ਦੀ ਸਪੀਡ ਇੰਨੀ ਸੀ ਕਿ ਸਟ੍ਰੀਟ ਲਾਈਟ ਵਾਲੇ ਖੰਭੇ ਨੂੰ ਕਾਰ ਨੇ ਤੋੜ ਕੇ ਰੱਖ ਦਿੱਤਾ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨ ਦੇ ਬਾਹਰ ਖੜ੍ਹੇ ਕਈ ਮੋਟਰਸਾਈਕਲ ਅਤੇ ਦੁਕਾਨਦਾਰ ਦਾ ਸਮਾਨ ਖ਼ਤਮ ਹੋ ਗਿਆ।
ਇਸ ਬਾਰੇ ਮੌਕੇ 'ਤੇ ਮੌਜੂਦ ਚਸ਼ਮਦੀਦ ਦੁਕਾਨਦਾਰਾਂ ਨੇ ਦੱਸਿਆ ਕਿ ਗੱਡੀ ਵਿੱਚ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਭਰੀ ਹੋਈ ਸੀ। ਉੱਥੇ ਹੀ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਰਘਟਨਾ ਗ੍ਰਸਤ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।